ਮੋਗਾ ਦੇ ਇਸ ਪਿੰਡ ਦੇ ਕਿਸਾਨਾਂ ਨੇ ਕਾਇਮ ਕੀਤੀ ਮਿਸਾਲ, ਪਿਛਲੇ 3 ਸਾਲਾਂ ਤੋਂ ਨਹੀਂ ਸਾੜੀ ਪਰਾਲੀ
Wednesday, Oct 30, 2024 - 06:13 PM (IST)
ਕਿਸ਼ਨਪੁਰਾ ਕਲਾਂ (ਹੀਰੋ)-ਕਈ ਵਿਅਕਤੀ ਅਜਿਹੇ ਹੁੰਦੇ ਹਨ ਜੋ ਸਰਕਾਰ ਦੀਆਂ ਗਤੀਵਿਧੀਆਂ 'ਤੇ ਪਹਿਰਾ ਦਿੰਦੇ ਹਨ ਅਤੇ ਆਪਣੇ ਸਮਾਜ ਨੂੰ ਵਾਤਾਵਰਣ ਬਣਾਉਣ ਲਈ ਕਾਨੂੰਨ ਦੇ ਅਦਾਰੇ ਵਿਚ ਰਹਿ ਕੇ ਖੇਤੀਬਾੜੀ ਨੂੰ ਸਹੀ ਤਰੀਕੇ ਨਾਲ ਦੇਖ-ਭਾਲ ਕਰਕੇ ਉਸ ਨੂੰ ਉਪਜਾਊ ਜ਼ਮੀਨਾਂ ਵਿਚ ਫ਼ਸਲਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਬਜਾਏ ਕਰਕੇ ਖੇਤੀਬਾੜੀ ਵਿਭਾਗ ਦੀਆਂ ਸ਼ਰਤਾਂ ਮੰਨਦੇ ਹਨ ਅਤੇ ਉਨ੍ਹਾਂ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਅਪਣਾ ਕੇ ਆਪਣੇ ਆਪ ਨੂੰ ਇਕ ਵਧੀਆ ਕਿਸਾਨ ਸਾਬਤ ਕਰਕੇ ਮਿਸਾਲ ਪੈਦਾ ਕਰਦੇ ਹਨ। ਅਜਿਹੀ ਹੀ ਮਿਸਾਲ ਨੇੜਲੇ ਪਿੰਡ ਚੱਕ ਤਾਰੇਵਾਲਾ ਦੇ ਕਿਸਾਨ ਭਰਾਵਾਂ ਤੋਂ ਮਿਲੀ, ਜਿੱਥੇ ਪਿਛਲੇ ਕਈ ਵਰਿਆਂ ਤੋਂ ਉਨ੍ਹਾਂ ਨੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾ ਕੇ ਕਾਨੂੰਨ ਦੀ ਰੱਖਵਾਲੀ ਕੀਤੀ।
ਡਾ. ਗੁਰਬਾਜ ਸਿੰਘ ਬਲਾਕ ਖੇਤੀਬਾੜੀ ਅਫ਼ਸਰ ਕੋਟ ਈਸੇ ਖਾਂ ਦੀ ਯੋਗ ਅਗਵਾਈ ਹੇਠ ਕੁਲਵਿੰਦਰ ਸਿੰਘ ਬਲਾਕ ਟੈਕਨੋਲਜੀ ਮੈਨੇਜਰ ਅਤੇ ਹਰਮਨ ਸਿੰਘ ਖੇਤੀਬਾੜੀ ਉਪ ਨਿਰੀਖਕ ਦੇ ਯਤਨਾਂ ਸਦਕਾ ਅਗਾਂਹ ਵਾਧੂ ਕਿਸਾਨ ਗੁਰਭੇਜ ਸਿੰਘ ਅਤੇ ਉਨ੍ਹਾਂ ਦੇ ਭਰਾ ਗੁਰਤੇਜ ਸਿੰਘ ਨੇ ਪਿੰਡ ਚੱਕ ਤਾਰੇਵਾਲਾ ਵਿਖੇ 100 ਏਕੜ ਵਿਚ ਗੱਠਾ ਬਣਾ ਕੇ ਪਰਾਲੀ ਦੀ ਸਾਂਭ-ਸੰਭਾਲ ਕੀਤੀ ਹੈ।
ਇਹ ਵੀ ਪੜ੍ਹੋ : ਸਿੱਖ ਭਾਈਚਾਰਾ ਕਦੋਂ ਮਨਾਏਗਾ ਬੰਦੀ ਛੋੜ ਦਿਵਸ, ਫਾਈਨਲ ਹੋ ਗਈ ਤਾਰੀਖ਼
ਕਿਸਾਨਾਂ ਨੇ ਦੱਸਿਆ ਕਿ ਉਹ ਪਿਛਲੇ 3 ਸਾਲ ਤੋਂ ਇਸ ਤਰੀਕੇ ਨਾਲ ਪਰਾਲੀ ਦੀ ਸਾਂਭ-ਸੰਭਾਲ ਕਰ ਰਿਹਾ ਹੈ ਅਤੇ ਵਾਤਾਵਰਣ ਨੂੰ ਪ੍ਰਦੂਸ਼ਣ ਹੋਣ ਤੋਂ ਬਚਾਉਣ ਵਿਚ ਅਹਿਮ ਯੋਗਦਾਨ ਦੇ ਰਹੇ ਹਨ। ਇਨ੍ਹਾਂ ਕਿਸਾਨਾਂ ਨੇ ਪਿਛਲੇ ਚਾਰ ਸਾਲ ਤੋਂ ਝੋਨੇ ਦੀ ਪਰਾਲੀ ਨੂੰ ਬਿਲਕੁੱਲ ਵੀ ਅੱਗ ਨਹੀਂ ਲਾਈ, ਇਹ ਕਿਸਾਨ ਵੀਰ 100 ਏਕੜ ਵਿਚ ਝੋਨੇ ਦੀ ਪੀ. ਆਰ. 126 ਕਿਸਮ ਨੂੰ ਬੀਜਦੇ ਹਨ ਅਤੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਵਿਚ ਵੀ ਅਹਿਮ ਯੋਗਦਾਨ ਪਾ ਰਹੇ ਹਨ।
ਇਹ ਵੀ ਪੜ੍ਹੋ : ਬੰਦੀ ਛੋੜ ਦਿਵਸ ਮੌਕੇ ਸਿੱਖ ਕੌਮ ਲਈ ਅਕਾਲ ਤਖ਼ਤ ਸਾਹਿਬ ਵੱਲੋਂ ਵਿਸ਼ੇਸ਼ ਹੁਕਮ ਜਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e