ਸਿੰਗਾਪੁਰ: ਭਾਰਤੀ ਮੂਲ ਦੀ ਮੰਤਰੀ ਨੇ ਬੱਚਿਆਂ ਨੂੰ ਤਾਮਿਲ ਭਾਸ਼ਾ ਸਿਖਾਉਣ ਦੀ ਮਹੱਤਤਾ ''ਤੇ ਦਿੱਤਾ ਜ਼ੋਰ

Friday, Apr 05, 2024 - 11:16 AM (IST)

ਸਿੰਗਾਪੁਰ: ਭਾਰਤੀ ਮੂਲ ਦੀ ਮੰਤਰੀ ਨੇ ਬੱਚਿਆਂ ਨੂੰ ਤਾਮਿਲ ਭਾਸ਼ਾ ਸਿਖਾਉਣ ਦੀ ਮਹੱਤਤਾ ''ਤੇ ਦਿੱਤਾ ਜ਼ੋਰ

ਸਿੰਗਾਪੁਰ (ਭਾਸ਼ਾ)- ਸਿੰਗਾਪੁਰ ਵਿਚ ਭਾਰਤੀ ਮੂਲ ਦੀ ਇਕ ਮੰਤਰੀ ਨੇ ਦੇਸ਼ ਦੇ ਬੱਚਿਆਂ ਨੂੰ 4 ਸਰਕਾਰੀ ਭਾਸ਼ਾਵਾਂ ਵਿਚੋਂ ਇਕ ਭਾਸ਼ਾ ਸਿਖਾਉਣ ਦੀ ਲੋੜ 'ਤੇ ਜ਼ੋਰ ਦਿੱਤਾ ਅਤੇ ਨਾਲ ਹੀ ਤਾਮਿਲ ਭਾਸ਼ਾ ਨੂੰ ਮਾਤ ਭਾਸ਼ਾ ਦੇ ਤੌਰ 'ਤੇ ਮਹੱਤਵ ਦੇਣ 'ਤੇ ਜ਼ੋਰ ਦਿੱਤਾ। ਸਿੰਗਾਪੁਰ ਦੀ ਸਿੱਖਿਆ ਪ੍ਰਣਾਲੀ ਦੇਸ਼ ਭਰ ਦੇ ਸਕੂਲਾਂ ਵਿੱਚ ਦੂਜੀ ਭਾਸ਼ਾ ਵਜੋਂ ਮਾਤ ਭਾਸ਼ਾ ਨੂੰ ਪੜ੍ਹਾਉਣ ਨੂੰ ਉਤਸ਼ਾਹਿਤ ਕਰਦੀ ਹੈ, ਜਿਸ ਵਿੱਚ ਹਿੰਦੀ, ਉਰਦੂ, ਪੰਜਾਬੀ ਦੇ ਨਾਲ-ਨਾਲ ਤਾਮਿਲ, ਮਾਲਯ ਅਤੇ ਮੰਦਾਰਿਨ ਭਾਸ਼ਾਵਾਂ ਵੀ ਸ਼ਾਮਲ ਹਨ।

ਇਹ ਵੀ ਪੜ੍ਹੋ: ਕੇਜਰੀਵਾਲ ਦੀ ਗ੍ਰਿਫ਼ਤਾਰੀ ’ਤੇ ਬਿਆਨ ਦੇਣ ਵਾਲੇ ਅਮਰੀਕਾ ਨੇ ਪਾਕਿਸਤਾਨ ਦੇ ਮਾਮਲੇ ’ਤੇ ਕਿਉਂ ਧਾਰੀ ਚੁੱਪ?

ਪ੍ਰਧਾਨ ਮੰਤਰੀ ਦਫ਼ਤਰ ਵਿੱਚ ਮੰਤਰੀ ਇੰਦਰਾਣੀ ਰਾਜਾ ਨੇ ਕਿਹਾ, “ਸਾਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਸਾਡੇ ਬੱਚੇ ਲਗਾਤਾਰ ਤਾਮਿਲ ਭਾਸ਼ਾ ਦੇ ਸੰਪਰਕ ਵਿੱਚ ਰਹਿਣ।” ਉਨ੍ਹਾਂ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਤਾਮਿਲ ਭਾਸ਼ਾ ਸਾਰੇ ਤਾਮਿਲਾਂ ਨੂੰ ਜੋੜਦੀ ਹੈ ਅਤੇ ਇੱਕ ‘ਪਾਸਪੋਰਟ’ ਵਜੋਂ ਕੰਮ ਕਰਦੀ ਹੈ। ਰਾਜਾ ਨੇ ਕਿਹਾ ਕਿ ਭਾਸ਼ਾ ਨੂੰ ਗ੍ਰਹਿਣ ਕਰਨ ਦੀ ਲੋੜ ਹੈ, ਇਹ ਅਜਿਹੀ ਚੀਜ਼ ਨਹੀਂ ਹੈ ਕਿ ਇਸ ਨੂੰ ਕੋਈ ਸਿਰਫ਼ ਪੜ੍ਹ ਲਏ, ਸਗੋਂ ਇਸ ਨੂੰ ਵਰਤੋਂ ਵਿਚ ਲਿਆਉਣ ਦੀ ਜ਼ਰੂਰਤ ਹੁੰਦੀ ਹੈ।

ਇਹ ਵੀ ਪੜ੍ਹੋ: ਖ਼ੁਸ਼ਖ਼ਬਰੀ; UK ਨੇ ਸਕਿਲਡ ਵਰਕਰ ਵੀਜ਼ਾ ਲਈ ਵੱਧ ਤਨਖ਼ਾਹ ਸੀਮਾ ਕੀਤੀ ਲਾਗੂ, ਹੁਣ ਇੰਨੇ ਪੌਂਡ ਵਧੇਗੀ ਤਨਖ਼ਾਹ

ਸ਼ੁੱਕਰਵਾਰ ਦੇ ਹਫਤਾਵਾਰੀ ਅਖਬਾਰ 'ਤਬਲਾ' ਨੇ ਰਾਜਾ ਦੇ ਹਵਾਲੇ ਨਾਲ ਕਿਹਾ, "ਜਦੋਂ ਅਸੀਂ ਛੋਟੀ ਉਮਰ ਤੋਂ ਹੀ ਟੈਲੀਵਿਜ਼ਨ, ਸੋਸ਼ਲ ਮੀਡੀਆ ਜਾਂ ਪ੍ਰਿੰਟ ਦੇ ਜ਼ਰੀਏ ਭਾਸ਼ਾ ਨੂੰ ਸੁਣਦੇ ਹਾਂ ਅਤੇ ਇਸਨੂੰ ਅਭਿਆਸ ਵਿੱਚ ਲਿਆਉਂਦੇ ਹਾਂ, ਤਾਂ ਅਸੀਂ ਉਸ ਭਾਸ਼ਾ ਨੂੰ ਜ਼ਿੰਦਾ ਰੱਖ ਸਕਦੇ ਹਾਂ।" ਸਿੰਗਾਪੁਰ ਵਿੱਚ ਤਾਮਿਲ ਭਾਸ਼ਾ ਦੀ ਅਮੀਰ ਵਿਰਾਸਤ ਨੂੰ ਸੰਭਾਲਣ ਲਈ ਤਾਮਿਲ ਭਾਸ਼ਾ ਪਰਿਸ਼ਦ (TLC) ਪਿਛਲੇ 18 ਸਾਲਾਂ ਤੋਂ ਤਮਿਲ ਭਾਸ਼ਾ ਉਤਸਵ (TLF) ਦਾ ਆਯੋਜਨ ਕਰਦੀ ਆ ਰਹੀ ਹੈ। ਰਾਜਾ ਨੇ ਪਿਛਲੇ ਸ਼ਨੀਵਾਰ ਨੂੰ ਇਸ ਸਾਲ ਦੇ TLF ਦਾ ਉਦਘਾਟਨ ਕੀਤਾ ਸੀ।

ਇਹ ਵੀ ਪੜ੍ਹੋ: ਮਿੰਨੀ ਬੱਸ ਅਤੇ ਟਰੈਕਟਰ-ਟ੍ਰੇਲਰ ਵਿਚਾਲੇ ਹੋਈ ਭਿਆਨਕ ਟੱਕਰ, 14 ਲੋਕਾਂ ਦੀ ਦਰਦਨਾਕ ਮੌਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


author

cherry

Content Editor

Related News