ਅਮਰੀਕੀ ਨਾਗਰਿਕ ਚਾਹੁੰਦੇ ਹਨ ਕਿ ਬਾਈਡੇਨ ਰੂਸ ਨੂੰ ਹੋਰ ਸਖ਼ਤ ਜਵਾਬ ਦੇਣ : AP-NORC ਸਰਵੇਖਣ
Thursday, Mar 24, 2022 - 10:41 PM (IST)
ਵਾਸ਼ਿੰਗਟਨ-ਯੂਕ੍ਰੇਨ 'ਤੇ ਰੂਸ ਦੇ ਮਹੀਨੇ ਭਰ ਤੋਂ ਜਾਰੀ ਹਮਲੇ ਦਾ ਕਿਤੇ ਜ਼ਿਆਦਾ ਮਜ਼ਬੂਤੀ ਨਾਲ ਜਵਾਬ ਦੇਣ 'ਚ ਤਾਲਮੇਲ ਕਰਨ ਲਈ ਬ੍ਰਸੇਲਜ਼ 'ਚ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੇ ਮੁੱਖ ਸਹਿਯੋਗੀਆਂ ਨਾਲ ਮੁਲਾਕਾਤ ਕਰਨ ਦਰਮਿਆਨ ਇਕ ਨਵੇਂ ਸਰਵੇਖਣ 'ਚ ਇਹ ਪ੍ਰਦਰਸ਼ਿਤ ਹੋਇਆ ਹੈ ਕਿ ਅਮਰੀਕੀਆਂ ਦਾ ਉਨ੍ਹਾਂ ਦੀ (ਬਾਈਡੇਨ ਦੇ) ਅਗਵਾਈ ਦਾ ਸਮਰਥਨ ਕਰਨਾ ਅਜੇ ਬਾਕੀ ਹੈ।
ਇਹ ਵੀ ਪੜ੍ਹੋ : ਅਮਰੀਕਾ ਯੂਕ੍ਰੇਨ ਦੇ 1 ਲੱਖ ਸ਼ਰਨਾਰਥੀਆਂ ਨੂੰ ਦੇਵੇਗਾ ਪਨਾਹ
ਐਸੋਸੀਏਟੇਡ ਪ੍ਰੈੱਸ-ਐੱਨ.ਓ.ਆਰ.ਸੀ. ਸੈਂਟਰ ਫਾਰ ਪਬਲਿਕ ਅਫੇਅਰਸ ਰਿਸਰਚ ਦੇ ਵੀਰਵਾਰ ਨੂੰ ਜਾਰੀ ਸਰਵੇਖਣ ਮੁਤਾਬਕ, ਰੂਸ ਦੇ ਬਾਰੇ 'ਚ ਚਿੰਤਾ ਕਾਫ਼ੀ ਵਧ ਗਈ ਹੈ ਅਤੇ ਸੰਘਰਸ਼ 'ਚ ਅਮਰੀਕਾ ਦੀ ਵੱਡੀ ਭੂਮਿਕਾ ਪਿਛਲੇ ਮਹੀਨੇ ਮਜ਼ਬੂਤ ਹੋਈ ਹੈ ਪਰ ਬਾਈਡੇਨ ਦੀ ਨਰਾਕਾਤਮਕ ਰੇਟਿੰਗ ਨਹੀਂ ਘੱਟੀ ਹੈ। ਹਾਲਾਂਕਿ, ਕੁਝ ਲੋਕ ਇਸ ਦੇ ਬਾਰੇ 'ਚ ਬਹੁਤ ਯਕੀਨਨ ਹਨ ਕਿ ਬਾਈਡੇਨ ਸੰਕਟ ਦਾ ਹੱਲ ਕਰ ਸਕਦੇ ਹਨ ਅਤੇ ਸਰਵੇਖਣ 'ਚ ਸ਼ਾਮਲ ਕੀਤੇ ਗਏ ਜ਼ਿਆਦਾਤਰ ਲੋਕਾਂ ਦਾ ਮੰਨਣਾ ਹੈ ਕਿ ਰੂਸ ਨਾਲ ਨਜਿੱਠਣ ਉਸ 'ਚ ਸਖ਼ਤੀ ਦੀ ਕਮੀ ਹੈ। ਸਰਵੇਖਣ 'ਚ ਸ਼ਾਮਲ ਕੀਤੇ ਗਏ ਸਿਰਫ਼ 43 ਫੀਸਦੀ ਅਮਰੀਕੀਆਂ ਨੇ ਬਾਈਡੇਨ ਦਾ ਸਮਰਥਨ ਕੀਤਾ ਅਤੇ ਇਨ੍ਹੀਂ ਹੀ ਗਿਣਤੀ 'ਚ ਲੋਕਾਂ ਨੇ ਰੂਸ ਨਾਲ ਸਬੰਧਾਂ 'ਤੇ ਉਨ੍ਹਾਂ ਦੀ ਅਗਵਾਈ ਸਮਰਥਾ ਦਾ ਸਮਰਥਨ ਕੀਤਾ।
ਇਹ ਵੀ ਪੜ੍ਹੋ : ਸਕੂਲੀ ਵਿਦਿਆਰਥੀਆਂ ਲਈ ਅਹਿਮ ਖ਼ਬਰ, 10ਵੀਂ ਤੇ 12ਵੀਂ ਜਮਾਤ ਦੀ ਡੇਟਸ਼ੀਟ ਜਾਰੀ
ਉਥੇ, 56 ਫੀਸਦੀ ਅਮਰੀਕੀਆਂ ਦਾ ਮੰਨਣਾ ਹੈ ਕਿ ਬਾਈਡੇਨ ਰੂਸ ਖ਼ਿਲਾਫ ਕਾਫ਼ੀ ਸਖਤ ਨਹੀਂ ਹਨ ਜਦਕਿ 36 ਫੀਸਦੀ ਨੇ ਕਿਹਾ ਕਿ ਉਨ੍ਹਾਂ ਦਾ ਰੁਖ਼ ਤਕਰੀਬਨ ਸਹੀ ਹੈ। ਇਥੇ ਤੱਕ ਕਿ ਬਾਈਡੇਨ ਹੋਰ ਕਾਰਵਾਈ ਕਰਨ ਲਈ ਆਪਣੀ ਹੀ ਪਾਰਟੀ ਤੋਂ ਦਬਾਅ ਦਾ ਸਾਹਮਣਾ ਕਰ ਰਹੇ ਹਨ। ਸਰਵੇਖਣ ਤੋਂ ਇਹ ਪ੍ਰਦਰਸ਼ਿਤ ਹੋਇਆ ਹੈ ਕਿ ਰਾਸ਼ਟਰਪਤੀ ਦੇ ਰੁਖ਼ ਨੂੰ ਲੈ ਕੇ ਡੈਮ੍ਰੋਕੇਟ ਲਗਭਗ ਵੰਡੇ ਗਏ ਹਨ। ਉਨ੍ਹਾਂ 'ਚੋਂ 43 ਫੀਸਦੀ ਨੇ ਕਿਹਾ ਕਿ ਬਾਈਡੇਨ ਸਖ਼ਤ ਨਹੀਂ ਹਨ ਜਦਕਿ 53 ਫੀਸਦੀ ਨੇ ਕਿਹਾ ਕਿ ਉਹ ਲਗਭਗ ਸਹੀਂ ਹਨ।
ਇਹ ਵੀ ਪੜ੍ਹੋ : ਮਜੀਠਾ ’ਚ ਮੁੜ ਵੱਡੀ ਵਾਰਦਾਤ, ਲੁਟੇਰਿਆਂ ਨੇ ਸਿਰ ’ਚ ਰਾਡ ਮਾਰ ਕੇ ਲੁੱਟਿਆ ਆੜ੍ਹਤੀ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ