ਇਸ ਦੇਸ਼ 'ਚ ਨਹੀਂ ਹੈ ਸ਼ਿਓਮੀ ਦਾ ਇਕ ਵੀ ਗਾਹਕ
Saturday, Apr 28, 2018 - 01:44 AM (IST)
ਵਾਸ਼ਿੰਗਟਨ—ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ ਆਪਣੀ ਘਰੇਲੂ ਮਾਰਕੀਟ ਸਮੇਤ ਭਾਰਤ ਅਤੇ ਕਈ ਦੇਸ਼ਾਂ 'ਚ ਮਸ਼ਹੂਰ ਹੈ। ਕੰਪਨੀ ਨੇ ਘੱਟ ਹੀ ਸਮੇਂ 'ਚ ਭਾਰਤ 'ਚ ਆਪਣੀ ਮਾਰਕੀਟ ਦਾ ਕਾਫੀ ਵਿਸਤਾਰ ਕਰ ਲਿਆ ਹੈ। ਇਸ ਦਾ ਮੁੱਖ ਕਾਰਨ ਹੈ ਕਿ ਕੰਪਨੀ ਨੇ ਆਪਣੇ ਸਮਾਰਟਫੋਨ ਨੂੰ ਕਾਫੀ ਘੱਟ ਕੀਮਤ 'ਚ ਪੇਸ਼ ਕੀਤਾ ਹੈ। ਇਸ ਲਈ ਭਾਰਤ ਸਮੇਤ ਕਈ ਦੇਸ਼ਾਂ 'ਚ ਸ਼ਿਓਮੀ ਬ੍ਰਾਂਡ ਨੂੰ ਘੱਟ ਕੀਮਤ 'ਤੇ ਸ਼ਾਨਦਾਰ ਫੀਚਰਸ ਵਾਲੇ ਸਮਾਰਟਫੋਨ ਪੇਸ਼ ਕਰਨ ਲਈ ਜਾਣਿਆ ਜਾਂਦਾ ਹੈ। ਭਾਰਤ 'ਚ ਵੀ ਇਸ ਬ੍ਰਾਂਡ ਨੂੰ ਟਾਪ ਸਮਾਰਟਫੋਨ ਮੇਕਰਸ 'ਚ ਗਿਣਿਆ ਜਾਂਦਾ ਹੈ। ਹਾਲਾਂਕਿ ਇਕ ਅਜਿਹਾ ਦੇਸ਼ ਵੀ ਹੈ ਜਿਥੇ ਇਸ ਫੋਨ ਦੇ ਗਾਹਕ ਨਹੀਂ ਹਨ। ਸ਼ਿਓਮੀ ਵਰਗੇ ਮਸ਼ਹੂਰ ਬ੍ਰਾਂਡ ਜਿਥੇ ਆਪਣੀ ਇਕ ਵੀ ਸਮਾਰਟਫੋਨ ਨਹੀਂ ਵੇਚ ਪਾਂਦਾ ਉਹ ਦੇਸ਼ ਅਮਰੀਕਾ ਹੈ। ਜ਼ਿਆਦਾਤਰ ਦੇਸ਼ਾਂ 'ਚ ਆਊਟ ਆਫ ਸਟਾਕ ਰਹਿਣ ਵਾਲੇ ਸ਼ਿਓਮੀ ਦੇ ਫੋਨ ਨੂੰ ਅਮਰੀਕਾ 'ਚ ਇਕ ਵੀ ਗਹਾਕ ਨਹੀਂ ਮਿਲਦਾ ਹੈ। ਅਮਰੀਕਾ 'ਚ ਸ਼ਿਓਮੀ ਦੇ ਸਮਾਰਟਫੋਨ ਦੀ ਵਿਕਰੀ ਨਹੀਂ ਹੁੰਦੀ ਹੈ ਪਰ ਪਾਵਰ ਬੈਂਕ, ਬਲੂਟੁੱਥ ਸਪੀਕਰਸ ਵਰਗੇ ਕਈ ਗੈਜੇਟ ਵੇਚ ਸਕਦੀ ਹੈ।
ਅਮਰੀਕਾ 'ਚ ਸ਼ਿਓਮੀ ਦੇ ਸਮਾਰਟਫੋਨ ਨਾ ਵਿਕਣ ਦਾ ਮੁੱਖ ਕਾਰਨ ਹੈ ਕਿ ਅਮਰੀਕਾ ਅਤੇ ਚੀਨੀ ਕੰਪਨੀਆਂ ਸ਼ਿਓਮੀ ਵਿਚਾਲੇ ਐਕਸਪੋਰਟ ਦੇ ਨਿਯਮਾਂ ਨੂੰ ਲੈ ਕੇ ਕਈ ਉਲਝਣਾਂ 'ਚ ਹਨ। ਨਾਲ ਹੀ ਪੇਟੈਂਟ ਰਾਈਟਸ ਨੂੰ ਲੈ ਕੇ ਵੀ ਚੀਨੀ ਅਤੇ ਅਮਰੀਕੀ ਕੰਪਨੀਆਂ 'ਚ ਕੁਝ ਮੁਸ਼ਕਲਾਂ ਮੌਜੂਦ ਹਨ।
ਅਜਿਹੇ 'ਚ ਸ਼ਿਓਮੀ ਆਪਣੀ ਸਮਾਰਟਫੋਨ ਮਾਰਕੀਟ ਚੀਨ ਅਤੇ ਭਾਰਤ, ਪਾਕਿਸਤਾਨ ਵਰਗੇ ਦੇਸ਼ਾਂ 'ਚ ਸੈਟ ਕਰ ਰਹੀ ਹੈ ਜਿਥੇ ਘੱਟ ਕੀਮਤ ਦੇ ਸਮਾਰਟਫੋਨ ਦੀ ਜ਼ਿਆਦਾ ਮੰਗ ਹੈ। ਅਮਰੀਕਾ ਦੀ ਗੱਲ ਕਰੀਏ ਤਾਂ ਉੱਥੇ ਪਹਿਲਾਂ ਤੋਂ ਹੀ ਕਈ ਟਾਪ ਸਮਾਰਟਫੋਨ ਬ੍ਰਾਂਡ ਮੌਜੂਦ ਹਨ ਜਿਨ੍ਹਾਂ ਨੂੰ ਹਾਈ ਪ੍ਰਾਈਸ ਕੈਟੇਗਿਰੀ ਹੋਣ ਤੋਂ ਬਾਅਦ ਵੀ ਕਾਫੀ ਪੰਸਦ ਕੀਤਾ ਜਾਂਦਾ ਹੈ। ਅਜਿਹੇ 'ਚ ਸ਼ਿਓਮੀ ਸਮਾਰਟਫੋਨ ਦੀ ਡਿਮਾਂਡ ਅਮਰੀਕੀ ਮਾਰਕੀਟ 'ਚ ਨਹੀਂ ਹੈ।