ਯੁਗਾਂਡਾ ’ਚ 12,000 ਏਕੜ ਦੀ ਖੇਤੀ ਕਰ ਰਹੇ ਇਸ ਭਾਰਤੀ ਨੇ ਦੇਸ਼ ਦਾ ਨਾਂ ਕੀਤਾ ਰੋਸ਼ਨ
Tuesday, Jul 07, 2020 - 05:03 PM (IST)
ਲੁਧਿਆਣਾ (ਸਲੂਜਾ) - ਪੂਰਬੀ ਅਫਰੀਕਾ ਅਧੀਨ ਪੈਂਦੇ ਯੁਗਾਂਡਾ ਦੇਸ਼ ’ਚ ਰਾਜਸਥਾਨ ਦੇ ਰਹਿਣ ਵਾਲੇ 67 ਸਾਲਾ ਮਿਹਨਤਕਸ਼ ਕਿਸਾਨ ਜਮੁਨਾ ਪ੍ਰਸਾਦ ਪੇਸ਼ਵਾ ਪਿਛਲੇ ਕਈ ਸਾਲਾਂ ਤੋਂ 12 ਹਜ਼ਾਰ ਏਕੜ ’ਤੇ ਖੇਤੀ ਕਰ ਭਾਰਤ ਦੇਸ਼ ਦਾ ਨਾਂ ਰੌਸ਼ਨ ਕਰ ਰਹੇ ਹਨ। ਉਹ ਯੁਗਾਂਡਾ ’ਚ ਖੇਤੀਬਾੜੀ ਬੋਰਡ ਦੇ ਮੈਂਬਰ ਵੀ ਹਨ। ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਦੇ ਗ੍ਰਹਿ ਵਿਖੇ ‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ਵਿਚ ਜਮੁਨਾ ਪ੍ਰਸਾਦ ਪੇਸ਼ਵਾ ਨੇ ਦੱਸਿਆ ਕਿ ਉਹ ਐੱਮ. ਐੱਸ. ਸੀ. ਐਗਰੀਕਲਚਰ ਹਨ ਅਤੇ ਉਨ੍ਹਾਂ ਦਾ ਖੇਤੀਬਾੜੀ ਦਾ ਧੰਦਾ ਪੁਸ਼ਤੈਨੀ ਹੈ। ਉਨ੍ਹਾਂ ਨੇ ਪਹਿਲਾਂ ਰਾਜਸਥਾਨ ਅਤੇ ਮਹਾਰਾਸ਼ਟਰ ਦੇ ਯੂਨੀਅਨ ਬੈਂਕ ਆਫ ਇੰਡੀਆ ’ਚ ਬਤੌਰ ਐਗਰੀਕਲਚਰ ਅਫਸਰ ਦੇ ਤੌਰ ’ਤੇ ਨੌਕਰੀ ਕੀਤੀ ਪਰ ਕੁੱਝ ਸਾਲ ਕਰਨ ਤੋਂ ਬਾਅਦ ਨੌਕਰੀ ਛੱਡ ਕੇ ਖੁਦ ਨੂੰ ਪੂਰੀ ਤਰ੍ਹਾਂ ਕਿਸਾਨੀ ਨੂੰ ਸਮਰਪਿਤ ਕਰ ਦਿੱਤਾ।
ਦੇਸ਼ ਦੀ ਸ਼ਾਨ ਮੁੰਬਈ ਦਾ ਮਸ਼ਹੂਰ ‘ਰਾਇਲ ਓਪੇਰਾ ਹਾਊਸ’
ਉਨ੍ਹਾਂ ਦੇ ਪਰਿਵਾਰ ’ਚ ਉਨ੍ਹਾਂ ਦੀ ਜੀਵਨ ਸਾਥਣ, ਇਕ ਬੇਟਾ ਅਤੇ ਇਕ ਬੇਟੀ ਹੈ। ਬੇਟਾ ਯੁਗਾਂਡਾ ’ਚ ਉਨ੍ਹਾਂ ਨਾਲ ਖੇਤੀਬਾੜੀ ’ਚ ਹੱਥ ਵੰਡਾਉਣ ਦੇ ਨਾਲ ਹੀ ਹੋਟਲ ਅਤੇ ਕਲੋਨਾਈਜ਼ਰ ਦੇ ਕਾਰੋਬਾਰ ਵਿਚ ਵੀ ਹੈ। ਉਨ੍ਹਾਂ ਦੱਸਿਆ ਕਿ ਯੁਗਾਂਡਾ ’ਚ ਤਾਪਮਾਨ ਜਨਵਰੀ ਤੋਂ ਲੈ ਕੇ ਦਸੰਬਰ ਤੱਕ 18 ਤੋਂ 30 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿੰਦਾ ਹੈ। ਨਵੰਬਰ, ਦਸੰਬਰ, ਜਨਵਰੀ ਅਤੇ ਫਰਵਰੀ ਦੇ ਮਹੀਨਿਆਂ ’ਚ ਉਥੇ ਬਰਸਾਤ ਨਹੀਂ ਪੈਂਦੀ।
ਕਰਨਾਟਕ ਨੂੰ ਸੋਕੇ ਦੀ ਸਮੱਸਿਆ ਤੋਂ ਉਭਾਰਨ ਵਾਲੇ "ਮੈਨ ਆਫ ਪਾਂਡਸ" ਦੀ ਸੁਣੋ ਕਹਾਣੀ (ਵੀਡੀਓ)
ਝੋਨਾ, ਹਲਦੀ, ਕੌਫੀ, ਕੇਲੇ, ਲੈਮਨ ਗ੍ਰਾਸ ਦੀ ਕਰਦੇ ਖੇਤੀ
ਜਦੋਂ ਉਨ੍ਹਾਂ ਤੋਂ ਇਹ ਪੁੱਛਿਆ ਗਿਆ ਕਿ ਉਹ ਕਣਕ ਅਤੇ ਝੋਨੇ ਦੀ ਖੇਤੀ ਕਰਦੇ ਹਨ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਯੁਗਾਂਡਾ ਵਿਚ ਕਣਕ ਦੀ ਫਸਲ ਨਹੀਂ ਹੁੰਦੀ। ਝੋਨੇ ਦੀ ਫਸਲ ਹੁੰਦੀ ਹੈ। ਉਹ ਵੀ ਹਰ ਸਾਲ 4 ਹਜ਼ਾਰ ਤੋਂ 5 ਹਜ਼ਾਰ ਏਕੜ ਜ਼ਮੀਨ ’ਤੇ ਝੋਨੇ ਦੀ ਖੇਤੀ ਕਰਦੇ ਹਨ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਤੁਸੀਂ ਯੁਗਾਂਡਾ ’ਚ ਕਿਸਾਨੀ ਵਿਚ ਹੋਰ ਕੀ ਕਰਦੇ ਹੋ ਤਾਂ ਉਨ੍ਹਾਂ ਦੱਸਿਆ ਕਿ ਉਹ ਹਲਦੀ, ਕੌਫੀ, ਕੇਲੇ, ਲੈਮਨ ਗ੍ਰਾਸ ਆਦਿ ਦੀ ਖੇਤੀ ਕਰਦੇ ਹਨ। ਉਹ ਸਧਾਰਨ ਅਤੇ ਆਰਗੈਨਿਕ ਦੋਵੇਂ ਤਰ੍ਹਾਂ ਦੀ ਹੀ ਖੇਤੀ ਕਰਦੇ ਹਨ। ਜੇਕਰ ਅਸੀਂ ਯੂਰੀਆ ਜਾਂ ਕੀਟਨਾਸ਼ਕ ਦਵਾਈਆਂ ਦੇ ਇਸਤੇਮਾਲ ਦੀ ਗੱਲ ਕਰੀਏ ਤਾਂ ਇੱਥੋਂ ਦੇ ਮੁਕਾਬਲੇ ਬਹੁਤ ਘੱਟ ਵਰਤੋਂ ਹੁੰਦੀ ਹੈ। ਹਲਦੀ ਦੀ ਖੇਤੀ ਤਾਂ ਉਹ ਪੂਰੀ ਤਰ੍ਹਾਂ ਆਰਗੈਨਿਕ ਕਰਦੇ ਹਨ।
ਘਰ ਵਿਚ ਬੱਚਿਆਂ ਨੂੰ ਸਹਿਣਸ਼ੀਲ ਕਿਵੇਂ ਬਣਾਈਏ ?
ਯੁਗਾਂਡਾ ਦੀ ਮਿੱਟੀ ’ਚ ਬਾਇਓਮਾਸ ਦੀ ਮਾਤਰਾ ਭਾਰਤ ਨਾਲੋਂ ਵੱਧ
ਖੇਤੀ ਦੇ ਨਾਲ ਪ੍ਰੋਸੈਸਿੰਗ ਯੂਨਿਟ ਚਲਾਉਣ ਵਾਲੇ ਕਿਸਾਨ ਨੂੰ 15 ਸਾਲਾਂ ਤੱਕ ਟੈਕਸ ਤੋਂ ਛੋਟ ਉਨ੍ਹਾਂ ਨੇ ਇਹ ਗੱਲ ਵੀ ਸਾਂਝੀ ਕੀਤੀ ਕਿ ਯੁਗਾਂਡਾ ਦੀ ਮਿੱਟੀ ਵਿਚ ਬਾਇਓਮਾਸ ਦੀ ਮਾਤਰਾ ਇਥੋਂ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ। ਜੋ ਕਿਸਾਨ ਯੁਗਾਂਡਾ ’ਚ ਖੇਤੀਬਾੜੀ ਨਾਲ ਪ੍ਰੋਸੈਸਿੰਗ ਯੂਨਿਟ ਚਲਾਉਂਦਾ ਹੈ, ਉਸ ਨੂੰ ਇਨਕਮ ਟੈਕਸ ਤੋਂ 15 ਸਾਲਾਂ ਤੱਕ ਛੋਟ ਹੈ। ਪਰ ਜੋ ਕੇਵਲ ਖੇਤੀਬਾੜੀ ਕਰਦੇ ਹਨ, ਉਨ੍ਹਾਂ ਨੂੰ 30 ਫੀਸਦੀ ਤੱਕ ਇਨਕਮ ਟੈਕਸ ਦੀ ਅਦਾਇਗੀ ਕਰਨੀ ਪੈਂਦੀ ਹੈ।
6 ਵੱਖ-ਵੱਖ ਸਰਹੱਦੀ ਸਟੇਟਾਂ ਨਾਲ ਵਪਾਰ ਫ੍ਰੀ
ਯੁਗਾਂਡਾ ਖੇਤੀਬਾੜੀ ਬੋਰਡ ਦੇ ਮੈਂਬਰ ਅਤੇ ਭਾਰਤੀ ਕਿਸਾਨ ਜਮੁਨਾ ਪ੍ਰਸਾਦ ਪੇਸ਼ਵਾ ਨੇ ਦੱਸਿਆ ਯੁਗਾਂਡਾ ਦੇਸ਼ ਨੂੰ ਲੱਗਣ ਵਾਲੀਆਂ 6 ਵੱਖ-ਵੱਖ ਸਰਹੱਦੀ ਸਟੇਟਾਂ ਨਾਲ ਵਪਾਰ ਕਰਨਾ ਬਿਲਕੁਲ ਫ੍ਰੀ ਹੈ। ਉਨ੍ਹਾਂ ਪੰਜਾਬ ਦੀ ਕਿਸਾਨੀ ਦੀ ਲੜਖੜਾ ਰਹੀ ਆਰਥਿਕ ਹਾਲਤ ’ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜੇਕਰ ਪੰਜਾਬ ਦੇ ਕਿਸਾਨ ਨੇ ਸੰਕਟ ਤੋਂ ਬਾਹਰ ਨਿਕਲਣਾ ਹੈ ਤਾਂ ਉਨ੍ਹਾਂ ਨੂੰ ਇਕ ਖੇਤ ’ਚੋਂ ਤਿੰਨ-ਚਾਰ ਫਸਲਾਂ ਲੈਣੀਆਂ ਹੋਣਗੀਆਂ ਅਤੇ ਖੁਦ ਨੂੰ ਆਤਮ ਨਿਰਭਰ ਬਣਾਉਣਾ ਹੋਵੇਗਾ। ਖੇਤੀ ਦੇ ਨਾਲ ਪ੍ਰੋਸੈਸਿੰਗ ਨੂੰ ਅਪਣਾਉਣ ’ਚ ਵੀ ਕਿਸਾਨ ਨੂੰ ਲਾਭ ਮਿਲੇਗਾ।
ਪਵਨ ਪੁੱਤਰ ਹਨੂੰਮਾਨ ਦੀ ਕ੍ਰਿਪਾ ਦੇ ਪਾਤਰ ਬਣਨ ਲਈ ਮੰਗਲਵਾਰ ਨੂੰ ਕਰੋ ਇਹ ਪੂਜਾ
ਖੇਤੀਬਾੜੀ ਦੀਆਂ ਹੋਰ ਖਬਰਾਂ ਪੜ੍ਹਨ ਅਤੇ ਖੇਤੀਬਾੜੀ ਨਾਲ ਸਬੰਧਿਤ ਵੀਡੀਓ ਦੇਖਣ ਲਈ ਤੁਸੀਂ ਜਗਬਾਣੀ ਖੇਤੀਬਾੜੀ ਫੇਸਬੁੱਕ ਪੇਜ ’ਤੇ ਵੀ ਸਾਡੇ ਨਾਲ ਜੁੜ ਸਕਦੇ ਹੋ..., ਜਿਸ ਦੇ ਲਈ ਤੁਸੀਂ ਇਸ ਲਿੰਕ ’ਤੇ ਕਲਿੱਕ ਕਰੋ ‘ਜਗਬਾਣੀ ਖੇਤੀਬਾੜੀ’