ਮਾਂ ਦੀ ਫਰਜ਼ੀ ਵਸੀਅਤ ਤਿਆਰ ਕਰਨ ਦੇ ਦੋਸ਼ ਵਿਚ ਪੁੱਤਰ ਸਮੇਤ ਤਿੰਨ ਤੇ ਕੇਸ ਦਰਜ

04/28/2017 6:41:15 PM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਮਾਂ ਦੀ ਫਰਜ਼ੀ ਵਸੀਅਤ ਤਿਆਰ ਕਰਨ ਦੇ ਦੋਸ਼ ਵਿਚ ਬਰਨਾਲਾ ਪੁਲਸ ਨੇ ਪੁੱਤਰ ਸਮੇਤ ਤਿੰਨ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਪੁਲਸ ਅਧਿਕਾਰੀ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਪੁਲਸ ਕੋਲ ਸੀਮਾ ਪਤਨੀ ਸੰਜੀਵ ਵਾਸੀ ਮਣੀ ਮਾਜਰਾ ਨੇ ਬਿਆਨ ਦਰਜ ਕਰਵਾਏ ਉਸ ਦੇ ਭਰਾ ਅਜੈ ਬੱਤਾ ਮਾਤਾ-ਪਿਤਾ ਨੂੰ ਤੰਗ ਕਰਦਾ ਸੀ। ਜਿਸ ਕਾਰਨ ਉਹ ਮੇਰੇ ਕੋਲ ਮਣੀਮਾਜਰਾ ਵਿਚ ਰਹਿੰਦੇ ਹਨ। ਸੀਮਾ ਨੇ ਦੱਸਿਆ ਕਿ ਉਸ ਦੇ ਭਰਾ ਨੇ ਗੁਰਦੀਪ ਸਿੰਘ ਨਾਲ ਮਿਲ ਕੇ ਮੇਰੀ ਮਾਤਾ ਦੀ ਮਾਲਕੀ ਦਾ ਪਲਾਟ ਜੋ ਕਿ 129 ਸਕੇਅਰ ਯਾਰਡ ਦਾ ਸੀ, ਜਾਅਲੀ ਇਕਰਾਰਨਾਮਾ ਸੌਦਾ ਅਤੇ ਜਾਅਲੀ ਦਸਤਖਤ ਕਰਕੇ ਗੁਰਦੀਪ ਸਿੰਘ ਦੇ ਹੱਕ ਵਿਚ ਤਿਆਰ ਕਰ ਲਿਆ।
ਫਿਰ ਭਰਾ ਨੇ ਭਾਰਤ ਭੂਸ਼ਣ ਪੁਰੀ ਵਾਸੀ ਪਟਿਆਲਾ ਨਾਲ ਸਾਜਬਾਜ ਕਰਕੇ ਮੇਰੀ ਮਾਤਾ ਦੀ ਫਰਜ਼ੀ ਅਤੇ ਜਾਅਲੀ ਵਸੀਅਤ ਰਜਿਸਟਰਾਰ ਬਰਨਾਲਾ ਤੋਂ ਤਿਆਰ ਕਰਵਾਈ। ਇੰਝ ਇਨ੍ਹਾਂ ਨੇ ਫਰਜ਼ੀ ਦਸਤਾਵੇਜ ਤਿਆਰ ਕਰਕੇ ਠੱਗੀ ਮਾਰਨ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਸੀਮਾ ਦੇ ਬਿਆਨਾਂ ਦੇ ਆਧਾਰ ''ਤੇ ਉਕਤ ਤਿੰਨਾਂ ਵਿਅਕਤੀਆਂ ਖਿਲਾਫ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


Gurminder Singh

Content Editor

Related News