ਭਾਖੜਾ ਨਹਿਰ ''ਚ ਨਹਾਉਣ ਗਿਆ ਨੌਜਵਾਨ ਡੁੱਬਿਆ

08/18/2017 2:27:12 PM


ਸਮਾਣਾ(ਦਰਦ) -ਪਿੰਡ ਧਨੇਠਾ ਨੇੜੇ ਭਾਖੜਾ ਨਹਿਰ ਵਿਚ ਸਾਥੀਆਂ ਨਾਲ ਗਏ ਇਕ ਮਿੱਲ ਮਜ਼ਦੂਰ ਦੇ ਭਾਖੜਾ ਵਿਚ ਡੁੱਬ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਾਤੜਾਂ ਰੋਡ 'ਤੇ ਸਥਿਤ ਇਕ ਕਾਟਸਪਿਨ 'ਚ ਕੰਮ ਕਰ ਰਹੇ ਰਾਜਸਥਾਨ ਵਾਸੀ ਮਜ਼ਦੂਰ ਵੀਰਵਾਰ ਸਵੇਰੇ ਨੇੜੇ ਧਨੇਠਾ ਸਥਿਤ ਭਾਖੜਾ ਨਹਿਰ ਦੇ ਪੁਲ 'ਤੇ ਆਪਣੇ ਸਾਥੀਆਂ ਨਾਲ ਨਹਾਉਣ ਗਿਆ ਸੀ। ਤੈਰਨਾ ਨਾ ਜਾਣਨ ਕਾਰਨ ਪਵਨ ਕੁਮਾਰ (21) ਪੁੱਤਰ ਖੇਮ ਚੰਦ ਪੌੜੀਆਂ ਦੇ ਰਸਤੇ ਉਤਰ ਕੇ ਭਾਖੜਾ ਨਹਿਰ ਵਿਚ ਨਹਾਉਣ ਦੀ ਕੋਸ਼ਿਸ਼ ਵਿਚ ਪਾਣੀ ਦੇ ਤੇਜ਼ ਵਹਾਅ 'ਚ ਵਹਿ ਗਿਆ। ਉਸ ਦੇ ਸਾਥੀਆਂ ਦੀ ਕੋਸ਼ਿਸ਼ ਦੇ ਬਾਵਜੂਦ ਵੀ ਉਸ ਨੂੰ ਬਚਾਇਆ ਨਾ ਜਾ ਸਕਿਆ। ਸਾਥੀਆਂ ਵੱਲੋਂ ਮਵੀ ਕਲਾਂ ਪੁਲਸ  ਨੂੰ ਜਾਣਕਾਰੀ ਦੇਣ ਉਪਰੰਤ ਪੁਲਸ ਨੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਡੁੱਬੇ ਮਜ਼ਦੂਰ ਦੀ ਭਾਲ ਸ਼ੁਰੂ ਕਰ ਦਿੱਤੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


Related News