ਔਰਤ ਦੀ ਕੁੱਟਮਾਰ ਕਰਨ ਦੇ ਦੋਸ਼ ਤਹਿਤ 9 ਵਿਰੁੱਧ ਕੇਸ ਦਰਜ

06/24/2017 1:41:02 AM

ਮੁਕੇਰੀਆਂ, (ਝਾਵਰ)- ਥਾਣਾ ਮੁਕੇਰੀਆਂ ਦੇ ਪਿੰਡ ਬੁੱਧੂਪੁਰ ਵਿਖੇ ਇਕ ਔਰਤ ਰਾਣੀ ਪਤਨੀ ਅਮਰੀਕ ਚੰਦ ਨੂੰ ਪਿੰਡ ਦੇ ਹੀ 9 ਵਿਅਕਤੀਆਂ ਵੱਲੋਂ ਉਸ ਦੀ ਹਵੇਲੀ 'ਚ ਜਾ ਕੇ ਕੁੱਟਮਾਰ ਕਰ ਕੇ ਜ਼ਖਮੀ ਕਰ ਦਿੱਤਾ ਗਿਆ, ਜਿਸ ਨੂੰ ਤੁਰੰਤ ਸਿਵਲ ਹਸਪਤਾਲ ਮੁਕੇਰੀਆਂ ਵਿਖੇ ਦਾਖਲ ਕਰਵਾਇਆ ਗਿਆ।
ਥਾਣਾ ਮੁਖੀ ਕੁਲਵਿੰਦਰ ਸਿੰਘ ਵਿਰਕ ਤੇ ਜਾਂਚ ਅਧਿਕਾਰੀ ਏ. ਐੱਸ. ਆਈ. ਪਰਮਜੀਤ ਸਿੰਘ ਨੇ ਦੱਸਿਆ ਕਿ ਇਸ ਔਰਤ ਦੇ ਬਿਆਨ 'ਤੇ ਰਵੀ ਕੁਮਾਰ ਉਰਫ ਸਾਬੂ, ਦਵਿੰਦਰ ਸਿੰਘ ਉਰਫ ਬਿੰਦੂ ਪੁੱਤਰ ਬਲਵਿੰਦਰ ਸਿੰਘ, ਮਲੂਕ ਸਿੰਘ ਤੇ ਰੂਪ ਲਾਲ ਪੁੱਤਰ ਬਾਬੂ ਰਾਮ, ਜੱਸੀ ਪੁੱਤਰ ਮਲੂਕ ਸਿੰਘ, ਬਲਵੀਰ ਉਰਫ ਲਵਲੀ, ਲਖਵਿੰਦਰ ਉਰਫ ਗੁਰੂ ਪੁੱਤਰ ਦੇਵਰਾਜ, ਸਾਹਿਲ ਉਰਫ ਸ਼ਾਹੀ ਪੁੱਤਰ ਚੰਨਾ ਮਸੀਹ, ਲੱਕੀ ਪੁੱਤਰ ਮਲਕੀਤ ਮਸੀਹ ਸਮੂਹ ਵਾਸੀ ਬੁੱਧੂਪੁਰ ਖਿਲਾਫ ਕੇਸ ਦਰਜ ਕਰ ਲਿਆ ਹੈ। ਹਸਪਤਾਲ 'ਚ ਦਾਖਲ ਰਾਣੀ ਨੇ ਦੱਸਿਆ ਕਿ ਪਹਿਲਾਂ ਵੀ ਇਨ੍ਹਾਂ ਵਿਅਕਤੀਆਂ ਵਿਰੁੱਧ ਧਾਰਾ 326 ਦਾ ਕੇਸ ਚੱਲ ਰਿਹਾ ਹੈ। ਇਸ ਕੇਸ ਨੂੰ ਵਾਪਸ ਲੈਣ ਲਈ ਉਸ ਨੂੰ ਧਮਕੀਆਂ ਦਿੱਤੀਆਂ ਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ।


Related News