ਸਿੱਕੇ ਇਕੱਠੇ ਕਰਨ ਗਿਆ ਵਿਦਿਆਰਥੀ ਭਾਖੜਾ ਨਹਿਰ ’ਚ ਡੁੱਬਿਆ
Saturday, Mar 30, 2024 - 05:52 AM (IST)
ਪਟਿਆਲਾ (ਬਲਜਿੰਦਰ)– ਪਾਣੀ ਘੱਟ ਹੋਣ ਕਾਰਨ ਉਥੇ ਨਹਿਰ ਨਾਲ ਚਿਪਕੇ ਸਿੱਕੇ ਇਕੱਠੇ ਕਰਨ ਪਹੁੰਚਿਆ 14 ਸਾਲਾ ਬੱਚਾ ਭਾਖੜਾ ’ਚ ਡੁੱਬ ਗਿਆ। ਉਸ ਦੀ ਪਛਾਣ ਅਕਾਂਸ਼ੂ ਵਾਸੀ ਬਾਬੂ ਸਿੰਘ ਕਾਲੋਨੀ ਪਟਿਆਲਾ ਵਜੋਂ ਹੋਈ ਹੈ।
ਇਹ ਖ਼ਬਰ ਵੀ ਪੜ੍ਹੋ : ਵਿਦੇਸ਼ੋਂ ਆਈ ਮੰਦਭਾਗੀ ਖ਼ਬਰ, ਕੈਨੇਡਾ ’ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
ਜਾਣਕਾਰੀ ਦਿੰਦਿਆਂ ਭੋਲੇ ਸ਼ੰਕਰ ਡਾਈਵਰਜ਼ ਕਲੱਬ ਦੇ ਪ੍ਰਧਾਨ ਸ਼ੰਕਰ ਭਾਰਦਵਾਜ ਨੇ ਦੱਸਿਆ ਕਿ ਦੁਪਹਿਰ ਲਗਭਗ 12.30 ਵਜੇ ਇਹ ਸਕੂਲੀ ਵਿਦਿਆਰਥੀ ਨਹਿਰ ਦਾ ਪਾਣੀ ਘੱਟ ਹੋਣ ਕਾਰਨ ਉਸ ਦੀ ਕੰਧ ਨਾਲ ਚਿਪਕੇ ਪੈਸੇ ਚੁੱਕਣ ਗਿਆ ਸੀ, ਜਿਥੇ ਉਹ ਭਾਖੜਾ ਨਹਿਰ ’ਚ ਹੀ ਡੁੱਬ ਗਿਆ।
ਉਨ੍ਹਾਂ ਦੱਸਿਆ ਕਿ ਅਕਾਂਸ਼ੂ 9ਵੀਂ ਜਮਾਤ ਪਾਸ ਕਰਕੇ 10ਵੀਂ ਜਮਾਤ ’ਚ ਹੋਇਆ ਸੀ, ਜਿਸ ਦੀ ਭਾਲ ਗੋਤਾਖੋਰਾਂ ਵਲੋਂ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।