ਪੰਜਾਬ ਪੁਲਸ ਦਾ ਇਕ ਰੂਪ ਇਹ ਵੀ, ਦੇਖ ਕੇ ਹਰ ਕੋਈ ਕਰ ਰਿਹਾ ਤਾਰੀਫ਼

Friday, Oct 18, 2024 - 04:56 AM (IST)

ਫਿਲੌਰ (ਭਾਖੜੀ)- ਸ਼ਹਿਰ ’ਚ ਅੱਜ-ਕੱਲ ਪੰਜਾਬ ਪੁਲਸ ਫਿਲੌਰ ਦਾ ਇਕ ਅਜਿਹਾ ਰੂਪ ਦੇਖਣ ਨੂੰ ਮਿਲ ਰਿਹਾ ਹੈ, ਜਿਸ ਦੀ ਹਰ ਕੋਈ ਪ੍ਰਸ਼ੰਸਾ ਕਰ ਰਿਹਾ ਹੈ। ਥਾਣੇਦਾਰ ਅੰਗਰੇਜ ਸਿੰਘ ਸਾਥੀ ਪੁਲਸ ਮੁਲਾਜ਼ਮਾਂ ਨਾਲ ਨਾ ਸਿਰਫ ਨਾਕਾਬੰਦੀ ਕਰ ਕੇ ਕਾਨੂੰਨ ਤੋੜਨ ਵਾਲਿਆਂ ਦੇ ਚਲਾਨ ਕੱਟ ਰਹੇ ਹਨ, ਸਗੋਂ ਉਨ੍ਹਾਂ ਨੂੰ ਨਾਲ ਹੀ ਪਾਣੀ ਦੀ ਬੋਤਲ ਮੁਫਤ ਦੇ ਕੇ ਆਮ ਜਨਤਾ ਨੂੰ ਪਿਆਰ ਨਾਲ ਸਮਝਾਉਂਦੇ ਵੀ ਹਨ। 

ਪੁਲਸ ਅਧਿਕਾਰੀ ਨੈਸ਼ਨਲ ਹਾਈਵੇ ਤੋਂ ਗੁਜ਼ਰਨ ਵਾਲੀਆਂ ਬੱਸਾਂ ’ਚ ਜਿਵੇਂ ਅੱਜ ਜਾਮ ’ਚ ਲੋਕ ਫਸੇ ਹੋਏ ਸਨ, ਉਨ੍ਹਾਂ ਨੂੰ ਮੁਫਤ ਪਾਣੀ ਦੀਆਂ ਬੋਤਲਾਂ ਦਿੱਤੀਆਂ। ਸਥਾਨਕ ਪੁਲਸ ਨੇ ਵਾਹਨ ਚਾਲਕਾਂ ਨੂੰ ਕਾਨੂੰਨ ਤੋੜਨ ’ਤੇ ਚਲਾਨ ਕੱਟਣ ਦੇ ਨਾਲ ਪਿਆਰ ਨਾਲ ਸਮਝਾਉਣ ਦੀ ਇਕ ਅਨੋਖੀ ਪਹਿਲ ਕੀਤੀ ਹੈ, ਜਿਸ ਦੀ ਹਰ ਸ਼ਹਿਰਵਾਸੀ ਪ੍ਰਸ਼ੰਸਾ ਕਰ ਰਿਹਾ ਹੈ।

ਇਹ ਵੀ ਪੜ੍ਹੋ- ਵੱਡੀ ਖ਼ਬਰ ; ਚੋਣ ਕਮਿਸ਼ਨ ਨੇ ਜ਼ਿਮਨੀ ਚੋਣਾਂ ਦੇ ਪ੍ਰੋਗਰਾਮ ਦਾ ਕੀਤਾ ਐਲਾਨ

ਫਿਲੌਰ ਬੱਸ ਅੱਡੇ ਨੇੜੇ ਥਾਣੇਦਾਰ ਅੰਗਰੇਜ ਸਿੰਘ ਆਪਣੇ ਸਾਥੀ ਮੁਲਾਜ਼ਮਾਂ ਨਾਲ ਨਾਕਾਬੰਦੀ ਕਰ ਕੇ ਖੜ੍ਹੇ ਹੁੰਦੇ ਹਨ, ਜਿਨ੍ਹਾਂ ਦੇ ਹੱਥਾਂ ’ਚ ਸੋਟੀ ਦੀ ਜਗ੍ਹਾ ਪਾਣੀ ਦੀਆਂ ਬੋਤਲਾਂ ਫੜੀਆਂ ਹੁੰਦੀਆਂ ਹਨ। ਉਹ ਸਕੂਟਰ, ਮੋਟਰਸਾਈਕਲ ਚਾਲਕ ਜਾਂ ਫਿਰ ਕਾਰ ਚਾਲਕ ਨੂੰ ਰੋਕ ਕੇ ਜਿਨ੍ਹਾਂ ਨੇ ਹੈਲਮੇਟ ਨਹੀਂ ਪਹਿਨਿਆ ਹੁੰਦਾ ਜਾਂ ਬੈਲਟ ਨਹੀਂ ਲਾਈ ਹੁੰਦੀ, ਉਨ੍ਹਾਂ ਨੂੰ ਪਿਆਰ ਨਾਲ ਰੋਕਦੇ ਹਨ। 

ਉਹ ਉਨ੍ਹਾਂ ਨੂੰ ਸਮਝਾਉਂਦੇ ਹਨ ਕਿ ਹੈਲਮਟ ਪਹਿਨਣ ਤੇ ਬੈਲਟ ਲਾਉਣ ਨਾਲ ਉਨ੍ਹਾਂ ਦੀ ਜ਼ਿੰਦਗੀ ਸੁਰੱਖਿਅਤ ਰਹਿੰਦੀ ਹੈ। ਜਿੱਥੇ ਉਹ ਪਿਆਰ ਨਾਲ ਚਲਾਨ ਕੱਟ ਕੇ ਉਨ੍ਹਾਂ ਦੇ ਹੱਥ ’ਚ ਫੜਾ ਦਿੰਦੇ ਹੋਏ, ਉਥੇ ਨਾਲ ਹੀ ਪਾਣੀ ਦੀ ਬੋਤਲ ਵੀ ਦਿੰਦੇ ਹਨ। ਅੰਗਰੇਜ ਸਿੰਘ ਨੇ ਦੱਸਿਆ ਕਿ ਡੀ.ਐੱਸ.ਪੀ. ਸਰਵਨ ਸਿੰਘ ਬੱਲ ਤੇ ਇੰਸ. ਸੁਖਦੇਵ ਸਿੰਘ ਦੀ ਪ੍ਰੇਰਨਾ ਨਾਲ ਪੁਲਸ ਦਾ ਜਨਤਾ ਨਾਲ ਬਿਹਤਰ ਤਾਲਮੇਲ ਬਣਾਉਣ ਲਈ ਇਹ ਸ਼ੁਰੂਆਤ ਕੀਤੀ ਹੈ।

ਇਹ ਵੀ ਪੜ੍ਹੋ- ਭੈਣ ਦੇ ਪੁੱਤ ਹੋਣ ਦੀ ਖੁਸ਼ੀ 'ਚ ਮਿਠਾਈ ਲੈਣ ਜਾ ਰਹੇ ਨੌਜਵਾਨਾਂ ਨਾਲ ਵਾਪਰਿਆ ਦਰਦਨਾਕ ਹਾਦਸਾ, ਦੋਵਾਂ ਦੀ ਹੋ ਗਈ ਮੌਤ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


Harpreet SIngh

Content Editor

Related News