ਸਬਜ਼ੀ ਲਈ ਹੀ ਨਹੀਂ, ਸਗੋਂ ਦਵਾਈਆਂ ਦੇ ਤੌਰ ’ਤੇ ਵੀ ਹੁੰਦੀ ਹੈ ਖੁੰਬਾਂ ਦੀ ਵਰਤੋਂ
Wednesday, Aug 05, 2020 - 01:15 PM (IST)
ਰਾਏ ਸਿੰਘ
ਖੁੰਬਾਂ ਨੂੰ ਸਿਹਤ ਦੀ ਸਾਂਭ-ਸੰਭਾਲ ਲਈ ਬਹੁਤ ਵਧੀਆ ਭੋਜਨ ਮੰਨਿਆ ਜਾਂਦਾ ਹੈ। ਖੁੰਬਾਂ ਵਿਚ ਚੰਗੀ ਗੁਣਵੱਤਾ ਵਾਲੇ ਪ੍ਰੋਟੀਨ, ਚਰਬੀ, ਕਾਰਬੋਹਾਈਡ੍ਰੇਟਾਂ ਦੀ ਵੱਡੀ ਮਾਤਰਾ ਅਤੇ ਰੇਸ਼ਾ ਦੀ ਕੀਮਤੀ ਮਾਤਰਾ ਹੁੰਦੀ ਹੈ। ਇਨ੍ਹਾਂ ਵਿਚ ਪਾਣੀ ਘੁਲਣਸ਼ੀਲ ਵਿਟਾਮਿਨਾਂ ਦੀ ਮਹੱਤਵਪੂਰਨ ਮਾਤਰਾ ਅਤੇ ਨਾਲ ਹੀ ਖਣਿਜ ਪਦਾਰਥ ਹੁੰਦੇ ਹਨ। ਪਹਿਲਾਂ ਖੁੰਬਾਂ ਨੂੰ ਆਪਣੇ ਚੰਗੇ ਸੁਆਦ ਲਈ ਇਕੱਠਾ ਕੀਤਾ ਜਾਂਦਾ ਸੀ ਅਤੇ ਖਾਧਾ ਜਾਂਦਾ ਸੀ। ਪਰ ਇਨ੍ਹਾਂ ਨੂੰ ਦਵਾਈ ਕਰਕੇ ਵਿਸ਼ੇਸ਼ ਕਿਸਮ ਵਜੋਂ ਜਾਣਿਆ ਜਾਂਦਾ ਹੈ।
ਪੜ੍ਹੋ ਇਹ ਵੀ ਖਬਰ - ਪਾਣੀ ਦੀ ਬਚਤ ਸਮੇਤ ਕਈ ਸਮੱਸਿਆਵਾਂ ਦਾ ਹੱਲ ਕਰੇਗਾ ‘ਰੇਨ ਗੰਨ ਇਰੀਗੇਸ਼ਨ’ ਸਿਸਟਮ
ਸਦੀਆ ਤੋਂ ਜਾਪਾਨੀਆਂ ਨੇ ਸ਼ਿਟੇਕ ਖੁੰਬ ਨੂੰ ਜੀਵਨ ਦੀ ਇਕ ਅਲੀਕਸਰ ਵਜੋਂ ਕੈਂਸਰ, ਸੈਨੀਲਿਟੀ ਅਤੇ ਹੋਰ ਕਈ ਬੀਮਾਰੀਆਂ ਦੇ ਇਲਾਜ ਵਜੋਂ ਸਰਾਹਿਆ ਹੈ। ਰੋਮਨ ਲੋਕ ਖੁੰਬਾਂ ਨੂੰ ਰੱਬ ਦਾ ਭੋਜਨ ਮੰਨਦੇ ਸਨ, ਜਦਕਿ ਯੂਨਾਨੀ ਲੋਕ ਇਨ੍ਹਾਂ ਨੂੰ ਜੰਗ ਵਿਚ ਸੈਨਿਕਾਂ ਨੂੰ ਤਾਕਤ ਪ੍ਰਦਾਨ ਕਰਨ ਦੇ ਰੂਪ ਵਿਚ ਸਮਝਦੇ ਸਨ।
ਗਿੱਦੜਪੀਡੀ ਨੂੰ ਚੀਨ ਵਿਚ ਆਪਣੇ ਦਵਾਈ ਗੁਣਾਂ ਲਈ ਮੁੱਲ ਦਿੱਤਾ ਗਿਆ ਹੈ। ਕਈ ਉੱਲੀਆਂ ਨੂੰ ਉਨ੍ਹਾਂ ਦੇ ਐਂਟੀ-ਫੰਗਲ, ਐਂਟੀ-ਬੈਕਟੀਰੀਅਲ, ਐਂਟੀ-ਵਾਇਰਸ, ਐਂਟੀ-ਟਿਊਮਰ ਅਤੇ ਫਾਰਮਾਕੋਲੋਜੀਕਲ ਮੁੱਲਾਂ ਦੇ ਹੋਰ ਗੁਣਾਂ ਲਈ ਲੱਭਿਆ ਗਿਆ ਹੈ। ਚੀਨ ਨੇ 107 ਕਿਸਮ ਦੀਆਂ ਦਵਾਈਆਂ ਦੀਆਂ ਖੂੰਬਾਂ ਦੀ ਛਾਂਟੀ ਕੀਤੀ ਹੈ। ਉਨ੍ਹਾਂ ਵਿਚੋਂ ਜ਼ਿਆਦਾਤਰ ਖਾਣਯੋਗ ਹਨ ਪਰ ਕੁਝ ਜ਼ਹਿਰੀਆਂ ਪ੍ਰਜਾਤੀਆਂ ਵੀ ਹਨ।
ਪੜ੍ਹੋ ਇਹ ਵੀ ਖਬਰ - ਹਜ਼ਾਰਾਂ ਗਲਤੀਆਂ ਮੁਆਫ ਕਰਨ ਵਾਲੇ ਮਾਂ-ਬਾਪ ਦੁਬਾਰਾ ਨਹੀਂ ਮਿਲਦੇ...
ਚੀਨੀ ਲਗਭਗ 20 ਤਰ੍ਹਾਂ ਦੀਆਂ ਖੁੰਬਾਂ ਦੀ ਖੇਤੀ ਕਰ ਰਹੇ ਹਨ, ਜੋ ਕੈਂਸਰ ਵਿਰੋਧੀ, ਜਿਗਰ ਦੀ ਸੁਰੱਖਿਆ, ਪੇਟ ਅਤੇ ਆਂਦਰ ਨੂੰ ਮੁੜ-ਸਿਹਤਯਾਬ ਕਰਨਾ, ਸਿਰ ਦਰਦ ਦਾ ਇਲਾਜ ਕਰਨ ਵਾਲੀਆਂ ਕਿਸਮਾਂ ਹਨ। ਦਵਾਈਆਂ ਲਈ ਖੁੰਬਾਂ ਦੇ ਉਤਪਾਦਾਂ ਦੀ ਵਰਤੋਂ ਨਾਲ ਸੰਬੰਧਿਤ ਸਰਗਰਮੀਆਂ ਵਿੱਚ ਬਹੁਤ ਵਾਧਾ ਹੋਇਆ ਹੈ। ਫਲਾਈ ਐਗਰੀਕ, ਇਕ ਘਾਤਕ ਜ਼ਹਿਰੀਲੀ ਖੁੰਭ ਹੈ, ਜਿਸ ਨੂੰ ਆਮ ਤੌਰ ’ਤੇ ਸੁੱਜੀਆਂ ਹੋਈਆਂ ਗ੍ਰੰਥੀਆਂ, ਨਰਵਸ ਸਮੱਸਿਆਵਾਂ ਅਤੇ ਮਿਰਗੀ ਵਾਸਤੇ ਇਕ ਪਾਊਡਰ ਵਜੋਂ ਵਰਤਿਆ ਜਾਂਦਾ ਹੈ।
ਪੜ੍ਹੋ ਇਹ ਵੀ ਖਬਰ - ਕੀ ਤੁਹਾਨੂੰ ਵੀ ਅਚਾਨਕ ਆਉਣੇ ਸ਼ੁਰੂ ਹੋ ਜਾਂਦੇ ਹਨ ‘ਚੱਕਰ’, ਤਾਂ ਜ਼ਰੂਰ ਪੜ੍ਹੋ ਇਹ ਖਬਰ
ਮਸਕੀਰੀਆ ਤੋਂ ਤਿਆਰ ਕੀਤੇ ਗਏ ਮਾਸਸੀਨੋਲ ਅਤੇ ਇਬੋਟੇਨਿਕ ਐਸਿਡ ਦਿਮਾਗ ਦੀ ਗਾਬਾ ਪ੍ਰਣਾਲੀ ਦੀ ਖਰਾਬੀ ਨੂੰ ਠੀਕ ਕਰ ਸਕਦੇ ਹਨ। ਸਾਈਲੋਸਿਬਿਨ ਅਤੇ ਸਾਈਲੋਸਿਨ 2 ਹੋਰ ਦਵਾਈਆਂ ਹਨ, ਜੋ ਖੁੰਭਾਂ ਸਾਈਲੋਸੀ-ਬੇਮੈਕਸੀਨਾ ਤੋਂ ਕੱਢੀਆਂ ਜਾਂਦੀਆਂ ਹਨ। ਇਹ ਮਾਨਸਿਕ ਵਿਕਾਰਾਂ ਦਾ ਇਲਾਜ, ਹੈਜ਼ੋ ਅਤੇ ਰੁਕ-ਰੁਕ ਕੇ ਹੋਣ ਵਾਲੇ ਬੁਖਾਰ ਦੇ ਵਿਰੁੱਧ ਵਰਤੀਆਂ ਜਾਂਦੀਆਂ ਹਨ।
ਪੜ੍ਹੋ ਇਹ ਵੀ ਖਬਰ - ਸਬਜ਼ੀਆਂ ਦਾ ਕਲੰਡਰ: ਜਾਣੋ ਮਹੀਨਿਆਂ ਅਨੁਸਾਰ ਸਬਜ਼ੀਆਂ ਦੀ ਵਰਤੋਂ ਬਾਰੇ ਦਿਲਚਸਪ ਜਾਣਕਾਰੀ