ਬੀ.ਐੱਸ.ਐੱਫ. ਅਤੇ ਪੰਜਾਬ ਪੁਲਸ ਹਾਕੀ ਪ੍ਰਤੀਯੋਗਿਤਾ ਦੇ ਫਾਈਨਲ ''ਚ

12/12/2017 11:46:12 AM

ਸੋਨੀਪਤ, (ਬਿਊਰੋ)— ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਅਤੇ ਪੰਜਾਬ ਪੁਲਸ ਨੇ 66ਵੀਂ ਰਾਸ਼ਟਰੀ ਪੁਲਸ ਹਾਕੀ ਪ੍ਰਤੀਯੋਗਿਤਾ ਦੇ ਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ ਅਤੇ ਦੋਹਾਂ ਵਿਚਾਲੇ ਖਿਤਾਬ ਦੇ ਲਈ ਮੁਕਾਬਲਾ 12 ਦਸੰਬਰ ਨੂੰ ਹੋਵੇਗਾ। ਰਾਈ ਸਥਿਤ ਮੋਤੀਲਾਲ ਨਹਿਰੂ ਖੇਡ ਸਕੂਲ 'ਚ ਖੇਡੀ ਜਾ ਰਹੀ ਇਸ ਪ੍ਰਤੀਯੋਗਿਤਾ ਦੇ ਸੈਮੀਫਾਈਨਲ 'ਚ ਬੀ.ਐੱਸ.ਐੱਫ. ਨੇ ਸਾਬਕਾ ਚੈਂਪੀਅਨ ਕੇਂਦਰੀ ਰਿਜ਼ਰਵ ਪੁਲਸ ਬੱਲ (ਸੀ.ਆਰ.ਪੀ.ਐੱਫ.) ਨੂੰ 1-0 ਨਾਲ ਧੂੜ ਚਟਾ ਕੇ ਫਾਈਨਲ 'ਚ ਜਗ੍ਹਾ ਬਣਾਈ। ਬੀ.ਐੱਸ.ਐੱਫ. ਦੀ ਜਿੱਤ ਦੇ ਹੀਰੋ ਹਤਿੰਦਰ ਸਿੰਘ ਰਹੇ ਜਿਸ ਨੇ ਇਹ ਇਕਮਾਤਰ ਗੋਲ ਕੀਤਾ। 

ਦੂਜੇ ਸੈਮੀਫਾਈਨਲ 'ਚ ਪਿਛਲੀ ਵਾਰ ਦੂਜੇ ਨੰਬਰ 'ਤੇ ਰਹੀ ਪੰਜਾਬ ਪੁਲਸ ਨੇ ਇਕ ਵਾਰ ਫਿਰ ਫਾਈਨਲ 'ਚ ਪ੍ਰਵੇਸ਼ ਕੀਤਾ। ਪੰਜਾਬ ਨੇ ਭਾਰਤ ਤਿੱਬਤ ਸੀਮਾ ਪੁਲਸ (ਆਈ.ਟੀ.ਬੀ.ਪੀ.) ਨੂੰ 12-2 ਨਾਲ ਹਰਾਇਆ। ਪੰਜਾਬ ਵੱਲੋਂ ਰਮਨਦੀਪ ਸਿੰਘ ਨੇ ਸਭ ਤੋਂ ਵੱਧ ਪੰਜ ਗੋਲ ਦਾਗੇ। ਇਸ ਤੋਂ ਇਲਾਵਾ ਧਰਮਵੀਰ ਸਿੰਘ, ਹਰਿੰਦਰ ਸਿੰਘ ਅਤੇ ਗੁਰਵਿੰਦਰ ਸਿੰਘ ਨੇ 2-2 ਅਤੇ ਅਜੇ ਕੁਮਾਰ ਨੇ ਇਕ ਗੋਲ ਕੀਤਾ ਜਦਕਿ ਆਈ.ਟੀ.ਬੀ.ਪੀ. ਵੱਲੋਂ ਜਸਵਿੰਦਰ ਸਿੰਘ ਅਤੇ ਹਰਵਿੰਦਰ ਸਿੰਘ ਨੇ ਇਕ-ਇਕ ਗੋਲ ਕੀਤਾ।


Related News