ਜ਼ਹੀਰ ਨੇ ਦਿੱਤੀ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ਖਬਰੀ, ਕੀਤੀ ਇਸ ਬਾਲੀਵੁੱਡ ਅਭਿਨੇਤਰੀ ਨਾਲ ਮੰਗਣੀ

04/24/2017 11:58:19 PM

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਤੇਜ਼ ਗੇਂਦਬਾਜ਼ ਅਤੇ ਆਈ.ਪੀ.ਐੱਲ. ਸੀਜਨ 10 ''ਚ ਦਿੱਲੀ ਦੇ ਕਪਤਾਨ ਜ਼ਹੀਰ ਖਾਨ ਨੇ ਆਪਣੇ ਪ੍ਰਸ਼ੰਸਕਾਂ ਨੂੰ ਵੱਡੀ ਖੁਸ਼ਖਬਰੀ ਦਿੱਤੀ ਹੈ। ਜ਼ਹੀਰ ਖਾਨ ਨੇ ਆਈ.ਪੀ.ਐੱਲ. ਵਿਚਾਲੇ ਬਾਲੀਵੁੱਡ ਅਭਿਨੇਤਰੀ ਸਾਗਰਿਕਾ ਘਾਟਗੇ ਨਾਲ ਮੰਗਣੀ ਕਰ ਲਈ ਹੈ।
ਸਾਗਰਿਕਾ ਨਾਲ ਮੰਗਣੀ ਦੀ ਗੱਲ ਜ਼ਹੀਰ ਖਾਨ ਨੇ ਖੁਦ ਟਵੀਟ ਕਰ ਆਪਣੇ ਪ੍ਰਸ਼ੰਸਕਾਂ ਨੂੰ ਦਿੱਤੀ ਹੈ, ਜ਼ਹੀਰ ਨੇ ਆਪਣੇ ਟਵੀਟ ਲਿਖਿਆ ਹੈ ਕਿ ਪਤਨੀ ਦੀ ਪਸੰਦ ''ਤੇ ਕਦੀ ਹੱਸਨਾ ਨਹੀਂ ਚਾਹੀਦਾ, ਤੁਸੀਂ ਉਨ੍ਹਾਂ ''ਚੋਂ ਹੀ ਇਕ, ਜਿੰਦਗੀ ਭਰ ਦੇ ਸਾਥੀ।
ਤੁਹਾਨੂੰ ਦੱਸ ਦਈਏ ਕਿ ਜ਼ਹੀਰ ਖਾਨ ਅਤੇ ਸਾਗਰਿਕਾ ਵਿਚਾਲੇ ਰਿਲੇਸ਼ਨ ਦੀ ਖ਼ਬਰ ਪਹਿਲਾਂ ਵੀ ਆਈ ਸੀ। ਪਿਛਲੇ ਕੁਝ ਮਹੀਨਿਆਂ ''ਚ ਦੋਵਾਂ ਨੂੰ ਕਈ ਵਾਰ ਇੱਕਠੇ ਵੀ ਦੇਖਿਆ ਗਿਆ। ਸਾਗਰਿਕਾ ਦੀ ਗੱਲ ਕਰੀਏ ਤਾਂ ਸਾਗਰਿਕਾ ਨੇ 2007 ''ਚ ਆਈ ਫਿਲਮ ''ਚੱਕ ਦੇ ਇੰਡੀਆ'' ''ਚ ਪ੍ਰੀਤੀ ਸਬਰਵਾਲ ਦੇ ਰੋਲ ''ਚ ਸੀ ਅਤੇ ਬਹੁਤ ਫੇਮਸ ਵੀ ਹੋਈ।
ਇਸ ਦੇ ਨਾਲ ਹੀ ਸਾਗਰਿਕਾ- ਫੋਕਸ, ਮਿਲੇ ਨਾ ਮਿਲੇ ਹਮ, ਰਸ਼ ਕੇ ਸਾਥ ਅਤੇ ਹੋਰ ਵੀ ਛੋਟੀਆਂ ਵੱਡੀਆਂ ਫਿਲਮਾਂ ''ਚ ਮੁੱਖ ਭੂਮੀਕਾ ''ਚ ਨਜ਼ਰ ਆਈ ਹੈ। ਆਈ.ਪੀ.ਐੱਲ. ਮੈਚ ''ਚ ਵੀ ਕਈ ਵਾਰ ਸਾਗਰਿਕਾ ਨੂੰ ਜ਼ਹੀਰ ਖਾਨ ਦਾ ਹੌਸਲਾ ਵਧਾਉਂਦੇ ਹੋਏ ਦੇਖਿਆ ਗਿਆ ਹੈ।

Related News