ਮਿਸ਼ਨ ਇਲੈਵਨ ਮਿਲੀਅਨ ''ਚ ਚੰਡੀਗੜ੍ਹ ਦੀ ਅਨੰਨਿਆ ਕੰਬੋਜ

06/24/2017 2:17:01 AM

ਨਵੀਂ ਦਿੱਲੀ— ਚੰਡੀਗੜ੍ਹ ਦੀ 8ਵੀਂ ਕਲਾਸ ਦੀ ਲੜਕੀ ਅਨੰਨਿਆ ਕੰਬੋਜ ਨੂੰ ਰੂਸ 'ਚ ਵੈਸ਼ਵਿਕ ਫੁੱਟਬਾਲ ਫਾਰ ਫਰੈਂਡਸ਼ਿਪ (ਐੱਫ.4 ਐੱਫ.) ਪ੍ਰੋਗਰਾਮ 'ਚ ਨੌਜਵਾਨ ਪੱਤਰਕਾਰ ਦੇ ਰੂਪ 'ਚ ਭਾਰਤ ਦੀ ਅਗਵਾਈ ਕਰਨ ਲਈ ਚੁਣਿਆ ਗਿਆ ਹੈ। ਅਨੰਨਿਆ ਮੋਹਾਲੀ ਦੇ ਵਿਵੇਕ ਹਾਈ ਸਕੂਲ ਦੀ ਵਿਦਿਆਰਥਣ ਹੈ। ਗੈਜਪ੍ਰੋਮ ਅਤੇ ਫੀਫਾ ਵਲੋਂ ਸਪਾਂਸਰ  ਐੱਫ.4 ਐੱਫ. ਪ੍ਰੋਗਰਾਮ 'ਚ ਭਾਰਤ ਪਹਿਲੀ ਵਾਰ 60 ਹੋਰ ਦੇਸ਼ਾਂ ਨਾਲ ਹਿੱਸਾ ਲੈ ਰਿਹਾ ਹੈ।
ਮਿਸ਼ਨ ਇਲੈਵਨ ਮਿਲੀਅਨ ਦੇ ਸਮਰਥਨ ਨਾਲ ਐੱਫ.4 ਐੱਫ. ਵਲੋਂ ਆਯੋਜਿਤ ਪ੍ਰਤੀਯੋਗਿਤਾ ਰਾਹੀਂ ਅਨੰਨਿਆ ਨੂੰ ਭਾਰਤ ਤੋਂ ਚੁਣਿਆ ਗਿਆ ਹੈ। ਇਸ ਪ੍ਰਤੀਯੋਗਿਤਾ ਵਿਚ 20 ਤੋਂ ਵੱਧ ਸ਼ਹਿਰਾਂ ਦੇ ਬੱਚਿਆਂ ਨੇ ਹਿੱਸਾ ਲਿਆ ਸੀ। ਅਨੰਨਿਆ ਜੁਲਾਈ 2017 'ਚ ਰੂਸ ਦੇ ਸੇਂਟ ਪੀਟਰਸਬਰਗ ਵਿਚ ਦੁਨੀਆ ਭਰ ਦੇ ਨੌਜਵਾਨ ਪੱਤਰਕਾਰਾਂ ਨਾਲ ਜੁੜੇਗੀ।


Related News