ਅਜਿਹੇ ਭਾਰਤੀ 'ਦਿਲਵਾਲੇ' ਕ੍ਰਿਕਟਰ ਜੋ ਬਾਲੀਵੁੱਡ ਦੀਆਂ 'ਦੁਲਹਨੀਆਂ' ਲੈ ਗਏ

12/12/2017 5:07:22 PM

ਨਵੀਂ ਦਿੱਲੀ (ਬਿਊਰੋ)— 'ਅੱਜ ਅਸੀਂ ਇਕ-ਦੂਜੇ ਨਾਲ ਜ਼ਿੰਦਗੀ ਭਰ ਸਾਥ ਨਿਭਾਉਣ ਦਾ ਬਚਨ ਕੀਤਾ। ਸਾਨੂੰ ਇਸ ਖਬਰ ਨੂੰ ਤੁਹਾਡੇ ਨਾਲ ਸ਼ੇਅਰ ਕਰਨ ਦੀ ਬੇਹੱਦ ਖੁਸ਼ੀ ਹੋ ਰਹੀ ਹੈ। ਸਾਡੇ ਪਰਿਵਾਰ, ਫੈਂਸ ਅਤੇ ਸ਼ੁਭਚਿੰਤਕਾਂ ਦੇ ਪਿਆਰ ਅਤੇ ਸਾਥ ਨੇ ਸਾਡੇ ਇਸ ਦਿਨ ਨੂੰ ਹੋਰ ਖਾਸ ਬਣਾ ਦਿੱਤਾ। ਸਾਡੇ ਨਾਲ ਜੁੜਣ ਲਈ ਤੁਹਾਡੇ ਸਾਰਿਆਂ ਦਾ ਧੰਨਵਾਦ।'' ਇਹ ਸ਼ਬਦ ਹਨ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੇ, ਜੋ ਉਨ੍ਹਾਂ ਨੇ ਇਕ ਦੂਜੇ ਨੂੰ ਆਪਣਾ ਜੀਵਨ ਸਾਥੀ ਚੁਣਨ ਦੇ ਬਾਅਦ ਕਹੇ। 11 ਦਸੰਬਰ ਨੂੰ ਇਟਲੀ ਵਿਚ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਬਾਲੀਵੁੱਡ ਦੀ ਸੁਪਰਸਟਾਰ ਅਨੁਸ਼ਕਾ ਸ਼ਰਮਾ ਇਕ ਦੂਜੇ ਨਾਲ ਵਿਆਹ ਦੇ ਬੰਧਨਾਂ ਵਿਚ ਬੱਝ ਗਏ।

ਅੱਜ ਅਸੀ ਤੁਹਾਨੂੰ ਦੱਸਾਂਗੇ ਕਿ ਉਹ ਕਿਹੜੇ ਕ੍ਰਿਕਟਰ ਹਨ ਜਿਨ੍ਹਾਂ ਨੇ ਬਾਲੀਵੁੱਡ ਅਭਿਨੇਤਰੀਆਂ ਨੂੰ ਆਪਣਾ ਹਮਸਫਰ ਬਣਾਇਆ। ਆਓ ਜਾਣਦੇ ਹਾਂ ਕਿ ਅਜਿਹੇ ਕਿਹੜੇ ਕ੍ਰਿਕਟਰ ਹਨ ਜਿਨ੍ਹਾਂ ਨੂੰ ਬਾਲੀਵੁੱਡ ਹਸੀਨਾਵਾਂ ਨੇ ਕੀਤਾ 'ਕਲੀਨ ਬੋਲਡ।'

ਮੰਸੂਰ ਅਲੀ ਖਾਨ ਪਟੌਦੀ ਅਤੇ ਸ਼ਰਮੀਲਾ ਟੈਗੋਰ
ਮੰਸੂਰ ਅਲੀ ਖਾਨ ਪਟੌਦੀ ਅਤੇ ਸ਼ਰਮੀਲਾ ਟੈਗੋਰ ਪਹਿਲੇ ਕਪਲ ਹਨ ਜਿਨ੍ਹਾਂ ਨੇ ਕ੍ਰਿਕਟ ਅਤੇ ਬਾਲੀਵੁੱਡ ਦੇ ਰਿਸ਼ਤੇ ਨੂੰ ਪਹਿਲੀ ਵਾਰ ਵਿਆਹ ਦੇ ਪੰਡਾਲ ਤੱਕ ਪਹੁੰਚਾਇਆ। ਦੋਨਾਂ ਨੇ 27 ਦਸੰਬਰ, 1969 ਨੂੰ ਵਿਆਹ ਕੀਤਾ ਸੀ। ਮੰਸੂਰ ਅਲੀ ਖਾਨ ਪਟੌਦੀ ਕ੍ਰਿਕਟ ਵਿਚ ਕਾਫ਼ੀ ਨਾਮ ਕਮਾ ਚੁੱਕੇ ਸਨ, ਜਦੋਂ ਕਿ ਸ਼ਰਮੀਲਾ ਦੀ ਖੂਬਸੂਰਤੀ ਦੇ ਚਰਚੇ ਵੀ ਬਾਲੀਵੁੱਡ ਵਿਚ ਸਿਰੇ ਚੜ੍ਹ ਰਹੇ ਸਨ।
PunjabKesari
ਮੁਹੰਮਦ ਅਜਹਰੁਦੀਨ ਅਤੇ ਸੰਗੀਤਾ ਬਿਜਲਾਨੀ
ਭਾਰਤੀ ਟੀਮ ਦੇ ਸਾਬਕਾ ਕਪਤਾਨ ਮੁਹੰਮਦ ਅਜਹਰੁਦੀਨ ਨੇ ਵੀ ਕ੍ਰਿਕਟ ਅਤੇ ਬਾਲੀਵੁੱਡ ਦੇ ਰਿਸ਼ਤੇ ਨੂੰ ਅੱਗੇ ਵਧਾਇਆ। ਅਜਹਰੁਦੀਨ ਨੇ ਸਾਲ 1996 ਵਿਚ ਬਾਲੀਵੁੱਡ ਹਸੀਨਾ ਸੰਗੀਤਾ ਬਿਜਲਾਨੀ ਨਾਲ ਵਿਆਹ ਕੀਤਾ। ਹਾਲਾਂਕਿ ਦੋਨਾਂ ਦਾ ਰਿਸ਼ਤਾ ਜ਼ਿਆਦਾ ਦਿਨਾਂ ਤੱਕ ਨਹੀਂ ਚੱਲਿਆ ਅਤੇ ਸਾਲ 2010 ਵਿਚ ਦੋਨਾਂ ਨੇ ਵੱਖ ਹੋਣ ਦਾ ਫੈਸਲਾ ਕੀਤਾ। ਅਜਹਰੁਦੀਨ ਨੂੰ ਜਿੱਥੇ ਭਾਰਤ ਦੇ ਸਭ ਤੋਂ ਸਫਲ ਕਪਤਾਨਾਂ ਵਿਚ ਸ਼ਾਮਲ ਕੀਤਾ ਜਾਂਦਾ ਹੈ ਤਾਂ ਉਥੇ ਹੀ ਸੰਗੀਤਾ ਵੀ ਬਾਲੀਵੁੱਡ ਵਿਚ ਕਾਫ਼ੀ ਨਾਮ ਕਮਾ ਚੁੱਕੀ ਹੈ।
PunjabKesari
ਹਰਭਜਨ ਸਿੰਘ ਅਤੇ ਗੀਤਾ ਬਸਰਾ
ਭਾਰਤੀ ਟੀਮ ਦੇ ਸਪਿਨ ਗੇਂਦਬਾਜ਼ ਨੇ ਅਜਿਹੀ ਫਿਰਕੀ ਸੁੱਟੀ ਕਿ ਬਾਲੀਵੁੱਡ ਅਭਿਨੇਤਰੀ ਗੀਤਾ ਬਸਰਾ ਉਸ ਵਿਚ ਉਲਝਦੀ ਚੱਲੀ ਗਈ ਅਤੇ ਕਲੀਨ ਬੋਲਡ ਹੋ ਗਈ। 2015 ਵਿਚ ਇਕ ਦੂਜੇ ਨਾਲ ਵਿਆਹ ਕਰਵਾ ਲਿਆ।
PunjabKesari
ਯੁਵਰਾਜ ਸਿੰਘ ਅਤੇ ਹੇਜਲ ਕੀਚ
ਭਾਰਤੀ ਟੀਮ ਦੇ ਸਿਕਸਰ ਕਿੰਗ ਯੁਵਰਾਜ ਸਿੰਘ ਫੈਂਸ ਦੇ ਦਿਲਾਂ ਉੱਤੇ ਰਾਜ ਕਰਦੇ ਹਨ। ਪਰ ਯਵਰਾਜ ਦੇ ਦਿਲ ਉੱਤੇ ਜੇਕਰ ਕਿਸੇ ਦਾ ਰਾਜ ਹੈ ਤਾਂ ਉਹ ਹੈ ਹੇਜਲ ਕੀਚ। ਯੁਵਰਾਜ ਸਿੰਘ ਅਤੇ ਹੇਜਲ ਨੇ ਲੰਬੇ ਸਮੇਂ ਤੱਕ ਇਕ ਦੂਜੇ ਨੂੰ ਡੇਟ ਕੀਤਾ ਅਤੇ ਆਖ਼ਰਕਾਰ 2016 ਵਿਚ ਦੋਨਾਂ ਨੇ ਵਿਆਹ ਕਰਵਾ ਲਿਆ।
PunjabKesari
ਜ਼ਹੀਰ ਖਾਨ ਅਤੇ ਸਾਗਰਿਕਾ ਘਾਟਗੇ
ਭਾਰਤੀ ਟੀਮ ਦੇ ਸਾਬਾਕ ਤੇਜ਼ ਗੇਂਦਬਾਜ਼ ਅਤੇ ਸਾਲ 2011 ਵਿਚ ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਜ਼ਹੀਰ ਖਾਨ ਵੀ ਉਨ੍ਹਾਂ ਖਿਡਾਰੀਆਂ ਵਿਚ ਸ਼ਾਮਲ ਹਨ ਜਿਨ੍ਹਾਂ ਨੇ ਬਾਲੀਵੁੱਡ ਅਭਿਨੇਤਰੀ ਨਾਲ ਵਿਆਹ ਕੀਤਾ। ਜ਼ਹੀਰ ਅਤੇ ਸਾਗਰਿਕਾ ਨੇ ਲੰਬੇ ਸਮੇਂ ਤੱਕ ਇਕ ਦੂਜੇ ਨੂੰ ਡੇਟ ਕੀਤਾ, ਸਮਝਿਆ ਅਤੇ ਆਖਰਕਾਰ ਦੋਨਾਂ ਨੇ ਵਿਆਹ ਕਰਨ ਦਾ ਫੈਸਲਾ ਲਿਆ।
PunjabKesari
ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ
ਇਸ ਲਿਸਟ ਵਿਚ ਫਿਲਹਾਲ ਆਖਰੀ ਨਾਮ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦਾ ਹੈ। ਦੋਨਾਂ ਦੀ ਲਵ ਸਟੋਰੀ ਕਿਸੇ ਫਿਲਮੀ ਸਟੋਰੀ ਤੋਂ ਘੱਟ ਨਹੀਂ ਹੈ। 4 ਸਾਲ ਤੱਕ ਦੋਨਾਂ ਦਾ ਪਿਆਰ ਸਿਰੇ ਚੜ੍ਹਿਆ ਅਤੇ ਆਖ਼ਰਕਾਰ ਦੋਨਾਂ ਦੇ ਰਿਸ਼ਤੇ ਨੂੰ ਇਟਲੀ ਵਿਚ ਵਿਆਹ ਦੇ ਪੰਡਾਲ ਵਿਚ ਮੰਜ਼ਿਲ ਮਿਲੀ।

PunjabKesari


Related News