ਰਾਖੀ ਰੇਬੇਲ ਨੂੰ ਸਬਕ ਸਿਖਾਉਣ ਲਈ ਸਾਹਮਣੇ ਆਵੇਗੀ ਇਸ ਨਵੇਂ ਅਵਤਾਰ 'ਚ
11/16/2018 5:25:45 PM
ਨਵੀਂ ਦਿੱਲੀ— ਅਕਸਰ ਚਰਚਾ 'ਚ ਰਹਿਣ ਵਾਲੀ ਬਾਲੀਵੁੱਡ ਅਭਿਨੇਤਰੀ ਰਾਖੀ ਸਾਵੰਤ ਹੁਣ ਰੈਸਲਿੰਗ 'ਚ ਹੱਥ ਆਜ਼ਮਾ ਸਕਦੀ ਹੈ। ਇਸ ਗੱਲ ਦੇ ਸੰਕੇਤ ਉਨ੍ਹਾਂ ਨੇ ਖੁਦ ਦਿੱਤੇ ਹਨ। ਵੀਰਵਾਰ ਨੂੰ ਦਿ ਗ੍ਰੇਟ ਖਲੀ ਅਤੇ ਰਾਖੀ ਮੀਡੀਆ ਦੇ ਸਾਹਮਣੇ ਆਏ। ਇੱਥੇ ਵਿਦੇਸ਼ੀ ਮਹਿਲਾ ਰੈਸਲਰ ਰੇਬੇਲ ਵੀ ਮੌਜੂਦ ਸੀ ਜਿਨ੍ਹਾਂ ਨੇ ਰਾਖੀ ਦਾ ਰੱਜ ਕੇ ਕੁੱਟਾਪਾ ਚਾੜ੍ਹਿਆ ਸੀ। ਮੀਡੀਆ ਦੇ ਸਾਹਮਣੇ ਰਾਖੀ ਨੇ ਪਹਿਲਾਂ ਰੇਬੇਲ ਦੇ ਪੈਰ ਛੂਹੇ ਅਤੇ ਉਨ੍ਹਾਂ ਤੋਂ ਮੁਆਫੀ ਮੰਗੀ ਅਤੇ ਫਿਰ ਰਿੰਗ 'ਚ ਆਹਮੋ-ਸਾਹਮਣੇ ਹੋਣ ਦੀ ਚਿਤਾਵਨੀ ਦੇ ਦਿੱਤੀ।
ਰਿੰਗ 'ਚ ਦੁਸ਼ਮਨ ਹੈ ਰੇਬੇਲ
ਰਾਖੀ ਨੇ ਰੇਬੇਲ ਨੂੰ ਆਪਣੀ ਫ੍ਰੈਂਡ ਦੱਸਿਆ। ਉਨ੍ਹਾਂ ਕਿਹਾ ਕਿ ਅਸੀਂ ਰਿੰਗ ਦੇ ਬਾਹਰ ਇਕ ਚੰਗੇ ਦੋਸਤ ਹਾਂ ਪਰ ਰਿੰਗ ਦੇ ਅੰਦਰ ਅਸੀਂ ਇਕ-ਦੂਜੇ ਦੇ ਦੁਸ਼ਮਨ ਹਾਂ। ਰਾਖੀ ਦੀ ਇਹ ਗੱਲ ਸੁਣਨ 'ਤੇ ਵੀ ਰੇਬੇਲ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਪੱਤਰਕਾਰਾਂ ਨੇ ਸਵਾਲ ਕੀਤਾ ਕਿ ਰੇਬੇਲ ਤਾਂ ਆਪਣੇ ਐਟੀਟਿਊਡ 'ਚ ਖੜ੍ਹੀ ਹੈ ਫਿਰ ਤੁਸੀਂ ਉਸ ਨੂੰ ਆਪਣੀ ਫ੍ਰੈਂਡ ਕਿਵੇਂ ਕਹਿ ਸਕਦੇ ਹੋ? ਇਸ 'ਤੇ ਰਾਖੀ ਨੇ ਕਿਹਾ ਕਿ ਉਹ ਵਿਦੇਸ਼ੀ ਹੈ ਤਾਂ ਐਟੀਟਿਊਡ ਬਣਦਾ ਹੈ, ਪਰ ਅਸੀਂ ਭਾਰਤੀ ਹਾਂ।
ਰਾਖੀ ਨੇ ਦੱਸੀ ਰੈਸਲਰ ਬਣਨ ਦੀ ਇੱਛਾ
ਜਦਕਿ ਰਾਖੀ ਨੇ ਖਲੀ ਦੇ ਸਾਹਮਣੇ ਇਕ ਰੈਸਲਰ ਬਣਨ ਇੱਛਾ ਵੀ ਰੱਖੀ ਹੈ। ਰਾਖੀ ਨੇ ਆਪਣੀ ਇੱਛਾ ਜ਼ਾਹਰ ਕਰਦੇ ਹੋਏ ਕਿਹਾ, ''ਉਮੀਦ ਹੈ ਕਿ ਮੇਰੇ ਵੱਡੇ ਭਰਾ ਮੈਨੂੰ ਰੈਸਲਰ ਬਣਨ ਦੇ ਦਾਅ ਸਿਖਾਉਣਗੇ ਤਾਂ ਜੋ ਮੈਂ ਦੁਬਾਰਾ ਮਾਰ ਖਾ ਕੇ ਨਾ ਆਵਾਂ ਸਗੋਂ ਕੁੱਟ ਕੇ ਆਵਾਂ। ਬਸ ਤੁਸੀਂ ਮੈਨੂੰ ਰੈਸਲਿੰਗ 'ਚ ਪਾ ਦਿਓ।'' ਖਲੀ ਨੇ ਵੀ ਰਾਖੀ ਨੂੰ ਨਿਰਾਸ਼ ਨਹੀਂ ਕੀਤਾ ਅਤੇ ਰੈਸਲਿੰਗ ਸਿਖਾਉਣ ਦਾ ਜ਼ਿੰਮਾ ਆਪਣੇ ਉੱਤੇ ਲਿਆ। ਖਲੀ ਨੇ ਰਾਖੀ ਨੂੰ ਕਿਹਾ, ''ਮੇਰਾ ਆਸ਼ੀਰਵਾਦ ਤੁਹਾਡੇ ਨਾਲ ਹੈ ਅਤੇ ਤੁਸੀਂ ਜਦੋਂ ਅਗਲੀ ਵਾਰ ਰਿੰਗ 'ਚ ਉਤਰੋਗੇ ਤਾਂ ਜਿੱਤ ਕੇ ਆਵੋਗੇ।''