ਬੈਂਗਲੁਰੂ ਫਾਈਨਲ ''ਚ, ਓ.ਐੱਨ.ਜੀ.ਸੀ. ਨੇ ਰੇਲਵੇ ਨੂੰ ਹਰਾਇਆ

08/05/2017 11:25:01 PM

ਚੇਨਈ— ਓ.ਐੱਨ.ਜੀ.ਸੀ. ਨੇ ਚੈਂਪੀਅਨ ਰੇਲਵੇ ਨੂੰ 91ਵੇਂ ਆਲ ਇੰਡੀਆ ਐੱਮ.ਸੀ.ਸੀ. ਮੁਰੂਗੱਪਾ ਗੋਲਡ ਕੱਪ ਹਾਕੀ ਟੂਰਨਾਮੈਂਟ 'ਚ 5-3 ਨਾਲ ਹਰਾਇਆ ਜਦਕਿ ਬੈਂਗਲੁਰੂ ਨੇ ਪੰਜਾਬ ਨੈਸ਼ਨਲ ਬੈਂਕ ਨੂੰ 3-1 ਨਾਲ ਹਰਾਇਆ। ਪਹਿਲੇ ਸੈਮੀਫਾਈਨਲ 'ਚ ਓ.ਐੱਨ.ਜੀ.ਸੀ. ਨੇ 2-3 ਤੋਂ ਪਛੜਨ ਤੋਂ ਬਾਅਦ ਵਾਪਸੀ ਕੀਤੀ। ਓ.ਐੱਨ.ਜੀ.ਸੀ. ਲਈ ਮਨਦੀਪ ਆਂਤਿਲ ਨੇ 7ਵੇਂ ਮਿੰਟ 'ਚ ਗੋਲ ਕੀਤਾ ਜਦਕਿ ਅਗਲੇ ਮਿੰਟ ਰੇਲਵੇ ਨੇ ਬਰਾਬਰੀ ਦਾ ਗੋਲ ਕੀਤਾ।
ਰੇਲਵੇ ਲਈ ਰਾਜੂ ਪਾਲ ਅਤੇ ਸ਼ੇਸ਼ੇ ਗੌੜਾ ਨੇ 7 ਮਿੰਟ ਅੰਦਰ 2 ਗੋਲ ਹੋਰ ਗੋਲ ਕੀਤੇ। ਓ.ਐੱਨ.ਜੀ.ਸੀ. ਦੇ ਲੀਏ ਟਾਅਰੋਨ ਪਰੇਰਾ ਨੇ 35ਵੇਂ ਮਿੰਟ 'ਚ ਗੋਲ ਕੀਤਾ। ਦੂਸਰੇ ਹਾਫ 'ਚ ਓ.ਐੱਨ.ਜੀ.ਸੀ. ਨੇ 3 ਗੋਲ ਕੀਤੇ। ਜਿਸ 'ਚ 2 ਦਿਵਾਕਰ ਰਾਮ ਅਤੇ ਇਕ ਬਿਕਾਸ ਨੇ ਕੀਤਾ।  ਫਾਈਨਲ ਮੈਚ ਐਤਵਾਰ ਸ਼ਾਮ ਨੂੰ 6 ਵਜੇਂ ਖੇਡਿਆ ਜਾਵੇਗਾ।


Related News