ਪਿਛਲੇ ਸਾਲ ਦੇ ਮੁਕਾਬਲੇ 23.9 ਫੀਸਦੀ ਘਟੀ ਜੀ.ਡੀ.ਪੀ., ਸਿਰਫ ਖੇਤੀਬਾੜੀ ਨੇ ਹੀ ਦਿੱਤਾ ਸਹਾਰਾ

Wednesday, Sep 02, 2020 - 06:33 PM (IST)

ਪਿਛਲੇ ਸਾਲ ਦੇ ਮੁਕਾਬਲੇ 23.9 ਫੀਸਦੀ ਘਟੀ ਜੀ.ਡੀ.ਪੀ., ਸਿਰਫ ਖੇਤੀਬਾੜੀ ਨੇ ਹੀ ਦਿੱਤਾ ਸਹਾਰਾ

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਰਾਸ਼ਟਰੀ ਅੰਕੜਾ ਦਫ਼ਤਰ (ਐੱਨ.ਐੱਸ.ਓ), ਅੰਕੜਾ ਤੇ ਪ੍ਰੋਗਰਾਮ ਲਾਗੂਕਰਣ ਮੰਤਰਾਲਾ ਨੇ 2020-21 ਦੀ ਪਹਿਲੀ ਤਿਮਾਹੀ (ਅਪ੍ਰੈਲ-ਜੂਨ) ਲਈ ਕੁੱਲ ਘਰੇਲੂ ਉਤਪਾਦਨ (ਜੀ.ਡੀ.ਪੀ) ਦੇ ਸਥਿਰ (2011-12) ਤੇ ਚਾਲੂ ਕੀਮਤਾਂ ਦੋਵੇਂ, ਅਨੁਮਾਨਾਂ ਦੇ ਨਾਲ-ਨਾਲ ਇਸੇ ਤਿਮਾਹੀ ਹਿਤ ਜੀ.ਡੀ.ਪੀ ਦੇ ਖ਼ਰਚੇ ਨਾਲ ਸਬੰਧਿਤ ਪੱਖਾਂ ਦੇ ਤਿਮਾਹੀ ਅਨੁਮਾਨ ਜਾਰੀ ਕਰ ਦਿੱਤੇ ਹਨ। ਅੰਕੜੇ ਮੁਤਾਬਕ ਦੇਸ਼ ਦੀ ਜੀ.ਡੀ.ਪੀ ਪਿਛਲੇ ਸਾਲਾਂ ਦੇ ਮੁਕਾਬਲੇ 23.9 ਫੀਸਦੀ ਘਟੀ ਹੈ ਅਤੇ ਕੁੱਲ ਮੁੱਲ ਜੋੜ (ਜੀ ਵੀ ਏ)-22.8 ਰਿਹਾ। ਥੱਲੇ ਡਿਗਦੀ ਹੋਈ ਜੀ ਡੀ ਪੀ ਨੂੰ ਸਿਰਫ ਖੇਤੀਬਾੜੀ ਖੇਤਰ ਨੇ ਹੀ ਸਹਾਰਾ ਦਿੱਤਾ ।    

ਸ਼ਾਨਦਾਰ ਪ੍ਰਤਿਭਾ ਦੇ ਮਾਲਕ ਸਨ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ (ਵੀਡੀਓ)

ਸਾਲ 2020-21 ਦੀ ਪਹਿਲੀ ਤਿਮਾਹੀ ਵਿੱਚ ਸਥਿਰ (2011-12) ਕੀਮਤਾਂ ਉੱਤੇ ਕੁੱਲ ਘਰੇਲੂ ਉਤਪਾਦਨ ਦਾ ਅਨੁਮਾਨ 26.90 ਲੱਖ ਕਰੋੜ ਰੁਪਏ ਲਾਇਆ ਗਿਆ ਹੈ, ਜਦ ਕਿ 2019 ਦੀ ਪਹਿਲੀ ਤਿਮਾਹੀ ਵਿੱਚ ਇਹ 35.35 ਲੱਖ ਕਰੋੜ ਰੁਪਏ ਸੀ। ਇੰਝ 2019-20 ਦੀ ਪਹਿਲੀ ਤਿਮਾਹੀ ਵਿੱਚ 5.2 ਫ਼ੀਸਦੀ ਵਾਧੇ ਦੇ ਮੁਕਾਬਲੇ 23.9 ਫ਼ੀਸਦੀ ਦਾ ਸੁੰਗੇੜ ਦਿਖਾਇਆ ਗਿਆ ਹੈ। ਸਾਲ 2020-21 ਦੀ ਪਹਿਲੀ ਤਿਮਾਹੀ ਲਈ ਸਥਿਰ (2011-12) ਕੀਮਤਾਂ ਉੱਤੇ ਆਧਾਰ ਕੀਮਤ ਉੱਤੇ ਤਿਮਾਹੀ ਜੀ ਵੀ ਏ ਦਾ ਅਨੁਮਾਨ 25.33 ਲੱਖ ਕਰੋੜ ਰੁਪਏ ਲਾਇਆ ਗਿਆ ਹੈ, ਜਦ ਕਿ ਇਹ 2019-20 ਦੀ ਪਹਿਲੀ ਤਿਮਾਹੀ ਦੇ 33.08 ਕਰੋੜ ਰੁਪਏ ਦੇ ਮੁਕਾਬਲੇ 22.8 ਫ਼ੀਸਦੀ ਸੁੰਗੜੀ ਹੈ।

ਕੋਰੋਨਾ ਦੇ ਮਾਮਲੇ ’ਚ ਭਾਰਤ ਤੋੜ ਰਿਹਾ ਹੈ ਅਮਰੀਕਾ ਦਾ ਰਿਕਾਰਡ, ਜਾਣੋ ਕਿਵੇਂ (ਵੀਡੀਓ)

PunjabKesari

 ਸਾਲ 2020-21 ਦੀ ਪਹਿਲੀ ਤਿਮਾਹੀ ਵਿੱਚ ਚਾਲੂ ਕੀਮਤਾਂ ਉੱਤੇ ਕੁੱਲ ਘਰੇਲੂ ਉਤਪਾਦਨ ਦਾ ਅਨੁਮਾਨ 38.08 ਲੱਖ ਕਰੋੜ ਰੁਪਏ ਲਾਇਆ ਗਿਆ ਹੈ, ਜੋ 2019-20 ਦੀ ਪਹਿਲੀ ਤਿਮਾਹੀ ਵਿੱਚ 8.1 ਫ਼ੀਸਦੀ ਵਾਧੇ ਦੀ ਤੁਲਨਾ ਵਿੱਚ 2019-20 ਦੀ ਪਹਿਲੀ ਤਿਮਾਹੀ ਦੇ 49.18 ਲੱਖ ਕਰੋੜ ਰੁਪਏ ਦੇ ਮੁਕਾਬਲੇ 22.6 ਫ਼ੀਸਦੀ ਦਾ ਸੁੰਗੇੜ ਦਰਸਾਉਂਦਾ ਹੈ। ਸਾਲ 2020-21 ਦੀ ਪਹਿਲੀ ਤਿਮਾਹੀ ਵਿੱਚ ਚਾਲੂ ਕੀਮਤਾਂ ’ਤੇ ਆਧਾਰ ਕੀਮਤ ਉੱਤੇ ਜੀ.ਵੀ.ਏ ਦਾ ਅਨੁਮਾਨ 35.36 ਲੱਖ ਕਰੋੜ ਰੁਪਏ ਲਾਇਆ ਗਿਆ ਹੈ, ਜੋ ਸਾਲ 2019-20 ਦੀ ਪਹਿਲੀ ਤਿਮਾਹੀ ਵਿੱਚ 44.89 ਲੱਖ ਕਰੋੜ ਰੁਪਏ ਦੇ ਮੁਕਾਬਲੇ 20.6 ਫ਼ੀਸਦੀ ਦਾ ਸੁੰਗੇੜ ਦਰਸਾਉਂਦਾ ਹੈ।

ਸਤੰਬਰ ਮਹੀਨੇ ’ਚ ਆਉਣ ਵਾਲੇ ਵਰਤ-ਤਿਉਹਾਰਾਂ ਬਾਰੇ ਜਾਣਨ ਲਈ ਪੜ੍ਹੋ ਇਹ ਖ਼ਬਰ

ਪਹਿਲੀ ਤਿਮਾਹੀ ਅਨੁਮਾਨ ਸਾਲ 2019-20 ਹਾੜੀ ਦੇ ਸੀਜ਼ਨ ਦੌਰਾਨ (ਜੋ ਜੂਨ 2020 ਵਿੱਚ ਖ਼ਤਮ ਹੋਇਆ ਸੀ) ਖੇਤੀਬਾੜੀ ਉੱਤੇ ਅਧਾਰਿਤ ਹੈ, ਕਿਸਾਨਾਂ ਨੇ ਕੋਰੋਨਾ ਮਹਾਮਾਰੀ ਦੇ ਚਲਦਿਆਂ ਸੁਰੱਖਿਅਤ ਢੰਗ ਨਾਲ ਫ਼ਸਲਾਂ ਦੀ ਕਟਾਈ ਕੀਤੀ ਅਤੇ ਦੇਸ਼ ਦੀ ਜੀ.ਡੀ.ਪੀ ਵਿੱਚ ਹਿੱਸਾ ਪਾਇਆ। ਇਸ ਵਿੱਚ ਸਹਾਇਕ ਧੰਦਿਆਂ ਵਾਲੇ ਕਿਸਾਨ ਵੀ ਸ਼ਾਮਲ ਹਨ। ਖੇਤੀਬਾੜੀ ਵਿੱਚ ਪਿਛਲੇ ਸਾਲ 3 ਫ਼ੀਸਦੀ ਅਤੇ ਮੌਜੂਦਾ ਸਾਲ ਵਿੱਚ 3.4 ਫੀਸਦੀ ਵਾਧਾ ਦੇਖਣ ਨੂੰ ਮਿਲਿਆ ਹੈ।

ਪਾਰਲੀਮੈਂਟ ਦੇ ਮੌਨਸੂਨ ਸ਼ੈਸ਼ਨ ਮੌਕੇ ਦੇਸ਼-ਵਿਆਪੀ ਸੱਦੇ 'ਤੇ ਰੋਸ-ਮੁਜ਼ਾਹਰੇ ਕਰਨਗੀਆਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ

‘‘ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਪ੍ਰੋਫੈਸਰ ਡਾ.ਗਿਆਨ ਸਿੰਘ ਦਾ ਇਸ ਬਾਰੇ ਕਹਿਣਾ ਹੈ ਕਿ ਦੇਸ਼ ਦੇ ਵਿਕਾਸ ਲਈ ਆਸ ਦੀ ਕਿਰਨ ਸਿਰਫ ਖੇਤੀਬਾੜੀ ਹੀ ਹੈ। ਕਿਉਂਕਿ ਖੇਤੀਬਾੜੀ ਦਾ ਉਤਪਾਦਨ ਇਸ ਬਾਰ ਵਧਿਆ ਹੈ ਅਤੇ ਜਿਸ ਨਾਲ ਉਤਪਾਦਾਂ ਦੀ ਮੁਲਕ ਵਿੱਚ ਵੀ ਵਾਧਾ ਹੋਇਆ ਹੈ। ਪਰ ਵੱਡਾ ਸਵਾਲ ਇਹ ਹੈ ਕਿ ਜੀ.ਡੀ.ਪੀ. ਵਿਚ ਯੋਗਦਾਨ ਪਾਉਣ ਵਾਲੇ ਕਿਸਾਨ, ਖੇਤ ਮਜ਼ਦੂਰ ਅਤੇ ਪੇਂਡੂ ਛੋਟੇ ਕਾਰੀਗਰ ਦਾ ਵਿਕਾਸ ਹੋਵੇਗਾ ਜਾਂ ਨਹੀਂ? ਖੇਤੀਬਾੜੀ ਸਬੰਧੀ ਸਰਕਾਰ ਦੀਆਂ ਮਾਰੂ ਨੀਤੀਆਂ ਉਦਾਹਰਨ ਦੇ ਤੌਰ ’ਤੇ ਖੇਤੀਬਾੜੀ ਆਰਡੀਨੈਂਸ ਵਰਗੇ ਫੈਸਲੇ ਖੇਤੀ ਬਾੜੀ ਨਾਲ ਸੰਬੰਧ ਰੱਖਣ ਵਾਲੀ ਅਬਾਦੀ ਨੂੰ ਹੋਰ ਮੁਸ਼ਕਲਾਂ ਵਿਚ ਧੱਕ ਦੇਣਗੇ।’’

PunjabKesari


author

rajwinder kaur

Content Editor

Related News