ਇੰਟਰਵਿਊ ਦੌਰਾਨ ਇਸ ਮੁੱਦੇ ''ਤੇ ਭੜਕੀ ਸਾਨੀਆ ਮਿਰਜ਼ਾ

06/24/2017 3:29:39 PM

ਨਵੀਂ ਦਿੱਲੀ— ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਸਮਾਜ 'ਚ ਫੈਲੇ ਲਿੰਗ ਵਿਤਕਰੇ ਨੂੰ ਇਕ ਅਪਵਾਦ ਦੱਸਦੇ ਹੋਏ ਕਿਹਾ ਕਿ ਖੇਡ ਦੀ ਦੁਨੀਆ 'ਚ ਵੀ ਉਹ ਇਸ ਬੁਰਾਈ ਤੋਂ ਬਚੀ ਨਹੀਂ ਹੈ। ਸ਼ੁੱਕਰਵਾਰ ਨੂੰ ਇਕ ਇੰਟਰਵਿਊ ਦੌਰਾਨ ਸਾਨੀਆ ਨੇ ਕਿਹਾ ਕਿ ਲਿੰਗ ਵਿਤਕਰਾ ਵਿਸ਼ਵ ਭਰ 'ਚ ਹਰ ਜਗ੍ਹਾ ਹੈ।
ਚੈਂਪੀਅਨ ਹੋਣ ਦੇ ਬਾਵਜੂਦ ਵੀ ਮੇਰੇ ਜੀਵਨ ਨੂੰ ਪੂਰਾ ਨਹੀਂ ਮੰਨਿਆ ਗਿਆ
ਉਸ ਨੇ ਕਿਹਾ ਕਿ ਜਦੋਂ ਮੈਂ 2015 'ਚ ਵਿੰਬਲਡਨ ਜਿੱਤ ਕੇ ਭਾਰਤ ਵਾਪਸ ਪਰਤੀ ਸੀ ਤਾਂ ਮੈਨੂੰ ਮਾਂ ਬਣਨ ਦੀ  ਯੋਜਨਾ ਦੇ ਬਾਰੇ 'ਚ ਪੁੱਛਿਆ ਗਿਆ ਸੀ। ਸਾਨੀਆ ਨੇ ਕਿਹਾ ਕਿ ਮੇਰੇ ਵਿਸ਼ਵ ਚੈਂਪੀਅਨ ਹੋਣ ਦੇ ਬਾਵਜੂਦ ਵੀ ਮੇਰੇ ਜੀਵਨ ਨੂੰ ਪੂਰਾ ਨਹੀਂ ਮੰਨਿਆ ਗਿਆ। ਇਹ ਮੇਰੇ ਲਈ ਲਿੰਗ ਵਿਤਕਰੇ ਦੀ ਸਭ ਤੋਂ ਵੱਡੀ ਉਦਾਹਰਣ ਸੀ। ਹੁਣ ਤੱਕ ਦੇ ਸਫਰ ਅਤੇ ਪਰਿਵਾਰਕ ਮੈਂਬਰਾਂ ਨਾਲ ਮਿਲੇ ਸਮਰਥਨ ਦੇ ਬਾਰੇ 'ਚ ਸਾਨੀਆ ਨੇ ਕਿਹਾ ਕਿ ਮੇਰੇ ਪਰਿਵਾਰਕ ਮੈਂਬਰਾਂ ਨੇ ਮੈਨੂੰ ਕਦੇ ਨਹੀਂ ਕਿਹਾ ਕਿ ਮੈਂ ਕਿਸੇ ਚੀਜ਼ ਨੂੰ ਕਰਨ 'ਚ ਸਮਰੱਥ ਨਹੀਂ ਕਿਉਂਕਿ ਮੈਂ ਇਕ ਲੜਕੀ ਹਾਂ। ਮੈਂ ਆਪਣੇ ਸੁਪਨਿਆਂ ਨੂੰ ਪੂਰਾ ਨਹੀ ਕਰ ਸਕਦੀ।
ਸਾਨੀਆ ਨੇ ਜਾਰੀ ਕੀਤਾ ਪਿਤਾ ਦੇ ਨਾਲ ਇਕ ਵੀਡੀਓ
ਸਾਨੀਆ ਅਤੇ ਉਸ ਦੇ ਪਿਤਾ ਇਮਾਨ ਮਿਰਜ਼ਾ ਨੇ ਇਕ ਵੀਡੀਓ ਜਾਰੀ ਕਰ ਕੇ ਲਿੰਗ ਵਿਤਕਰੇ ਬਾਰੇ 'ਚ ਜਾਗਰੂਕਤਾ ਫੈਲਾਉਣ ਦੀ ਕੋਸ਼ਿਸ਼ ਕੀਤੀ ਹੈ। ਇਹ ਵੀਡੀਓ ਚਪੋਪੁਲੇਸ਼ਨ ਫਾਊਂਡੇਸ਼ਨ ਆਫ ਇੰਡੀਆਂ (ਪੀ. ਐਫ. ਆਈ.) ਅਤੇ ਮਸ਼ਹੂਰ ਨਿਰਦੇਸ਼ਕ ਫਰਹਾਨ ਅਖ਼ਤਰ ਦੀ ਪਹਿਲ ਐਮ. ਏ. ਆਰ. ਡੀ. (ਮੇਨ ਅਗੇਂਸਟ ਰੇਪ ਐਂਡ ਡਿਸਿਕ੍ਰਮਿਨੇਸ਼ਨ) ਵਲੋਂ ਸੰਯੁਕਤ ਰੂਪ 'ਚ ਕੀਤਾ ਗਈ ਕੋਸ਼ਿਸ਼ ਹੈ। ਇਸ ਅਭਿਆਨ ਦੇ ਤਹਿਤ ਮਹਿਲਾਵਾਂ ਅਤੇ ਲੜਕੀਆਂ ਖਿਲਾਫ ਹੋਣ ਵਾਲੀ ਹਿੰਸਾ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।


Related News