ਸਿੰਧੂ, ਸਾਇਨਾ ਤੇ ਸ਼੍ਰੀਕਾਂਤ ''ਤੇ ਰਹਿਣਗੀਆਂ ਨਜ਼ਰਾਂ

08/21/2017 3:48:01 AM

ਗਲਾਸਗ— ਰੀਓ ਓਲੰਪਿਕ ਦੀ ਚਾਂਦੀ ਤਮਗਾ ਪੀ. ਵੀ. ਸਿੰਧੂ, ਸਾਬਕਾ ਵਿਸ਼ਵ ਚੈਂਪੀਅਨਸ਼ਿਪ ਚਾਂਦੀ ਤਮਗਾ ਜੇਤੂ ਸਾਇਨਾ ਨੇਹਵਾਲ ਤੇ ਦੇਸ਼ ਦਾ ਚੋਟੀ ਦਾ ਪੁਰਸ਼ ਖਿਡਾਰੀ ਕਿਦਾਂਬੀ ਸ਼੍ਰੀਕਾਂਤ  21 ਤੋਂ 27 ਅਗਸਤ ਤਕ ਇਥੇ ਹੋਣ ਵਾਲੀ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਭਾਰਤ ਲਈ ਪਹਿਲੀ ਵਾਰ ਸੋਨ ਤਮਗਾ ਜਿੱਤਣ ਦੇ ਟੀਚੇ ਨਾਲ ਉਤਰੇਗਾ। ਭਾਰਤੀ ਬੈਡਮਿੰਟਨ ਖਿਡਾਰੀਆਂ ਨੇ ਇਸ ਸਾਲ ਲਗਾਤਾਰ ਚੰਗਾ ਪ੍ਰਦਰਸ਼ਨ ਕੀਤਾ ਹੈ ਤੇ ਉਮੀਦ ਕੀਤੀ ਜਾ ਰਹੀ ਹੈ ਕਿ ਵਿਸ਼ਵ ਬੈਡਮਿੰਟਨ ਵਿਚ ਭਾਰਤ ਦੇ ਪਹਿਲੇ ਸੋਨ ਤਮਗੇ ਦਾ ਸੁਪਨਾ ਇਸ ਵਾਰ ਪੂਰਾ ਹੋ ਸਕਦਾ ਹੈ। ਭਾਰਤ ਨੇ ਵਿਸ਼ਵ ਬੈਡਮਿੰਟਨ  ਚੈਂਪੀਅਨਸ਼ਿਪ ਦੇ ਇਤਿਹਾਸ ਵਿਚ ਹੁਣ ਤਕ ਇਕ ਚਾਂਦੀ ਤੇ ਚਾਰ ਕਾਂਸੀ ਤਮਗੇ ਜਿੱਤੇ ਹਨ ਪਰ ਉਸਦੇ ਹੱਥ ਕੋਈ ਸੋਨ ਤਮਗਾ ਨਹੀਂ ਲੱਗਾ ਹੈ।
ਭਾਰਤੀ ਟੀਮ ਇਸ ਤਰ੍ਹਾਂ ਹੈ : ਪੁਰਸ਼ ਸਿੰਗਲਜ਼-ਕਿਦਾਂਬੀ ਸ਼੍ਰੀਕਾਂਤ, ਅਜੇ ਜੈਰਾਮ, ਸਾਈਂ ਪ੍ਰਣੀਤ, ਸਮੀਰ ਵਰਮਾ। 

ਮਹਿਲਾ ਸਿੰਗਲਜ਼— ਪੀ. ਵੀ. ਸਿੰਧੂ, ਸਾਇਨਾ ਨੇਹਵਾਲ, ਰਿਤੂਪਰਣਾ ਦਾਸ, ਤਨਵੀ ਲਾਡ।  ਪੁਰਸ਼ ਡਬਲਜ਼-ਮਨੂ ਅੱਤਰੀ ਤੇ ਸੁਮਿਤ ਰੈੱਡੀ, ਸਾਤਵਿਕਾ ਸੌਰਾਜ ਤੇ ਚਿਰਾਗ ਸ਼ੈੱਟੀ, ਸ਼ਲੋਕ ਰਾਮਚੰਦਰਨ ਤੇ ਐੱਮ. ਅਰਜੁਨ। ਮਹਿਲਾ ਡਬਲਜ਼—ਅਸ਼ਵਿਨੀ ਪੋਨੱਪਾ ਤੇ ਸਿੱਕੀ ਰੈੱਡੀ, ਸੰਜਨਾ ਸੰਤੋਸ਼ ਤੇ ਆਰਤੀ ਸੁਨੀਲ, ਜੇ. ਮੇਘਨਾ ਤੇ ਪੂਰਵਸ਼੍ਰੀ ਰਾਮ। ਮਿਕਸਡ ਡਬਲਜ਼—ਪ੍ਰਣਵ ਚੋਪੜਾ ਤੇ ਸਿੱਕੀ ਰੈੱਡੀ, ਸੁਮਿਤ ਰੈੱਡੀ ਤੇ ਅਸ਼ਵਿਨੀ ਪੋਨੱਪਾ, ਸਾਤਵਿਕ ਸੌਰਾਜ ਤੇ ਕੇ. ਮਨੀਸ਼।


Related News