ਫਾਈਨਲ ਮੈਚ ਲਈ ਪ੍ਰੈੱਸ ਕਲੱਬ ''ਚ ਲੱਗੇਗੀ 10 ਇੰਚ ਦੀ ਸਕਰੀਨ

07/23/2017 1:53:17 PM

ਚੰਡੀਗੜ੍ਹ - ਭਾਰਤ ਅਤੇ ਇੰਗਲੈਂਡ 'ਚ ਅੱਜ ਹੋਣ ਵਾਲੇ ਮਹਿਲਾ ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ ਮੈਚ ਲਈ ਚੰਡੀਗੜ੍ਹ ਪ੍ਰੈੱਸ ਕਲੱਬ ਵੱਲੋਂ ਸਕ੍ਰੀਨਿੰਗ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਕਲੱਬ ਨੇ ਦੁਪਹਿਰ 3 ਵਜੇ ਸ਼ੁਰੂ ਹੋਣ ਵਾਲੇ ਇਸ ਫਾਈਨਲ ਮੈਚ ਲਈ ਫੈਮਿਲੀ ਹਾਲ 'ਚ 10 ਇੰਚ ਦੀ ਸਕ੍ਰੀਨ ਲਗਾਈ ਹੈ। ਇਸ ਵਿਸ਼ੇਸ਼ ਸਕ੍ਰੀਨਿੰਗ ਦੀਆਂ ਵਿਸ਼ੇਸ਼ਤਾਵਾਂ 'ਚ ਮਹਿਲਾਂ ਖਿਡਾਰੀਆਂ ਦੇ ਨਾਂ 'ਚ ਮੀਨੂ ਵੀ ਤਿਆਰ ਕੀਤੇ ਗਏ ਹਨ। ਇਹ ਖਿਡਾਰਨਾਂ ਜਿਸ ਖੇਤਰ ਨਾਲ ਸਬੰਧ ਰੱਖਦੀਆਂ ਹਨ ਉਨ੍ਹਾਂ ਖੂਬੀਆਂ 'ਤੇ ਵਿਸ਼ੇਸ਼ ਡਿਸ਼ਿਜ ਤਿਆਰ ਕੀਤੀਆਂ ਗਈਆਂ ਹਨ। ਇੱਥੇ ਇਕ ਪਾਸੇ ਮੈਨ ਕੋਰਸ 'ਚ ਲਾਰਡਜ਼ ਸਟੇਡੀਅਮ ਕੜੀ ਅਤੇ ਚੌਲ, ਮਿਥੋਲੀਜ਼ ਹੈਦਰਾਬਾਦੀ ਬਰਿਆਨੀ, ਹਰਮਨਪ੍ਰੀਤ ਪੰਜਾਬੀ ਤੜਕਾ ਚਿਕਨ, ਸਮ੍ਰਿਤਿਜ ਮਰਾਠੀ ਦਾਲ, ਵੇਦਾ ਕ੍ਰਿਸ਼ਣਾਮੂਰਤਿਜ ਬਰਿਆਨੀ 22 ਯਾਰਡ, ਭਾਰਤੀ ਟੀਮ ਰਾਜਮਾਹ ਚੌਲ ਹੈ ਉੱਥੇ ਹੀ ਦੂਜੇ ਪਾਸੇ ਸਟਾਟਰਜ਼ 'ਚ ਝੂਲਨ ਗੋਸਵਾਮੀ ਬਾਊਂਲਰ ਚੀਸ ਬਾਲਸ, ਸ਼ਿਖਾਜ਼ ਗੋਆਨ ਫਰਾਈਡ ਚਿਕਨ, ਸੁਸ਼ਮਾ ਸਟੋਪ ਚੌਪਸੀ, ਸਕਵੇਅਰ ਕੱਟ ਕਲਮੀ ਕਵਾਬ ਆਦਿ ਸ਼ਾਮਲ ਹਨ। ਬੈਵਰੇਜਿਸ 'ਚ ਪੂਨਮ ਯਾਦਵਜ ਕੜਕ ਚਾਹ, ਰਾਜ਼ੇਸ਼ਵਰੀਜ ਹਾਟ ਕਾਫੀ, ਦੀਪਤੀ ਕੋਲਡ ਕਾਫੀ ਅਤੇ ਗੁਗਲੀ ਮੋਜੀਟਾਸ ਨੂੰ ਰੱਖਿਆ ਗਿਆ ਹੈ। ਸਵੀਟ ਡਿਸ਼ 'ਚ ਵਿਕਟਰੀ ਕੱਪ ਆਈਸਕ੍ਰੀਮ ਅਤੇ ਸ਼ਾਹੀ ਟੁਕੜਾ ਰੱਖਿਆ ਹੈ।


Related News