ਮਿਆਮੀ ਓਪਨ ਦੇ ਕੁਆਰਟਰ ਫਾਈਨਲ ''ਚ ਮੌਜੂਦਾ ਚੈਂਪੀਅਨ ਮੇਦਵੇਦੇਵ ਅਤੇ ਚੋਟੀ ਦਾ ਦਰਜਾ ਪ੍ਰਾਪਤ ਅਲਕਾਰਾਜ਼

Wednesday, Mar 27, 2024 - 02:56 PM (IST)

ਮਿਆਮੀ ਓਪਨ ਦੇ ਕੁਆਰਟਰ ਫਾਈਨਲ ''ਚ ਮੌਜੂਦਾ ਚੈਂਪੀਅਨ ਮੇਦਵੇਦੇਵ ਅਤੇ ਚੋਟੀ ਦਾ ਦਰਜਾ ਪ੍ਰਾਪਤ ਅਲਕਾਰਾਜ਼

ਮਿਆਮੀ ਗਾਰਡਨ (ਅਮਰੀਕਾ), (ਭਾਸ਼ਾ) ਡਿਫੈਂਡਿੰਗ ਚੈਂਪੀਅਨ ਦਾਨਿਲ ਮੇਦਵੇਦੇਵ ਨੇ ਆਪਣੇ ਕਰੀਅਰ ਦਾ 350ਵਾਂ ਮੈਚ ਜਿੱਤਦੇ ਹੋਏ ਡੋਮਿਨਿਕ ਕੋਫਰ ਨੂੰ ਸਿੱਧੇ ਸੈੱਟਾਂ 'ਚ ਹਰਾ ਕੇ ਮਿਆਮੀ ਓਪਨ ਟੈਨਿਸ ਟੂਰਨਾਮੈਂਟ 'ਚ ਲਗਾਤਾਰ ਚੌਥੇ ਸਾਲ ਕੁਆਰਟਰ ਫਾਈਨਲ  ਵਿੱਚ ਥਾਂ ਬਣਾਈ ਸੀ। ਮੇਦਵੇਦੇਵ ਨੇ ਮੰਗਲਵਾਰ ਨੂੰ ਹੋਏ ਮੈਚ 'ਚ ਕੋਫਰ ਨੂੰ 7-6, 6-0 ਨਾਲ ਹਰਾਇਆ। ਸਿਖਰਲਾ ਦਰਜਾ ਪ੍ਰਾਪਤ ਕਾਰਲੋਸ ਅਲਕਾਰਜ਼ ਵੀ 23ਵਾਂ ਦਰਜਾ ਪ੍ਰਾਪਤ ਲੋਰੇਂਜ਼ੋ ਮੁਸੇਟੀ ਖ਼ਿਲਾਫ਼ 6-3, 6-3 ਦੀ ਆਸਾਨ ਜਿੱਤ ਨਾਲ ਆਖਰੀ ਅੱਠ ਵਿੱਚ ਪਹੁੰਚ ਗਿਆ। ਅਲਕਾਰਾਜ਼ ਦਾ ਸਾਹਮਣਾ ਕੁਆਰਟਰ ਫਾਈਨਲ ਵਿੱਚ 11ਵਾਂ ਦਰਜਾ ਪ੍ਰਾਪਤ ਗ੍ਰਿਗੋਰ ਦਿਮਿਤਰੋਵ ਨਾਲ ਹੋਵੇਗਾ।

ਅੱਠਵਾਂ ਦਰਜਾ ਪ੍ਰਾਪਤ ਦਿਮਿਤਰੋਵ ਨੇ ਹੁਬਰਟ ਹੁਰਕਾਜ਼ ਨੂੰ 3-6, 6-3, 7-6 ਨਾਲ ਹਰਾਇਆ। ਮੇਦਵੇਦੇਵ ਦਾ ਸਾਹਮਣਾ 22ਵਾਂ ਦਰਜਾ ਪ੍ਰਾਪਤ ਨਿਕੋਲਸ ਜੈਰੀ ਨਾਲ ਹੋਵੇਗਾ, ਜਿਸ ਨੇ 22ਵਾਂ ਦਰਜਾ ਪ੍ਰਾਪਤ ਕੈਸਪਰ ਰੂਡ ਨੂੰ ਸਿੱਧੇ ਸੈੱਟਾਂ ਵਿੱਚ 7-6, 6-3 ਨਾਲ ਹਰਾਇਆ। ਆਸਟ੍ਰੇਲੀਅਨ ਓਪਨ ਚੈਂਪੀਅਨ ਅਤੇ ਦੂਜਾ ਦਰਜਾ ਪ੍ਰਾਪਤ ਯਾਨਿਕ ਸਿਨਰ ਨੇ ਕ੍ਰਿਸਟੋਫਰ ਓ'ਕੌਨੇਲ ਨੂੰ 6-4, 6-3 ਨਾਲ ਹਰਾ ਕੇ ਇਸ ਸਾਲ 20 ਮੈਚਾਂ 'ਚ ਆਪਣੀ 19ਵੀਂ ਜਿੱਤ ਦਰਜ ਕੀਤੀ। ਮਹਿਲਾ ਵਰਗ ਵਿੱਚ ਚੌਥਾ ਦਰਜਾ ਪ੍ਰਾਪਤ ਏਲੇਨਾ ਰਾਇਬਾਕਿਨ ਨੇ ਅੱਠਵਾਂ ਦਰਜਾ ਪ੍ਰਾਪਤ ਮਾਰੀਆ ਸਾਕਾਰੀ ਨੂੰ ਦੋ ਘੰਟੇ 48 ਮਿੰਟ ਤੱਕ ਚੱਲੇ ਸਖ਼ਤ ਮੁਕਾਬਲੇ ਵਿੱਚ 7-5, 6-7, 6-4 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ। ਦੋ ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਵਿਕਟੋਰੀਆ ਅਜ਼ਾਰੇਂਕਾ ਨੇ ਯੂਲੀਆ ਪੁਤਿਨਸੇਵਾ ਨੂੰ 7-6, 1-6, 6-3 ਨਾਲ ਹਰਾ ਕੇ ਆਖ਼ਰੀ ਚਾਰ ਵਿੱਚ ਥਾਂ ਬਣਾਈ। 


author

Tarsem Singh

Content Editor

Related News