ਮੈਚ ਦੌਰਾਨ ਗੇਂਦਬਾਜ਼ ਦੇ ਪ੍ਰਾਈਵੇਟ ਪਾਰਟ 'ਤੇ ਲੱਗੀ ਗੇਂਦ, ਪਿੱਚ 'ਤੇ ਹੀ ਹੋਈ ਦਰਦਨਾਕ ਮੌਤ

Monday, May 06, 2024 - 12:13 PM (IST)

ਮੈਚ ਦੌਰਾਨ ਗੇਂਦਬਾਜ਼ ਦੇ ਪ੍ਰਾਈਵੇਟ ਪਾਰਟ 'ਤੇ ਲੱਗੀ ਗੇਂਦ, ਪਿੱਚ 'ਤੇ ਹੀ ਹੋਈ ਦਰਦਨਾਕ ਮੌਤ

ਨੈਸ਼ਨਲ ਡੈਸਕ: ਮਹਾਰਾਸ਼ਟਰ ਵਿਚ ਇਕ 11 ਸਾਲਾ ਬੱਚੇ ਦੀ ਕ੍ਰਿਕਟ ਖੇਡਦਿਆਂ ਮੌਤ ਹੋ ਗਈ। ਮਾਮਲਾ ਪੁਣੇ ਦੇ ਲੋਹਗਾਓਂ ਦਾ ਹੈ ਜਿੱਥੇ ਕ੍ਰਿਕਟ ਖੇਡਦੇ ਸਮੇਂ ਬੱਚੇ ਦੇ ਪ੍ਰਾਈਵੇਟ ਪਾਰਟ 'ਤੇ ਗੇਂਦ ਲੱਗ ਗਈ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਬੱਚੇ ਦੀ ਪਛਾਣ ਸ਼ੌਰਿਆ ਉਰਫ਼ ਸ਼ੰਭੂ ਕਾਲੀਦਾਸ ਖਾਂਡਵੇ ਵਜੋਂ ਹੋਈ ਹੈ। ਇਹ ਪੂਰੀ ਘਟਨਾ ਸੀ.ਸੀ.ਟੀ.ਵੀ. ਵਿਚ ਕੈਦ ਹੋ ਗਈ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। 

ਇਹ ਖ਼ਬਰ ਵੀ ਪੜ੍ਹੋ - ਸ਼੍ਰੀਨਗਰ 'ਚ ਸ਼ਹੀਦ ਹੋਇਆ ਪੰਜਾਬ ਦਾ ਜਵਾਨ, ਕੁਝ ਦੇਰ ਪਹਿਲਾਂ ਹੀ ਘਰਦਿਆਂ ਨੂੰ ਕੀਤੀ ਸੀ Video Call

ਜਾਣਕਾਰੀ ਮੁਤਾਬਕ ਸ਼ੌਰਿਆ ਗੇਂਦਬਾਜ਼ੀ ਕਰ ਰਿਹਾ ਸੀ ਤੇ ਇਕ ਬੱਚਾ ਬੈਟਿੰਗ ਕਰ ਰਿਹਾ ਸੀ। ਇਸ ਵਿਚਾਲੇ ਜਿਉਂ ਹੀ ਸ਼ੌਰਿਆ ਨੇ ਗੇਂਦ ਸੁੱਟੀ ਤਾਂ ਬੱਲੇਬਾਜ਼ ਨੇ ਸਿੱਧਾ ਸ਼ੋਰਿਆ ਦੀ ਦਿਸ਼ਾ ਵਿਚ ਸ਼ਾਟ ਮਾਰੀ, ਜੋ ਉਸ ਦੇ ਪ੍ਰਾਈਵੇਟ ਪਾਰਟ 'ਤੇ ਲੱਗ ਗਈ। ਕੁਝ ਹੀ ਦੇਰ ਵਿਚ ਸ਼ੋਰਿਆ ਬੇਹੋਸ਼ ਹੋ ਕੇ ਜ਼ਮੀਨ 'ਤੇ ਡਿੱਗ ਗਿਆ ਤੇ ਉਸ ਨੇ ਦਮ ਤੋੜ ਦਿੱਤਾ। 

ਇਹ ਖ਼ਬਰ ਵੀ ਪੜ੍ਹੋ - ਮਨਪ੍ਰੀਤ ਬਾਦਲ ਦੀ ਘਰ ਵਾਪਸੀ ਕਿਸੇ ਵੀ ਪਲ!

ਉਸ ਨੂੰ ਡਿੱਗਦਾ ਵੇਖ ਉਸ ਦੇ ਦੋਸਤ ਤੇ ਹੋਰ ਖਿਡਾਰੀ ਦੌੜਦੇ ਹੋਏ ਉਸ ਕੋਲ ਆਏ ਤੇ ਉਸ ਨੂੰ ਚੁੱਕ ਕੇ ਹਸਪਤਾਲ ਲਿਜਾਇਆ ਗਿਆ, ਪਰ ਉਦੋਂ ਤਕ ਸ਼ੌਰਿਆ ਦੀ ਮੌਤ ਹੋ ਚੁੱਕੀ ਸੀ। ਉੱਥੇ ਹੀ ਹੁਣ ਵਿਮਾਨਤਲ ਥਾਣੇ ਵਿਚ ਅਚਨਾਕ ਮੌਤ ਹੋਣ ਦਾ ਮਾਮਲਾ ਦਰਜ ਕੀਤਾ ਗਿਆ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News