ਹਾਂਗਕਾਂਗ ਓਪਨ ਸੁਪਰ ਸੀਰੀਜ਼ ਬੈਡਮਿੰਟਨ ਟੂਰਨਾਮੈਂਟ ''ਚ ਸਿੰਧੂ ਦੂਸਰੇ ਦੌਰ ''ਚ

11/23/2017 12:39:24 AM

ਕੋਲੂਨ— ਓਲੰਪਿਕ ਤਮਗਾ ਜੇਤੂ ਪੀ. ਵੀ. ਸਿੰਧੂ, ਸਟਾਰ ਸ਼ਟਲਰ ਸਾਇਨਾ ਨੇਹਵਾਲ ਅਤੇ ਐੱਚ. ਐੱਸ. ਪ੍ਰਣਯ ਨੇ ਆਪਣੇ-ਆਪਣੇ ਮੁਕਾਬਲੇ ਜਿੱਤ ਕੇ 4 ਲੱਖ ਡਾਲਰ ਇਨਾਮੀ ਰਾਸ਼ੀ ਵਾਲੇ ਹਾਂਗਕਾਂਗ ਓਪਨ ਸੁਪਰ ਸੀਰੀਜ਼ ਬੈਡਮਿੰਟਨ ਟੂਰਨਾਮੈਂਟ ਦੇ ਦੂਸਰੇ ਦੌਰ 'ਚ ਪ੍ਰਵੇਸ਼ ਕਰ ਲਿਆ। 
ਦੂਸਰੀ ਸੀਡ ਸਿੰਧੂ ਨੇ ਹਾਂਗਕਾਂਗ ਦੀ ਲਿਯੂੰਗ ਯੂਏਤ ਯੀ ਨੂੰ 26 ਮਿੰਟਾਂ 'ਚ ਹੀ 21-18, 21-10 ਨਾਲ ਹਰਾ ਦਿੱਤਾ। ਪਿਛਲੇ ਹਫਤੇ ਚਾਇਨਾ ਓਪਨ ਕੁਆਰਟਰ ਫਾਈਨਲ 'ਚ ਹਾਰਨ ਵਾਲੀ ਸਿੰਧੂ ਨੇ ਇਸ ਟੂਰਨਾਮੈਂਟ 'ਚ ਵਿਸ਼ਵਾਸਯੋਗ ਸ਼ੁਰੂਆਤ ਕੀਤੀ ਅਤੇ ਮੁਕਾਬਲਾ ਜਿੱਤਣ 'ਚ ਜ਼ਿਆਦਾ ਸਮਾਂ ਨਹੀਂ ਲਾਇਆ। ਦੁਨੀਆ ਦੀ 11ਵੇਂ ਨੰਬਰ ਦੀ ਖਿਡਾਰਨ ਸਾਇਨਾ ਨੇ 44ਵੀਂ ਰੈਂਕਿੰਗ ਦੀ ਡੈੱਨਮਾਰਕ ਖਿਡਾਰਨ ਮੈਟੇ ਪੋਲਸੇਨ ਨੂੰ 46 ਮਿੰਟ 'ਚ ਲਗਾਤਾਰ ਗੇਮਾਂ 'ਚ 21-19, 23-21 ਨਾਲ ਹਰਾਇਆ। ਪੁਰਸ਼ ਵਰਗ 'ਚ ਐੱਚ. ਐੱਸ. ਪ੍ਰਣਯ ਨੇ ਵੀ ਚੰਗੀ ਸ਼ੁਰੂਆਤ ਕੀਤੀ ਅਤੇ ਹਾਂਗਕਾਂਗ ਦੇ ਹੂ ਯੂਨ ਨੂੰ 1 ਘੰਟਾ 1 ਮਿੰਟ ਤਕ ਚੱਲੇ ਮੁਕਾਬਲੇ 'ਚ 19-21, 21-17, 21-15 ਨਾਲ ਹਰਾ ਦਿੱਤਾ। ਪ੍ਰਣਯ ਦਾ ਅਗਲਾ ਮੁਕਾਬਲਾ ਜਾਪਾਨ ਦੇ ਕਾਜੂਮਾਸਾ ਸਕਈ ਨਾਲ ਹੋਵੇਗਾ।


Related News