ਗੁਰਦੁਆਰਾ ਸਾਹਿਬ ''ਚ ਕੋਝੀ ਹਰਕਤ! ਨਿਸ਼ਾਨ ਸਾਹਿਬ ਦੇ ਨੇੜੇ ਹੀ...
Tuesday, Jul 29, 2025 - 10:08 AM (IST)

ਮਲੋਟ (ਜੁਨੇਜਾ)- ਮਲੋਟ ਉਪ ਮੰਡਲ ਦੇ ਪਿੰਡ ਰੱਤਾ ਟਿੱਬਾ ਵਿਖੇ ਗੁਰੂ ਘਰ ’ਚ ਨਿਸ਼ਾਨ ਸਾਹਿਬ ਕੋਲ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਦੇ ਬੱਚਿਅਾਂ ਵੱਲੋਂ ਮਰੀ ਵੱਛੀ ਦੱਬਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਲੈ ਕੇ ਪਿੰਡ ਵਾਸੀਆਂ ਵਿਚ ਰੋਸ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੇਵਾਦਾਰਾਂ ਵੱਲੋਂ ਨਾ ਸਿਰਫ ਗੁਰੂ ਘਰ ਦੀ ਬੇਅਦਬੀ ਕੀਤੀ ਗਈ ਹੈ ਸਗੋਂ ਵੱਛੀ ਦੱਬ ਕੇ ਫਿਰਕੂ ਰੰਗਤ ਵਾਲੇ ਹਾਲਾਤ ਪੈਦਾ ਕੀਤੇ ਹਨ।
ਇਹ ਖ਼ਬਰ ਵੀ ਪੜ੍ਹੋ - Big Breaking: ਡੋਨਾਲਡ ਟਰੰਪ ਨੇ ਗੁਰਪਤਵੰਤ ਪੰਨੂ ਨੂੰ ਲਿਖੀ ਚਿੱਠੀ!
ਇਸ ਸਬੰਧੀ ਪਿੰਡ ਦੇ ਸਰਪੰਚ ਸੰਜੋਤ ਸਿੰਘ ਨੇ ਦੱਸਿਆ ਕਿ ਉਹ ਸਵੇਰੇ ਕੁਝ ਮੋਹਤਬਰ ਬੰਦਿਆਂ ਨੂੰ ਨਾਲ ਲੈ ਕੇ ਗੁਰੂ ਘਰ ਦੇ ਨਾਲ ਲੱਗਦੀ ਜਗ੍ਹਾ ਵਿਚ ਬਣਨ ਜਾ ਰਹੀ ਡਿਸਪੈਂਸਰੀ ਦੀ ਥਾਂ ਵੇਖਣ ਪੁੱਜੇ, ਜਿਥੇ ਉਨ੍ਹਾਂ ਨੂੰ ਨਿਸ਼ਾਨ ਸਾਹਿਬ ਦੇ ਕੋਲ ਬਦਬੂ ਆਈ। ਜਦੋਂ ਜਾ ਕੇ ਦੇਖਿਆ ਤਾਂ ਇਕ ਤਾਜ਼ਾ ਟੋਇਆ ਪੁੱਟ ਕੇ ਵਿਚ ਕੁਝ ਦੱਬਿਆ ਹੋਇਆ ਸੀ। ਜਦ ਅੱਧਾ ਕੁ ਫੁੱਟ ਮਿੱਟੀ ਹਟਾਈ ਤਾਂ ਵਿਚੋਂ ਇਕ ਮਰੀ ਹੋਈ ਵੱਛੀ, ਜਿਸ ਉੱਤੇ ਲੂਣ ਪਾਇਆ ਹੋਇਆ ਸੀ, ਤਾਜ਼ੀ ਦੱਬੀ ਹੋਈ ਸੀ। ਇਸ ਬਾਬਤ ਉਨ੍ਹਾਂ ਨੇ ਹੋਰ ਸੰਗਤ ਨੂੰ ਵੀ ਇਕੱਠਾ ਕੀਤਾ।
ਜਦੋਂ ਪਿੰਡ ਵਾਲਿਆਂ ਨੇ ਗੁਰੂ ਘਰ ਦੇ ਮੁੱਖ ਸੇਵਾਦਾਰ ਨੂੰ ਪੁੱਛਿਆ ਤਾਂ ਸੇਵਾਦਾਰ ਨੇ ਮੰਨਿਆ ਕਿ ਇਹ ਵੱਛੀ ਉਨ੍ਹਾਂ ਦੇ ਬੱਚਿਆਂ ਨੇ ਦੱਬ ਦਿੱਤੀ ਹੈ, ਜਿਸ ਲਈ ਉਹ ਮੁਆਫੀ ਮੰਗਦੇ ਹਨ। ਪਿੰਡ ਵਾਸੀਆਂ ਵਿਚ ਰੋਸ ਸੀ ਕਿ ਗੁਰੂ ਘਰ ਦੇ ਨਿਸ਼ਾਨ ਸਾਹਿਬ ਤੋਂ 50 ਫੁੱਟ ਦੂਰ ਵੱਛੀ ਦੱਬ ਦਿੱਤੀ ਹੈ, ਜਦਕਿ ਪਿੰਡ ਵਿਚ ਗਊਸ਼ਾਲਾ ਅਤੇ ਹੱਡਾ-ਰੋੜੀ ਵੀ ਹੈ। ਗੁਰੂ ਘਰ ਵਿਖੇ ਅਖੰਡ ਪਾਠ ਸਾਹਿਬ ਦੇ ਪ੍ਰਵਾਹ ਚੱਲ ਰਹੇ ਸਨ ਅਤੇ ਨੇੜੇ ਹੀ ਬੀਬੀਆਂ ਲੰਗਰ ਤਿਆਰ ਕਰ ਰਹੀਆਂ ਸਨ ਜਦਕਿ ਵੱਛੀ ਉਪਰ ਮੱਖੀਆਂ ਬੈਠੀਆਂ ਹੋਈਆਂ ਸਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀਓ ਧਿਆਨ ਦਿਓ! ਸਵੇਰੇ ਸਾਢੇ 10 ਵਜੇ ਤਕ...
ਪਿੰਡ ਵਾਸੀਆਂ ਨੇ ਇਸ ਘਟਨਾ ਦੀ ਸੂਚਨਾ ਪੰਨੀ ਵਾਲਾ ਫੱਤਾ ਪੁਲਸ ਚੌਕੀ ਨੂੰ ਦਿੱਤੀ । ਪੁਲਸ ਨੇ ਪੁੱਜ ਕੇ ਸਥਿਤੀ ਦਾ ਜਾਇਜ਼ਾ ਲਿਆ । ਪਿੰਡ ਵਾਸੀਆਂ ਦਾ ਰੋਸ ਸੀ ਕਿ ਸੇਵਾਦਾਰ ਨੇ ਜਿਥੇ ਗੁਰੂ ਘਰ ਦੀ ਬੇਅਦਬੀ ਕੀਤੀ ਉਥੇ ਭਵਿੱਖ ਵਿਚ ਗੁਰਦਆਰਾ ਸਾਹਿਬ ਨੇੜੇ ਵੱਛੀ ਦੀਆਂ ਹੱਡੀਆਂ ਆਦਿ ਨਿਕਲਣ ਕਾਰਨ ਫਿਰਕੂ ਮਾਹੌਲ ਵੀ ਬਣ ਸਕਦਾ ਹੈ। ਬੇਸ਼ੱਕ ਗੁਰਦਆਰਾ ਸਾਹਿਬ ਦੇ ਸੇਵਾਦਾਰ ਵੱਲੋਂ ਇਸ ਮਾਮਲੇ ’ਤੇ ਪਿੰਡ ਵਾਲਿਆਂ ਤੋਂ ਮੁਆਫ਼ੀ ਮੰਗ ਲਈ ਗਈ ਹੈ ਪਰ ਪਿੰਡ ਵਾਸੀਆਂ ਦਾ ਰੋਸ ਸ਼ਾਂਤ ਨਹੀਂ ਹੋਇਆ। ਇਸ ਮਾਮਲੇ ’ਤੇ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।