ਇੰਡੀਅਨ ਓਪਨ ਮੁੱਕੇਬਾਜ਼ੀ ਦੀ 28 ਜਨਵਰੀ ਤੋਂ ਦਿੱਲੀ ਕਰੇਗਾ ਮੇਜ਼ਬਾਨੀ

12/09/2017 11:57:48 AM

ਨਵੀਂ ਦਿੱਲੀ, (ਬਿਊਰੋ)— ਸੀਨੀਅਰ ਪੁਰਸ਼ ਅਤੇ ਮਹਿਲਾ ਵਰਗ ਦਾ ਪਹਿਲਾ ਇੰਡੀਆ ਓਪਨ ਕੌਮਾਂਤਰੀ ਮੁੱਕੇਬਾਜ਼ੀ ਟੂਰਨਾਮੈਂਟ 28 ਜਨਵਰੀ ਤੋਂ 1 ਫਰਵਰੀ ਵਿਚਾਲੇ ਨਵੀਂ ਦਿੱਲੀ 'ਚ ਆਯੋਜਿਤ ਕੀਤਾ ਜਾਵੇਗਾ। ਭਾਰਤੀ ਮੁੱਕੇਬਾਜ਼ੀ ਮਹਾਸੰਘ (ਬੀ.ਐੱਫ.ਆਈ.) ਦੇ ਪ੍ਰਧਾਨ ਅਜੇ ਸਿੰਘ ਨੇ ਪਿਛਲੇ ਮਹੀਨੇ ਗੁਹਾਟੀ 'ਚ ਏ.ਆਈ.ਬੀ.ਏ. ਯੁਵਾ ਮਹਿਲਾ ਵਿਸ਼ਵ ਚੈਂਪੀਅਨਸ਼ਿਪ 'ਚ ਤਗਮਾ ਜਿੱਤਣ ਵਾਲੀਆਂ ਖਿਡਾਰਨਾਂ ਲਈ ਆਯੋਜਿਤ ਸਨਮਾਨ ਸਮਾਰੋਹ 'ਚ ਅੱਜ ਇਸ ਦਾ ਖੁਲ੍ਹਾਸਾ ਕੀਤਾ।

ਸਿੰਘ ਨੇ ਕਿਹਾ, ''ਇਹ ਪਹਿਲਾ ਮੌਕਾ ਹੈ ਜਦੋਂਕਿ ਬੀ.ਐੱਫ.ਆਈ. ਇਸ ਪੱਧਰ ਦੀ ਐਲੀਟ ਪ੍ਰਤੀਯੋਗਿਤਾ ਦਾ ਆਯੋਜਨ ਕਰ ਰਿਹਾ ਹੈ।'' ਉਨ੍ਹਾਂ ਨੇ ਇਸ ਦੇ ਨਾਲ ਹੀ ਦੱਸਿਆ ਕਿ ਭਾਰਤ ਆਗਾਮੀ ਵਿਸ਼ਵ ਮੁੱਕੇਬਾਜ਼ੀ ਸੀਰੀਜ਼ 'ਚ ਵੀ ਟੀਮ ਉਤਾਰੇਗਾ ਜੋ ਕਿ ਏ.ਆਈ.ਬੀ.ਏ. ਦੀ ਪੇਸ਼ੇਵਰ ਲੀਗ ਹੈ। ਬੀ.ਐੱਫ.ਆਈ. ਟੀਮ ਦਾ ਪੂਰਾ ਸਮਰਥਨ ਅਤੇ ਪ੍ਰਾਯੋਜਨ ਕਰੇਗਾ। ਭਾਰਤ ਦੀ 2010 ਤੱਕ ਡਬਲਿਊ.ਐੱਸ.ਬੀ. 'ਚ ਇਕ ਟੀਮ ਮੁੰਬਈ ਫਾਈਟਰ ਸੀ ਜੋ ਕਿ ਪ੍ਰਾਯੋਜਨ ਨਹੀਂ ਮਿਲਣ ਦੇ ਬਾਅਦ ਹਟ ਗਈ ਸੀ।


Related News