ਸਰਕਾਰੀ ਪ੍ਰਾਈਮਰੀ ਸਕੂਲ ਦੀ ਛੱਤ ''ਤੇ ਲਾਹਣ! ਮੌਕਾ ਦੇਖ ਪੁਲਸ ਵੀ ਰਹਿ ਗਈ ਹੈਰਾਨ
Thursday, Jul 24, 2025 - 09:38 PM (IST)

ਗੁਰਦਾਸਪੁਰ (ਗੁਰਪ੍ਰੀਤ) : ਜ਼ਹਿਰੀਲੀ ਸ਼ਰਾਬ ਨਾਲ ਕਈ ਜਾਨਾਂ ਜਾ ਚੁੱਕੀਆਂ ਹਨ ਲੇਕਿਨ ਇਸ ਕਾਲੇ ਧੰਦੇ ਕਰਨ ਵਾਲੇ ਲੋਕ ਬਾਜ਼ ਨਹੀਂ ਆ ਰਹੇ। ਉੱਥੇ ਹੀ ਅਬਕਾਰੀ ਵਿਭਾਗ ਨੂੰ ਮਿਲੀ ਗੁਪਤ ਸੂਚਨਾ 'ਤੇ ਕਾਰਵਾਈ ਕਰਦੇ ਹੋਏ ਜਦ ਬਟਾਲਾ ਦੇ ਨੇੜਲੇ ਪਿੰਡ ਖਤੀਬਾ 'ਚ ਰੇਡ ਕੀਤੀ ਗਈ ਤਾਂ ਵਿਭਾਗ ਦੇ ਅਧਕਾਰੀ ਤੇ ਪੁਲਿਸ ਪਾਰਟੀ ਇਹ ਦੇਖ ਹੈਰਾਨ ਹੋ ਗਈ ਕਿ ਪਿੰਡ 'ਚ ਸਥਿਤ ਸਰਕਾਰੀ ਸਕੂਲ ਦੀ ਬਿਲਡਿੰਗ ਦੀ ਛੱਤ ਉੱਤੇ ਲਾਹਣ ਦੇ ਡਰੱਮ ਮਿਲੇ।
ਉੱਥੇ ਹੀ ਪੁਲਸ ਵੱਲੋਂ ਪਿੰਡ 'ਚ ਹੋਰ ਸ਼ੱਕੀ ਥਾਂਵਾ 'ਤੇ ਜਦ ਭਾਲ ਕੀਤੀ ਤਾਂ ਇਕ ਡਰਮ 'ਚ ਦੇਸੀ ਅਲਕੋਹਲ ਵੀ ਬਰਾਮਦ ਹੋਈ, ਜਿਸ ਤੋਂ ਕਈ ਬੋਤਲਾ ਸ਼ਰਾਬ ਤਿਆਰ ਕੀਤੀ ਜਾਣੀ ਸੀ। ਉੱਥੇ ਹੀ ਮਿਲੀ ਨਾਜਾਇਜ਼ ਸ਼ਰਾਬ ਨੂੰ ਪੁਲਸ ਅਤੇ ਆਬਕਾਰੀ ਵਿਭਾਗ ਵੱਲੋਂ ਜ਼ਬਤ ਕਰ ਅਗਲੀ ਕਾਨੂੰਨੀ ਕਾਰਵਾਈ ਕਰਦੇ ਹੋਏ ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e