ਭਾਰਤ ਦੀ 2019 ਦੀ ਵਾਧਾ ਦਰ 7.1 ਫੀਸਦੀ ਰਹਿਣ ਦਾ ਅਨੁਮਾਨ :UN ਰਿਪੋਰਟ

05/22/2019 10:30:21 AM

ਨਿਊਯਾਰਕ—ਭਾਰਤ 'ਚ ਮਜ਼ਬੂਤ ਘਰੇਲੂ ਖਪਤ ਅਤੇ ਨਿਵੇਸ਼ ਨਾਲ ਆਰਥਿਕ ਵਾਧਾ ਦਰ 2019 'ਚ 7.0 ਫੀਸਦੀ ਅਤੇ 2020 'ਚ 7.1 ਫੀਸਦੀ ਰਹਿਣ ਦਾ ਅਨੁਮਾਨ ਜਤਾਇਆ ਗਿਆ ਹੈ। ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਦੇ ਅਨੁਸਾਰ ਸਾਲ 2018 'ਚ ਆਰਥਿਕ ਵਾਧਾ ਦਰ 7.2 ਫੀਸਦੀ ਰਹੀ। ਹਾਲਾਂਕਿ 2019 ਮੱਧ ਦੀ ਸੰਯੁਕਤ ਰਾਸ਼ਟਰ ਵਿਸ਼ਵ ਆਰਥਿਕ ਸਥਿਤੀ ਅਤੇ ਸੰਭਾਵਨਾ (ਡਬਲਿਊ.ਈ.ਐੱਸ.ਪੀ.) ਰਿਪੋਰਟ 'ਚ ਜਤਾਇਆ ਗਿਆ ਅਨੁਮਾਨ ਇਸ ਸਾਲ ਜਨਵਰੀ 'ਚ ਜਾਰੀ ਅਨੁਮਾਨ ਤੋਂ ਘਟ ਹੈ। ਉਸ ਸਮੇਂ 2019 ਅਤੇ 2020 'ਚ ਆਰਥਿਕ ਵਾਧਾ ਦਰ ਕ੍ਰਮਵਾਰ 7.6 ਅਤੇ 7.4 ਫੀਸਦੀ ਰਹਿਣ ਦੀ ਸੰਭਾਵਨਾ ਜਤਾਈ ਗਈ ਸੀ।
ਵਰਣਨਯੋਗ ਹੈ ਕਿ ਰਿਜ਼ਰਵ ਬੈਂਕ ਨੇ ਵੀ ਮਾਨਸੂਨ 'ਤੇ ਅਲ ਨੀਨੋ ਦੇ ਪ੍ਰਭਾਵ ਅਤੇ ਸੰਸਾਰਕ ਚੁਣੌਤੀਆਂ ਦੇ ਕਾਰਨ ਚਾਲੂ ਵਿੱਤੀ ਸਾਲ 'ਚ ਆਰਥਿਕ ਵਾਧਾ ਦਰ ਦੇ ਅਨੁਮਾਨ ਨੂੰ ਘੱਟ ਕਰਕੇ 7.2 ਫੀਸਦੀ ਕਰ ਦਿੱਤਾ ਜਦੋਂਕਿ ਪਹਿਲਾਂ ਇਸ ਦੇ 7.4 ਫੀਸਦੀ ਰਹਿਣ ਦੀ ਸੰਭਾਵਨਾ ਜਤਾਈ ਗਈ ਸੀ।
ਰਿਪੋਰਟ 'ਚ ਭਾਰਤ ਸਮੇਤ ਦੱਖਣੀ ਏਸ਼ੀਆ ਦੀ ਆਰਥਿਕ ਵਾਧੇ 'ਚ ਬੁਨਿਆਦੀ ਢਾਂਚਾ ਰੁਕਾਵਟਾਂ ਨੂੰ ਚੁਣੌਤੀ ਦੱਸਿਆ ਗਿਆ ਹੈ। ਉੱਧਰ ਚੀਨ ਦੀ ਆਰਥਿਕ ਵਾਧਾ ਦਰ 2018 ਦੇ ਮੁਕਾਬਲੇ ਘਟਣ ਦਾ ਅਨੁਮਾਨ ਜਤਾਇਆ ਗਿਆ ਹੈ। ਜਿਥੇ 2018 'ਚ ਇਹ 6.6 ਫੀਸਦੀ ਸੀ, ਉੱਧਰ 2019 'ਚ ਇਸ ਦੇ 6.3 ਫੀਸਦੀ ਅਤੇ 2020 'ਚ 6.2 ਫੀਸਦੀ ਰਹਿਣ ਦਾ ਅਨੁਮਾਨ ਜਤਾਇਆ ਗਿਆ ਹੈ।
ਸੰਸਾਰਕ ਆਰਥਿਕ ਵਾਧਾ ਦਰ ਦੇ ਬਾਰੇ 'ਚ ਇਸ 'ਚ ਕਿਹਾ ਗਿਆ ਹੈ ਕਿ ਅਮਰੀਕਾ ਅਤੇ ਚੀਨ ਦੇ ਵਿਚਕਾਰ ਵਪਾਰ ਵਿਵਾਦ, ਕੌਮਾਂਤਰੀ ਪੱਧਰ 'ਤੇ ਨੀਤੀਗਤ ਅਨਿਸ਼ਚਿਤਤਾ ਅਤੇ ਕੰਪਨੀਆਂ ਦੇ ਕਮਜ਼ੋਰ ਆਤਮਵਿਸਵਾਸ਼ ਵਿਸ਼ਵ ਦੀ ਆਰਥਿਕ ਵਾਧੇ ਲਈ ਚੁਣੌਤੀ ਹੈ। ਇਸ ਨੂੰ ਦੇਖਦੇ ਹੋਏ ਸੰਸਾਰਕ ਆਰਥਿਕ ਵਾਧੇ ਦੇ ਅਨੁਮਾਨਾਂ ਨੂੰ ਜਨਵਰੀ ਦੀ ਤੁਲਨਾ 'ਚ ਘਟਾ ਦਿੱਤਾ ਗਿਆ ਹੈ।


Aarti dhillon

Content Editor

Related News