ਰੋਨਾਲਡੋ ਦੇ ਆਖਰੀ ਮਿੰਟਾਂ ਦੇ ਗੋਲ ਨੇ ਪੁਰਤਗਾਲ ਨੂੰ ਜਿਤਾਇਆ

06/23/2017 9:23:44 AM

ਮਾਸਕੋ— ਕ੍ਰਿਸਟੀਆਨੋ ਰੋਨਾਲਡੋ ਦੇ ਸ਼ਾਨਦਾਰ ਗੋਲ ਦੀ ਬਦੌਲਤ ਪੁਰਤਗਾਲ ਨੇ 'ਫੀਫਾ ਕਨਫੈਡਰੇਸ਼ਨ ਕੱਪ ਫੁੱਟਬਾਲ ਟੂਰਨਾਮੈਂਟ' 'ਚ ਇੱਥੇ ਰੂਸ ਨੂੰ 1- 0 ਨਾਲ ਹਰਾ ਦਿੱਤਾ। ਮੈਕਸੀਕੋ ਨੇ ਪਛੜਨ ਤੋਂ ਬਾਅਦ ਵਾਪਸੀ ਕਰਦਿਆਂ ਨਿਊਜ਼ੀਲੈਂਡ ਨੂੰ 2-1 ਗੋਲਾਂ ਨਾਲ ਮਾਤ ਦਿੱਤੀ। ਰੂਸ ਨਾਲ ਮੈਚ ਦੌਰਾਨ ਰੋਨਾਲਡੋ ਨੇ ਅੱਠਵੇਂ ਮਿੰਟ 'ਚ ਗੋਲ ਦਾਗਿਆ ਜਿਸ ਨਾਲ ਪੁਰਤਗਾਲ ਨੇ ਟੂਰਨਾਮੈਂਟ 'ਚ ਪਹਿਲੀ ਜਿੱਤ ਦਰਜ ਕੀਤੀ। ਜੇ ਹੁਣ ਪੁਰਤਗਾਲ ਸ਼ਨੀਵਾਰ ਨੂੰ ਨਿਊਜ਼ੀਲੈਂਡ ਨੂੰ ਹਰਾ ਦਿੰਦੀ ਹੈ ਤਾਂ ਸੈਮੀਫਾਈਨਲ 'ਚ ਥਾਂ ਪੱਕੀ ਕਰ ਲਵੇਗੀ। ਦੂਜੇ ਪਾਸੇ ਪੇਰਾਲਟਾ ਅਤੇ ਰਾਊਲ ਜਿਮੇਨੇਜ ਦੇ ਗੋਲ ਦੀ ਬਦੌਲਤ ਮੈਕਸੀਕੋ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ ਹੈ। ਮੈਕਸੀਕੋ ਗਰੁੱਪ ਏੇ 'ਚ ਸਿਖ਼ਰ 'ਤੇ ਪੁੱਜ ਗਿਆ ਹੈ। ਮੈਕਸੀਕੋ ਦੀ ਟੀਮ ਬਿਹਤਰ ਗੋਲ ਔਸਤ ਸਦਕਾ ਪੁਰਤਗਾਲ ਨੂੰ ਪਛਾੜ ਕੇ ਸਿਖਰ 'ਤੇ ਹੈ। ਇਸ ਤੋਂ ਪਹਿਲਾਂ ਦੋਨਾਂ ਟੀਮਾਂ ਵਿਚਕਾਰ ਹੋਇਆ ਮੈਚ 2-2 ਗੋਲਾਂ ਨਾਲ ਡਰਾਅ ਰਿਹਾ ਸੀ।


Related News