ਪੰਜਾਬ ਦੇ ਲੱਖਾਂ ਵਾਹਨ ਚਾਲਕਾਂ ਲਈ ਬੁਰੀ ਖ਼ਬਰ, ਪੈ ਗਿਆ ਪੰਗਾ, ਪੜ੍ਹੋ ਕੀ ਹੈ ਪੂਰਾ ਮਾਮਲਾ

Friday, Aug 01, 2025 - 09:49 AM (IST)

ਪੰਜਾਬ ਦੇ ਲੱਖਾਂ ਵਾਹਨ ਚਾਲਕਾਂ ਲਈ ਬੁਰੀ ਖ਼ਬਰ, ਪੈ ਗਿਆ ਪੰਗਾ, ਪੜ੍ਹੋ ਕੀ ਹੈ ਪੂਰਾ ਮਾਮਲਾ

ਲੁਧਿਆਣਾ (ਰਾਮ) : ਲੁਧਿਆਣਾ ਅਤੇ ਪੂਰੇ ਪੰਜਾਬ ’ਚ ਵਾਹਨ ਮਾਲਕ ਪਿਛਲੇ ਕਈ ਮਹੀਨਿਆਂ ਤੋਂ ਰਜਿਸਟ੍ਰੇਸ਼ਨ ਸਰਟੀਫਿਕੇਟ (ਆਰ. ਸੀ.) ਨਾ ਮਿਲਣ ਕਾਰਨ ਬਹੁਤ ਪਰੇਸ਼ਾਨ ਹਨ। ਹਾਲਾਤ ਅਜਿਹੇ ਹਨ ਕਿ ਅਕਤੂਬਰ 2024 ਤੋਂ ਬਾਅਦ ਇਕ ਵੀ ਆਰ. ਸੀ. ਨਹੀਂ ਛਪਿਆ ਹੈ। ਨਤੀਜਾ ਇਹ ਹੈ ਕਿ ਲੋਕਾਂ ਦੇ ਵਾਹਨਾਂ ਦੀ ਲੋਨ ਪ੍ਰਕਿਰਿਆ ਫਸੀ ਹੋਈ ਹੈ। ਟ੍ਰੈਫਿਕ ਪੁਲਸ ਹਰ ਰੋਜ਼ ਚਲਾਨ ਕਰ ਰਹੀ ਹੈ ਅਤੇ ਵਾਹਨ ਮਾਲਕ ਡੀਲਰਾਂ ਅਤੇ ਆਰ. ਟੀ. ਏ. ਦਫ਼ਤਰਾਂ ਦੇ ਚੱਕਰ ਲਗਾਉਣ ਲਈ ਮਜਬੂਰ ਹਨ। ਜਾਣਕਾਰੀ ਅਨੁਸਾਰ ਪੰਜਾਬ ’ਚ ਇਸ ਸਮੇਂ ਕਰੀਬ 7 ਲੱਖ ਆਰ. ਸੀਜ਼ ਪੈਂਡਿੰਗ ਹਨ। ਇਸ ਦੇ ਨਾਲ ਹੀ ਹਰ ਰੋਜ਼ 1500 ਤੋਂ ਵੱਧ ਵਾਹਨ ਵੇਚੇ ਜਾ ਰਹੇ ਹਨ। ਇਸ ਕਾਰਨ ਇਹ ਅੰਕੜਾ ਲਗਾਤਾਰ ਵੱਧ ਰਿਹਾ ਹੈ। ਲੁਧਿਆਣਾ ਦੇ ਇਕ ਐਕਟਿਵਾ ਡੀਲਰ ਰਾਜੇਸ਼ ਸ਼ਰਮਾ ਕਹਿੰਦੇ ਹਨ ਕਿ ਅਕਤੂਬਰ 2024 ਤੋਂ ਬਾਅਦ ਇਕ ਵੀ ਆਰ. ਸੀ. ਨਹੀਂ ਆਇਆ। ਕਰੀਬ 5 ਲੱਖ ਆਰ. ਸੀ. ਛਪਾਈ ’ਚ ਫਸੇ ਹੋਏ ਹਨ ਅਤੇ ਇਹ ਗਿਣਤੀ ਲਗਾਤਾਰ ਵੱਧ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਕੈਂਸਰ ਦੇ ਮਰੀਜ਼ਾਂ ਲਈ ਵੱਡਾ ਐਲਾਨ, ਮੁਫ਼ਤ 'ਚ ਹੋਵੇਗਾ ਇਹ ਟੈਸਟ
ਆਰ. ਟੀ. ਏ. ਦਫ਼ਤਰਾਂ ਦਾ ਰਵੱਈਆ- ‘ਮੁੱਖ ਦਫ਼ਤਰ ਤੋਂ ਪੁੱਛੋ’
ਜਦੋਂ ਆਰ. ਟੀ. ਏ. ਅਧਿਕਾਰੀ ਕੁਲਦੀਪ ਬਾਵਾ ਨੂੰ ਇਸ ਮਾਮਲੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਸਿਰਫ ਇਹੀ ਕਿਹਾ ਕਿ ਮੁੱਖ ਦਫ਼ਤਰ ਤੋਂ ਜਾਣਕਾਰੀ ਪ੍ਰਾਪਤ ਕਰੋ। ਵਾਹਨ ਮਾਲਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹਰ ਦਫ਼ਤਰ ’ਚ ਉਹੀ ਟਾਲ-ਮਟੋਲ ਵਾਲਾ ਜਵਾਬ ਮਿਲਦਾ ਹੈ।

ਇਹ ਵੀ ਪੜ੍ਹੋ : ਪੁੱਤ ਨੇ ਲੁੱਟ ਲਈ ਇੱਜ਼ਤ! ਪਿਓ ਨੇ ਕੰਧ 'ਤੇ ਲਿਖਿਆ ਨੋਟ, ਖ਼ਬਰ ਪੜ੍ਹ ਉੱਡ ਜਾਣਗੇ ਹੋਸ਼
ਮੰਤਰੀ ਨੇ ਕਿਹਾ- ‘ਸਮੱਸਿਆ ਜਲਦੀ ਹੀ ਹੱਲ ਹੋ ਜਾਵੇਗੀ’
ਇਸ ਮੁੱਦੇ ’ਤੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਪਹਿਲਾਂ ਇਕ ਨਿੱਜੀ ਕੰਪਨੀ ਇਹ ਕੰਮ ਕਰਦੀ ਸੀ ਪਰ ਉਸ ਨੇ ਇਕਰਾਰਨਾਮਾ ਤੋੜ ਦਿੱਤਾ। ਉਸ ਤੋਂ ਬਾਅਦ ਸਰਕਾਰ ਨੇ ਖ਼ੁਦ ਜ਼ਿੰਮੇਵਾਰੀ ਲਈ। ਉਸ ਸਮੇਂ ਕਰੀਬ 10 ਲੱਖ ਆਰ. ਸੀ. ਪੈਂਡਿੰਗ ਸਨ, ਜਿਨ੍ਹਾਂ ’ਚੋਂ 6 ਲੱਖ ਪ੍ਰਿੰਟ ਕੀਤੇ ਜਾ ਚੁੱਕੇ ਹਨ, 4 ਲੱਖ ਅਜੇ ਵੀ ਬਾਕੀ ਹਨ। ਭੁੱਲਰ ਨੇ ਕਿਹਾ ਕਿ ਪੰਜਾਬ ’ਚ ਰੋਜ਼ਾਨਾ ਕਰੀਬ 25,000 ਆਰ. ਸੀ. ਦੀ ਮੰਗ ਕੀਤੀ ਜਾਂਦੀ ਹੈ। 2 ਦਿਨ ਪਹਿਲਾਂ ਪ੍ਰਿੰਟਿੰਗ ਮਸ਼ੀਨ ’ਚ ਇਕ ਤਕਨੀਕੀ ਸਮੱਸਿਆ ਸੀ, ਜਿਸ ਨੂੰ ਹੁਣ ਠੀਕ ਕਰ ਦਿੱਤਾ ਗਿਆ ਹੈ। ਅਗਲੇ 10-20 ਦਿਨਾਂ ’ਚ ਸਾਰੇ ਪੈਂਡਿੰਗ ਆਰ. ਸੀਜ਼ ਛਾਪ ਕੇ ਲੋਕਾਂ ਦੇ ਘਰਾਂ ਤੱਕ ਪਹੁੰਚਾ ਦਿੱਤੇ ਜਾਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News