ਬੀ.ਸੀ.ਸੀ.ਆਈ. ਨੇ ਕੁੰਬਲੇ ਦਾ ਕਹਿਣਾ ਮੰਨਿਆ, ਟੀਮ ਚਾਰ ਰੋਜ਼ਾ ਟੈਸਟ ਮੈਚ ਨਹੀਂ ਖੇਡੇਗੀ

10/17/2017 3:55:26 PM

ਨਵੀਂ ਦਿੱਲੀ, (ਬਿਊਰੋ)— ਆਈ.ਸੀ.ਸੀ. ਨੇ ਪ੍ਰੀਖਣ ਦੇ ਆਧਾਰ 'ਤੇ ਚਾਰ ਰੋਜ਼ਾ ਟੈਸਟ ਮੈਚ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ ਪਰ ਭਾਰਤੀ ਕ੍ਰਿਕਟ ਟੀਮ ਦੀ ਨੇੜੇ ਭਵਿੱਖ 'ਚ ਖੇਡ ਦੇ ਸਭ ਤੋਂ ਵੱਡੇ ਫਾਰਮੈਟ ਦੇ ਕਟੌਤੀ ਸੈਸ਼ਨ ਨੂੰ ਖੇਡਣ ਦੀ ਸੰਭਾਵਨਾ ਨਹੀਂ ਹੈ। ਬੀ.ਸੀ.ਸੀ.ਆਈ. ਪੁਰਾਣੇ ਫਾਰਮੈਟ 'ਚ ਖੇਡਣਾ ਚਾਹੁੰਦਾ ਹੈ ਅਤੇ ਹਾਲ ਹੀ 'ਚ ਅਨਿਲ ਕੁੰਬਲੇ ਦੀ ਆਈ.ਸੀ.ਸੀ. ਕ੍ਰਿਕਟ ਕਮੇਟੀ ਨੇ ਵੀ ਇਹੋ ਸਿਫਾਰਸ਼ ਕੀਤੀ ਸੀ।

ਕੁੰਬਲੇ ਦੀ ਸਿਫਾਰਸ਼
ਬੀ.ਸੀ.ਸੀ.ਆਈ. ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਭਾਰਤ ਘੱਟੋ-ਘੱਟ ਨੇੜੇ ਭਵਿੱਖ 'ਚ ਚਾਰ ਰੋਜ਼ਾ ਟੈਸਟ ਮੈਚ ਨਹੀਂ ਖੇਡੇਗਾ। ਉਨ੍ਹਾਂ ਦਾ ਮੰਨਣਾ ਹੈ ਕਿ ਅਨਿਲ ਕੁੰਬਲੇ ਦੀ ਅਗਵਾਈ ਵਾਲੀ ਕ੍ਰਿਕਟ ਕਮੇਟੀ ਦੀਆਂ ਸਿਫਾਰਸ਼ਾਂ 'ਚ ਕਾਫੀ ਯੋਗਤਾ ਹੈ ਕਿ ਮਿਆਦ ਨੂੰ ਖਾਰਜ ਨਹੀਂ ਕੀਤਾ ਜਾਣਾ ਚਾਹੀਦਾ ਹੈ। ਬੀ.ਸੀ.ਸੀ.ਆਈ. ਦੇ ਲਈ ਦੂਜਾ ਕਾਰਨ ਇਹ ਰਿਹਾ ਹੈ ਕਿ ਪ੍ਰਸਤਾਵਤ ਟੈਸਟ ਲੀਗ ਦੇ ਲਈ ਕੋਈ ਅੰਕ ਨਹੀਂ ਦਿੱਤੇ ਜਾਣਗੇ ਜਦਕਿ ਪੰਜ ਰੋਜ਼ਾ ਟੈਸਟ 'ਚ ਅਜਿਹੇ ਅੰਕ ਹੋਣਗੇ, ਜਿਨ੍ਹਾਂ ਨੂੰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਲਈ ਗਿਣਿਆ ਜਾਵੇਗਾ। 

ਆਕਲੈਂਡ 'ਚ ਦੱਖਣੀ ਅਫਰੀਕਾ ਦੇ ਨਾਲ ਹਾਲ 'ਚ ਆਈ.ਸੀ.ਸੀ. ਬੋਰਡ ਦੀ ਮੀਟਿੰਗ ਦੇ ਦੌਰਾਨ ਚਾਰ ਰੋਜ਼ਾ ਟੈਸਟ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਸੀ ਅਤੇ ਜ਼ਿੰਬਾਬਵੇ ਨੇ 'ਬਾਕਸਿੰਗ ਡੇ' 'ਤੇ ਚਾਰ ਰੋਜ਼ਾ ਟੈਸਟ ਮੈਚ ਖੇਡਣ ਦਾ ਫੈਸਲਾ ਕੀਤਾ ਸੀ।


Related News