ਪੰਜਾਬ ''ਚ ਇਸ ਜ਼ਿਲ੍ਹੇ ਦੇ ਲੋਕਾਂ ਨੂੰ ਮਿਲਿਆ ਦੀਵਾਲੀ ਦਾ ਤੋਹਫ਼ਾ, ਲਿਆ ਸੁੱਖ ਦਾ ਸਾਹ

Thursday, Oct 31, 2024 - 08:26 AM (IST)

ਲੁਧਿਆਣਾ (ਹਿਤੇਸ਼) : ਸਿੱਧਵਾਂ ਨਹਿਰ ਦੇ ਕਿਨਾਰੇ ਸਥਿਤ ਫਲਾਈਓਵਰ ’ਤੇ 50 ਦਿਨ ਬਾਅਦ ਮੰਗਲਵਾਰ ਨੂੰ ਵਾਹਨਾਂ ਦੀ ਆਵਾਜਾਈ ਸ਼ੁਰੂ ਹੋ ਗਈ ਹੈ। ਲੋਕਾਂ ਨੂੰ ਦੀਵਾਲੀ ਦਾ ਤੋਹਫ਼ਾ ਮਿਲਿਆ ਹੈ, ਜਿਸ ਤੋਂ ਬਾਅਦ ਆਮ ਜਨਤਾ ਨੇ ਸੁੱਖ ਦਾ ਸਾਹ ਲਿਆ ਹੈ। ਇੱਥੇ ਦੱਸਣਾ ਜ਼ਰੂਰੀ ਹੋਵੇਗਾ ਕਿ ਸਿੱਧਵਾਂ ਨਹਿਰ ਕਿਨਾਰੇ ਬੀ. ਆਰ. ਐੱਸ. ਨਗਰ ਅਤੇ ਸਰਾਭਾ ਨਗਰ ਨੂੰ ਜੋੜਨ ਵਾਲੇ ਪੁਆਇੰਟ ’ਤੇ ਜ਼ੋਨ-ਡੀ ਆਫਿਸ ਦੇ ਬੈਕ ਸਾਈਡ ’ਤੇ ਸਥਿਤ ਐਕਸਪ੍ਰੈੱਸ-ਵੇ ਦੇ ਪੁਲ ਦਾ ਇਕ ਹਿੱਸਾ 9 ਸਤੰਬਰ ਨੂੰ ਟੁੱਟ ਕੇ ਹੇਠਾਂ ਡਿੱਗ ਗਿਆ ਸੀ।

ਇਹ ਵੀ ਪੜ੍ਹੋ : ਦੀਵਾਲੀ ਦੇ ਤਿਉਹਾਰ ਦੀਆਂ PM ਮੋਦੀ ਨੇ ਦਿੱਤੀਆਂ ਵਧਾਈਆਂ, ਕੀਤਾ ਟਵੀਟ

ਇਸ ਤੋਂ ਬਾਅਦ ਇਸ ਪੁਲ ਨੂੰ ਵਾਹਨਾਂ ਦੀ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਸੀ ਅਤੇ ਉਸ ਸਮੇਂ ਇਸ ਪੁਲ ਦੀ ਰਿਪੇਅਰ ਕਰਨ ’ਚ 10 ਦਿਨ ਦਾ ਸਮਾਂ ਲੱਗਣ ਦੀ ਗੱਲ ਕਹੀ ਗਈ ਸੀ ਪਰ ਇਸ ਪੁਲ ਨੂੰ ਚਾਲੂ ਹੋਣ ’ਚ 50 ਦਿਨ ਦਾ ਸਮਾਂ ਲੱਗ ਗਿਆ, ਜਿਸ ਦੀ ਵਜ੍ਹਾ ਨਾਲ ਲੋਕਾਂ ਨੂੰ ਟ੍ਰੈਫਿਕ ਜਾਮ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਭਾਵੇਂ ਪਹਿਲਾਂ 21 ਤੋਂ 24 ਅਕਤੂਬਰ ਦੇ ਵਿਚਕਾਰ ਪੁਲ ਖੋਲ੍ਹਣ ਦੀ ਗੱਲ ਪੀ. ਡਬਲਿਯੂ. ਡੀ. ਵਿਭਾਗ ਦੇ ਅਫ਼ਸਰਾਂ ਵੱਲੋਂ ਕਹੀ ਗਈ ਸੀ, ਜਦੋਂ ਕਿ ਹੁਣ ਤਿਉਹਾਰਾਂ ਦੇ ਸੀਜ਼ਨ ਦੌਰਾਨ ਵੱਧਦੇ ਦਬਾਅ ਦੇ ਮੱਦੇਨਜ਼ਰ ਫਲਾਈਓਵਰ ਨੂੰ ਮੰਗਲਵਾਰ ਨੂੰ ਵਾਹਨਾਂ ਦੀ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : CM ਮਾਨ ਨੇ ਸੂਬਾ ਵਾਸੀਆਂ ਨੂੰ 'ਦੀਵਾਲੀ' ਤੇ 'ਬੰਦੀ ਛੋੜ ਦਿਵਸ' ਦੀ ਦਿੱਤੀ ਵਧਾਈ

ਇਸ ਸਬੰਧ ਵਿਚ ਪੀ. ਡਬਲਿਯੂ. ਡੀ. ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਲ ਦੀ ਰਿਪੇਅਰ ਦਾ ਕੰਮ ਜੀ. ਐੱਨ. ਈ. ਕਾਲਜ ਦੇ ਮਾਹਿਰਾਂ ਵੱਲੋਂ ਫਾਈਨਲ ਕੀਤੇ ਗਏ ਡਿਜ਼ਾਈਨ ਦੇ ਹਿਸਾਬ ਨਾਲ ਕੀਤਾ ਗਿਆ ਹੈ, ਜਿਸ ਦੇ ਤਹਿਤ 3 ਅਕਤੂਬਰ ਨੂੰ ਸਲੈਬ ਪਾਉਣ ਤੋਂ ਬਾਅਦ 21 ਦਿਨ ਦਾ ਕਿਊਰਿੰਗ ਪੀਰੀਅਡ ਲੈਣਾ ਜ਼ਰੂਰੀ ਸੀ ਅਤੇ ਬਾਅਦ ’ਚ ਨਵੇਂ ਸਿਰੇ ਤੋਂ ਸੜਕ ਦਾ ਨਿਰਮਾਣ ਕੀਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8




 


Babita

Content Editor

Related News