ਲੁਧਿਆਣਾ ’ਚ 28 ਸਾਲਾਂ ਬਾਅਦ ਮੈਦਾਨ ''ਚ ਉਤਰੇਗਾ ‘ਕਮਲ’! 1996 ''ਚ ਵੀ ਹੋਈ ਸੀ ਕਰਾਰੀ ਹਾਰ
Thursday, Mar 28, 2024 - 01:19 PM (IST)
ਲੁਧਿਆਣਾ (ਮੁੱਲਾਂਪੁਰੀ)- ਪੰਜਾਬ ਦੇ ਸਭ ਤੋਂ ਵੱਡੇ ਸਨਅਤੀ ਸ਼ਹਿਰ ਲੁਧਿਆਣਾ ’ਚ ਐੱਮ. ਪੀ. ਚੋਣਾਂ ਨੂੰ ਲੈ ਕੇ ਇਸ ਲੋਕ ਸਭਾ ਹਲਕੇ ’ਚ ਪਿਛਲੇ ਲੰਬੇ ਸਮੇਂ ਤੋਂ ਹੱਥ ਪੰਜੇ ਅਤੇ ਤੱਕੜੀ ਦਾ ਬੋਲਬਾਲਾ ਰਿਹਾ ਹੈ, ਜਿਸ ਤਹਿਤ ਅਮਰੀਕ ਸਿੰਘ ਆਲੀਵਾਲ 2 ਵਾਰ ਅਤੇ ਸ਼ਰਨਜੀਤ ਸਿੰਘ ਢਿੱਲੋਂ ਇਕ ਵਾਰ ਤੱਕੜੀ ’ਤੇ ਜੇਤੂ ਰਹੇ।
ਇਹ ਖ਼ਬਰ ਵੀ ਪੜ੍ਹੋ - ਅਗਲੇ 2 ਮਹੀਨਿਆਂ 'ਚ ਹੋਰ ਵਧੇਗੀ ਸਿਆਸੀ ਭੰਨ-ਤੋੜ! ਕਈ ਲੀਡਰ CM ਮਾਨ ਦੇ ਸੰਪਰਕ 'ਚ
ਉਸ ਤੋਂ ਬਾਅਦ ਮਨੀਸ਼ ਤਿਵਾੜੀ ਅਤੇ ਰਵਨੀਤ ਸਿੰਘ ਬਿੱਟੂ 2 ਵਾਰ ਕਾਂਗਰਸ ਵੱਲੋਂ ਐੱਮ. ਪੀ. ਬਣੇ ਪਰ ਭਾਰਤੀ ਜਨਤਾ ਪਾਰਟੀ ਨੇ 1996 ’ਚ ਲੋਕ ਸਭਾ ਦੀ ਚੋਣ ਇਕੱਲੇ ਤੌਰ ’ਤੇ ਲੜੀ ਸੀ। ਉਸ ਵੇਲੇ ਭਾਜਪਾ ਦੇ ਉਮੀਦਵਾਰ ਸਵਰਗਵਾਸੀ ਸਤਪਾਲ ਗੁਸਾਈਂ ਜੋ ਬਾਅਦ ’ਚ ਮੰਤਰੀ ਵੀ ਰਹੇ, ਚੋਣ ਲੜੇ ਸਨ। ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਮਰੀਕ ਸਿੰਘ ਆਲੀਵਾਲ ਚੋਣ ਜਿੱਤ ਗਏ ਸਨ, ਜਦੋਂਕਿ ਸ਼੍ਰੀ ਗੁਸਾਈਂ ਨੂੰ ਸਿਰਫ 88 ਹਜ਼ਾਰ ਦੇ ਲਗਭਗ ਵੋਟਾਂ ਮਿਲੀਆਂ ਸਨ, ਜਦੋਂਕਿ ਮਾਤਾ ਜਸਵੰਤ ਕੌਰ ਜੀ ਕਾਂਗਰਸ ਪਾਰਟੀ ਵੱਲੋਂ ਚੋਣ ਲੜੇ ਸਨ। ਉਹ ਦੂਜੇ ਨੰਬਰ ’ਤੇ ਆਏ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀ ਸਿਆਸਤ 'ਚ ਭੂਚਾਲ! ਅਮਿਤ ਸ਼ਾਹ ਨੇ ਅਕਾਲੀ ਦਲ ਦੇ ਵੱਡੇ ਲੀਡਰਾਂ ਨਾਲ ਕੀਤੀ ਮੀਟਿੰਗ
ਹੁਣ ਫਿਰ ਅਕਾਲੀ-ਭਾਜਪਾ ਗੱਠਜੋੜ ਪੂਰੀ ਤਰ੍ਹਾਂ ਟੁੱਟ ਚੁੱਕਾ ਹੈ, ਜਿਸ ਕਾਰਨ 28 ਸਾਲਾਂ ਬਾਅਦ ਕਮਲ ਦਾ ਫੁੱਲ ਫਿਰ ਮੈਦਾਨ ਵਿਚ ਨਿਤਰੇਗਾ। ਇਸ ਵਾਰ ਹਾਲਾਤ ਕੁਝ ਹੋਰ ਨੇ। ਰਾਮ ਮੰਦਰ ਤੋਂ ਇਲਾਵਾ ਮੋਦੀ ਦਾ ਪ੍ਰਚਾਰ ਵੀ ਭਾਜਪਾ ਦੇ ਸਿਰ ਚੜ੍ਹਿਆ ਹੈ। ਹੁਣ ਦੇਖਦੇ ਹਾਂ ਕਿ ਕਾਂਗਰਸ ’ਚੋਂ ਉਧਾਰੇ ਲਏ ਰਵਨੀਤ ਸਿੰਘ ਬਿੱਟੂ ਭਾਜਪਾ ਦੀ ਕਿਸ਼ਤੀ ਲੁਧਿਆਣਾ ’ਚੋਂ ਪਾਰ ਲਾਉਂਦੇ ਹਨ ਜਾਂ ਫਿਰ ਪਾਰਟੀ ਉਨ੍ਹਾਂ ਨੂੰ ਸ੍ਰੀ ਆਨੰਦਪੁਰ ਸਾਹਿਬ ਫਿੱਟ ਕਰਦੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8