ਰਵਨੀਤ ਬਿੱਟੂ ਨੇ ਕਾਂਗਰਸ ਪਾਰਟੀ ਛੱਡ ਕੇ ਆਪਣੇ ਸਿਆਸੀ ਵਜ਼ੂਦ ਦੀ ਬਲੀ ਦਿੱਤੀ : ਕੁਲਬੀਰ ਜ਼ੀਰਾ
Thursday, Mar 28, 2024 - 01:46 PM (IST)
ਜ਼ੀਰਾ/ਫਿਰੋਜ਼ਪੁਰ (ਅਕਾਲੀਆਂਵਾਲਾ) - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਨੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਵੱਲੋਂ ਕਾਂਗਰਸ ਪਾਰਟੀ ਛੱਡ ਜਾਣ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਰਵਨੀਤ ਬਿੱਟੂ ਨੇ ਬਹੁਤ ਹੀ ਗ਼ਲਤ ਫ਼ੈਸਲਾ ਲਿਆ ਹੈ। ਭਾਰਤੀ ਜਨਤਾ ਪਾਰਟੀ ਜਿਹੜੀ ਕਿ ਹਮੇਸ਼ਾ ਹੀ ਸਾਡੇ ਸਿੱਖ ਪੰਥ ਅਤੇ ਪੰਜਾਬ-ਪੰਜਾਬੀਅਤ ਦੇ ਨਾਲ ਜੁੜੇ ਮਸਲਿਆਂ ਨੂੰ ਨਜ਼ਰ-ਅੰਦਾਜ਼ ਕਰ ਰਹੀ ਸੀ ਉਸ 'ਚ ਰਵਨੀਤ ਬਿੱਟੂ ਦਾ ਜਾਣਾ ਬੇਹੱਦ ਮੰਦਭਾਗਾ ਹੈ। ਪੰਜਾਬ ਦੇ ਲੋਕ ਹੁਣ ਰਵਨੀਤ ਬਿੱਟੂ ਨੂੰ ਕਦੇ ਮੁਆਫ਼ ਨਹੀਂ ਕਰਨਗੇ।
ਇਹ ਵੀ ਪੜ੍ਹੋ - Bank Holiday : ਜਲਦੀ ਪੂਰੇ ਕਰ ਲਓ ਆਪਣੇ ਜ਼ਰੂਰੀ ਕੰਮ, ਅਪ੍ਰੈਲ 'ਚ 14 ਦਿਨ ਬੰਦ ਰਹਿਣਗੇ ਬੈਂਕ
ਉਨ੍ਹਾਂ ਨੇ ਕਿਹਾ ਕਿ ਜਿੱਥੇ ਉਨ੍ਹਾਂ ਦਾ ਇਹ ਫ਼ੈਸਲਾ ਉਨ੍ਹਾਂ ਦੇ ਇਕ ਸਿਆਸੀ ਵਜੂਦ ਨੂੰ ਖ਼ਤਮ ਕਰਨ ਦੇ ਤੁਲ ਹੈ, ਉਥੇ ਉਹ ਕਾਂਗਰਸ ਪਾਰਟੀ ਦੇ ਨਾਲ ਵੀ ਵਿਸ਼ਵਾਸਘਾਤ ਕੀਤਾ ਹੈ। ਰਵਨੀਤ ਬਿੱਟੂ ਹਮੇਸ਼ਾ ਹੀ ਸਿੱਖ ਮਾਮਲਿਆਂ ਅਤੇ ਪੰਜਾਬ ਦੇ ਨਾਲ ਜੁੜੇ ਮਸਲਿਆਂ 'ਤੇ ਭਾਰਤੀ ਜਨਤਾ ਪਾਰਟੀ ਦਾ ਪੱਖ ਪੂਰਦੇ ਰਹਿੰਦੇ ਸਨ। ਉਨ੍ਹਾਂ ਨੇ ਆਖ਼ਰ ਆਪਣਾ ਅਸਲੀ ਚਿਹਰਾ ਜਨਤਾ ਸਨਮੁਖ ਕਰ ਦਿੱਤਾ ਹੈ ਕਿ ਰਵਨੀਤ ਬਿੱਟੂ ਚਿਰਾਂ ਤੋਂ ਭਾਰਤੀ ਜਨਤਾ ਪਾਰਟੀ ਵਿਚ ਜਾਣ ਦੇ ਇੱਛਕ ਸਨ। ਹੁਣ ਰਵਨੀਤ ਬਿੱਟੂ ਦਾ ਸਿਆਸੀ ਭਵਿੱਖ ਵੀ ਤਬਾਹ ਹੋ ਚੁੱਕਾ ਹੈ, ਕਿਉਂਕਿ ਪੰਜਾਬ ਦੇ ਲੋਕਾਂ ਨਾਲ ਉਨ੍ਹਾਂ ਨੇ ਗਦਾਰੀ ਕੀਤੀ ਹੈ।
ਇਹ ਵੀ ਪੜ੍ਹੋ - ਭਾਰਤੀ ਸੈਲਾਨੀਆਂ 'ਚ ਵਧਿਆ ਆਸਟ੍ਰੇਲੀਆ ਜਾਣ ਦਾ ਚਾਅ, ਸਾਲ ਦੇ ਸ਼ੁਰੂ 'ਚ ਹੀ ਪੁੱਜੇ ਹਜ਼ਾਰਾਂ ਲੋਕ
ਗਦਾਰ ਲੋਕਾਂ ਦੇ ਕਦੇ ਵੀ ਜ਼ਮੀਨੀ ਪੱਧਰ 'ਤੇ ਪੈਰ ਨਹੀਂ ਲੱਗਦੇ। ਰਵਨੀਤ ਬਿੱਟੂ ਨੇ ਆਪਣੇ ਪਿਤਾ ਪੁਰਖੀ ਕੁਰਬਾਨੀਆਂ ਨੂੰ ਵੀ ਵਿਸਾਰ ਦਿੱਤਾ ਹੈ, ਕਾਂਗਰਸ ਪਾਰਟੀ ਉਨ੍ਹਾਂ 'ਤੇ ਜਿਹੜਾ ਭਰੋਸਾ ਕਰਦੀ ਸੀ ਅੱਜ ਉਨ੍ਹਾਂ ਨੇ ਕਾਂਗਰਸ ਪਾਰਟੀ ਦਾ ਵਿਸ਼ਵਾਸ ਵੀ ਤੋੜਿਆ ਹੈ। ਸਿਰਫ਼ ਸਰਦਾਰ ਬੇਅੰਤ ਸਿੰਘ ਦਾ ਪੋਤਰਾ ਹੋਣ ਦੇ ਬਾਵਜੂਦ ਪਹਿਲਾਂ ਸ੍ਰੀ ਆਨੰਦਪੁਰ ਸਾਹਿਬ ਤੋਂ ਤੇ ਫਿਰ ਦੋ ਵਾਰ ਲੁਧਿਆਣਾ ਤੋਂ ਲੋਕ ਸਭਾ ਦੀ ਟਿਕਟ ਦੇ ਕਾਂਗਰਸ ਪਾਰਟੀ ਨੇ ਤੁਹਾਨੂੰ 3 ਵਾਰ ਮੈਂਬਰ ਪਾਰਲੀਮੈਂਟ ਦਾ ਦਰਜਾ ਦਿਵਾਇਆ। ਪਰ ਬੀਤੇ ਦਿਨੀਂ ਅਚਾਨਕ ਤੁਹਾਡੇ ਕਾਂਗਰਸ ਪਾਰਟੀ ਨੂੰ ਛੱਡ ਕੇ ਭਾਜਪਾ 'ਚ ਸ਼ਾਮਲ ਹੋ ਜਾਣ 'ਤੇ ਸਵਰਗੀ ਬੇਅੰਤ ਸਿੰਘ ਦੇ ਪਰਿਵਾਰ ਨਾਲ ਪਿਆਰ ਕਰਨ ਵਾਲੇ ਲੋਕ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਤੁਸੀਂ ਸਰਦਾਰ ਬੇਅੰਤ ਸਿੰਘ ਦੇ ਨਾਮ ਨੂੰ ਭਾਜਪਾ ਵਿਚ ਜਾ ਕੇ ਕਲੰਕਿਤ ਕਰ ਦਿੱਤਾ ਹੈ। ਜਿਸ ਦਾ ਖਮਿਆਜ਼ਾ ਤਹਾਨੂੰ ਲੋਕ ਸਭਾ ਚੋਣਾਂ 'ਚ ਭੁਗਤਣਾ ਪਵੇਗਾ।
ਇਹ ਵੀ ਪੜ੍ਹੋ - ਦੇਸ਼ 'ਚ ਰਹਿਣ ਵਾਲੇ ਲੋਕਾਂ ਲਈ ਵੱਡੀ ਖ਼ਬਰ : 4 ਦਿਨਾਂ ਦੇ ਅੰਦਰ ਇਹ ਕੰਮ ਪੂਰੇ ਨਾ ਕਰਨ 'ਤੇ ਹੋ ਸਕਦਾ ਨੁਕਸਾਨ
ਕਾਂਗਰਸ ਪਾਰਟੀ ਇਕ ਸਮੁੰਦਰ ਹੈ, ਇਸ ਵਿਚੋਂ ਦੋ-ਚਾਰ ਬਾਲਟੀਆਂ ਪਾਣੀ ਦੀਆਂ ਕੱਢਣ ਨਾਲ ਸਮੁੰਦਰ ਦੀ ਹੋਂਦ ਨਹੀਂ ਮਿੱਟਦੀ, ਉਹ ਬਰਕਰਾਰ ਰਹਿੰਦੀ ਹੈ। ਪੰਜਾਬ ਦਾ ਹਰ ਸੱਚਾ-ਸੁੱਚਾ ਕਾਂਗਰਸੀ ਤੁਹਾਡੇ ਭਾਜਪਾ ਵਿਚ ਜਾਣ ਕਰ ਕੇ ਤੁਹਾਨੂੰ ਲਾਹਨਤਾਂ ਪਾ ਰਿਹਾ। ਇਸ ਮੌਕੇ ਹਰੀਸ਼ ਜੈਨ ਸਾਬਕਾ ਚੇਅਰਮੈਨ ਖੇਤੀਬੜੀ ਵਿਕਾਸ ਪਿੰਕ, ਹਰੀਸ਼ ਕੁਮਾਰ ਤਾਂਗਰਾ ਸ਼ਹਿਰੀ ਪ੍ਰਧਾਨ ਕਾਂਗਰਸ ਪਾਰਟੀ, ਚੇਅਰਮੈਨ ਕੁਲਬੀਰ ਸਿੰਘ ਟਿੰਮੀ, ਸਤਨਾਮ ਸਿੰਘ ਢਿੱਲੋਂ ਫਰੀਦੇਵਾਲਾ ਜ਼ਿਲ੍ਹਾ ਮੀਤ ਪ੍ਰਧਾਨ, ਸਰਪੰਚ ਗੁਰਮੇਲ ਸਿੰਘ ਗਿੱਲ ਮਨਸੂਰਵਾਲ, ਜਗਜੀਤ ਸਿੰਘ ਬਰਾੜ ਪੰਡੋਰੀ ਖੱਤਰੀਆਂ, ਰੌਸ਼ਨ ਲਾਲ ਬਿੱਟਾ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ - LIC ਲੈ ਕੇ ਆਈ ਧਮਾਕੇਦਾਰ ਸਕੀਮ : ਹਰ ਰੋਜ਼ 121 ਰੁਪਏ ਜਮ੍ਹਾ ਕਰਵਾਉਣ 'ਤੇ ਮਿਲਣਗੇ 27 ਲੱਖ ਰੁਪਏ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8