ਸੇਰੇਨਾ ਦਾ ਆਸਟ੍ਰੇਲੀਅਨ ਓਪਨ ''ਚ ਖੇਡਣਾ ਸ਼ੱਕੀ

11/30/2017 4:08:28 AM

ਨਿਊਯਾਰਕ— ਵਿਸ਼ਵ ਦੀ ਸਾਬਕਾ ਨੰਬਰ ਇਕ ਖਿਡਾਰਨ ਅਤੇ ਹੁਣੇ ਜਿਹੇ ਵਿਆਹ ਦੇ ਬੰਧਨ 'ਚ ਬੱਝੀ ਅਮਰੀਕਾ ਦੀ ਸੇਰੇਨਾ ਵਿਲੀਅਮਸ ਦਾ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਆਸਟ੍ਰੇਲੀਅਨ ਓਪਨ-2018 'ਚ ਖੇਡਣਾ ਸ਼ੱਕੀ ਹੈ।
ਇਕ ਬੱਚੀ ਦੀ ਮਾਂ ਬਣੀ ਅਤੇ ਮੰਗੇਤਰ ਐਲੇਕਸਿਸ ਓਹਾਨੀਅਨ ਨਾਲ ਵਿਆਹ ਕਰਾ ਚੁੱਕੀ ਸੇਰੇਨਾ ਨੇ ਗਰਭ ਧਾਰਨ ਕਰਨ ਦੇ ਬਾਵਜੂਦ ਆਸਟ੍ਰੇਲੀਅਨ ਓਪਨ 'ਚ ਇਸ ਸਾਲ ਹਿੱਸਾ ਲਿਆ ਸੀ ਅਤੇ ਜਿੱਤ ਹਾਸਲ ਕੀਤੀ ਸੀ। ਇਸ ਤੋਂ ਬਾਅਦ ਉਸ ਨੂੰ ਬਾਕੀ ਦੇ ਸੈਸ਼ਨ ਤੋਂ ਬਾਹਰ ਹੋਣਾ ਪਿਆ। ਅਮਰੀਕੀ ਖਿਡਾਰਨ ਨੇ ਹਾਲਾਂਕਿ ਅਗਲੇ ਸਾਲ ਆਸਟ੍ਰੇਲੀਅਨ ਓਪਨ 'ਚ ਆਪਣੇ ਖਿਤਾਬ ਦਾ ਬਚਾਅ ਕਰਨ ਦਾ ਭਰੋਸਾ ਪ੍ਰਗਟਾਇਆ ਸੀ। ਫਿਲਹਾਲ ਉਹ ਇਸ ਨੂੰ ਲੈ ਕੇ ਕਿਸੇ ਫੈਸਲੇ 'ਤੇ ਨਹੀਂ ਪਹੁੰਚੀ ਹੈ। ਸਾਲ ਦਾ ਪਹਿਲਾ ਗ੍ਰੈਂਡ ਸਲੈਮ 15 ਤੋਂ 28 ਜਨਵਰੀ ਨੂੰ ਮੈਲਬੋਰਨ 'ਚ ਸ਼ੁਰੂ ਹੋਵੇਗਾ।


Related News