ਵਿਦੇਸ਼ਾਂ ''ਚ ਬੈਠੇ ਅੱਤਵਾਦੀਆਂ ''ਤੇ ਪੁਲਸ ਦੀਆਂ ਨਜ਼ਰਾਂ, ਪਾਦਰੀ ਵਰਗੇ ਕਤਲਾਂ ਪਿੱਛੇ ਹੋ ਸਕਦੈ ਵਿਦੇਸ਼ੀ ਤਾਕਤਾਂ ਦਾ ਹੱਥ

07/24/2017 11:44:26 AM

ਜਲੰਧਰ(ਧਵਨ)— ਪੰਜਾਬ 'ਚ ਪਿਛਲੇ ਕੁਝ ਸਮੇਂ ਤੋਂ ਹੋ ਰਹੀਆਂ ਹੱਤਿਆਵਾਂ ਨੂੰ ਦੇਖਦੇ ਹੋਏ ਪੰਜਾਬ ਪੁਲਸ ਦੀਆਂ ਨਜ਼ਰਾਂ ਵਿਦੇਸ਼ਾਂ 'ਚ ਬੈਠੇ ਅੱਤਵਾਦੀਆਂ 'ਤੇ ਟਿਕੀਆਂ ਹਨ। ਸੂਬਾ ਪੁਲਸ ਨੂੰ ਕੇਂਦਰੀ ਇੰਟੈਲੀਜੈਂਸ ਏਜੰਸੀਆਂ ਤੋਂ ਇਸ ਸਬੰਧ 'ਚ ਸੂਚਨਾਵਾਂ ਮਿਲ ਰਹੀਆਂ ਹਨ ਕਿ ਵਿਦੇਸ਼ 'ਚ ਬੈਠੇ ਅੱਤਵਾਦੀ ਹੀ ਸੂਬੇ 'ਚ ਵਾਰਦਾਤਾਂ ਕਰਵਾ ਰਹੇ ਹਨ। ਇਨ੍ਹਾਂ 'ਚ ਬੈਲਜ਼ੀਅਮ ਅਤੇ ਜਰਮਨੀ 'ਚ ਬੈਠੇ ਅੱਤਵਾਦੀ ਵੀ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਇੰਟੈਲੀਜੈਂਸ ਏਜੰਸੀਆਂ ਕੈਨੇਡਾ ਅਤੇ ਹੋਰ ਦੇਸ਼ਾਂ 'ਚ ਬੈਠੇ ਅੱਤਵਾਦੀਆਂ 'ਤੇ ਵੀ ਨਜ਼ਰ ਰੱਖ ਕੇ ਚੱਲ ਰਹੀਆਂ ਹਨ। ਅਧਿਕਾਰੀਆਂ ਦਾ ਮੰਨਣਾ ਹੈ ਕਿ ਅੱਤਵਾਦੀ ਸੰਗਠਨਾਂ ਦੇ ਸਲੀਪਰ ਸੈਲਸ ਦੀ ਭੂਮਿਕਾ 'ਤੇ ਹੀ ਸੂਬਾ ਪੁਲਸ ਦੇ ਅਧਿਕਾਰੀ ਪੈਨੀ ਨਜ਼ਰ ਰੱਖੇ ਹੋਏ ਹਨ। ਸ਼ਾਇਦ ਵਿਦੇਸ਼ਾਂ 'ਚ ਬੈਠੇ ਅੱਤਵਾਦੀਆਂ ਨੇ ਆਰ. ਐੱਸ. ਐੱਸ. ਨੇਤਾ ਜਗਦੀਸ਼ ਗਗਨੇਜਾ ਦੀ ਜਲੰਧਰ 'ਚ ਅਤੇ ਇਸਾਈ ਪਾਦਰੀ ਦੀ ਲੁਧਿਆਣਾ 'ਚ ਖੁਦ ਕਤਲ ਨਾ ਕੀਤਾ ਹੋਵੇ ਸਗੋਂ ਸਲੀਪਰ ਸੈਲਸ ਦੀ ਮੋਰਫਟ ਇਹ ਕਤਲ ਕਰਵਾਏ ਹੋਣ। ਜਰਮਨੀ 'ਚ ਖਾਲਿਸਤਾਨੀ ਅੱਤਵਾਦੀ ਭਾਰੀ ਗਿਣਤੀ 'ਚ ਮੌਜੂਦ ਹਨ। ਕੇਂਦਰ ਸਰਕਾਰ ਵੀ ਪਿਛਲੇ ਸਮੇਂ 'ਚ ਕਈ ਵਾਰ ਜਰਮਨੀ ਦੀ ਸਰਕਾਰ ਨੂੰ ਖਾਲਿਸਤਾਨੀ ਅਤੇ ਵੱਖਵਾਦੀ ਤੱਤਾਂ 'ਤੇ ਰੋਕ ਲਗਾਉਣ ਦੀ ਗੱਲ ਕਹਿ ਚੁੱਕੀ ਹੈ। ਵਿਦੇਸ਼ ਸਥਿਤ ਕਈ ਗੁਰਦੁਆਰਿਆਂ 'ਚ ਕਈ ਵਾਰ ਅੱਤਵਾਦੀ ਆਪਣੇ ਹਥਿਆਰਾਂ ਦਾ ਖੁੱਲ੍ਹੇਆਮ ਪ੍ਰਦਰਸ਼ਨ ਕਰ ਚੁੱਕੇ ਹਨ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਚੁਣ-ਚੁਣ ਕੇ ਪ੍ਰਮੁੱਖ ਲੋਕਾਂ ਨੂੰ ਨਿਸ਼ਾਨਾ ਬਣਾਉਣ ਦੇ ਪਿੱਛੇ ਵਿਦੇਸ਼ੀ ਤਾਕਤਾਂ ਦਾ ਹੀ ਹੱਥ ਹੋਣ ਦਾ ਸ਼ੱਕ ਹੈ। ਅਜੇ ਤੱਕ ਪੁਲਸ ਨੂੰ ਕੋਈ ਪੁਖਤਾ ਸਬੂਤ ਨਹੀਂ ਮਿਲੇ ਹਨ ਪਰ ਫਿਰ ਵੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। 
ਪੁਲਸ ਅਧਿਕਾਰੀਆਂ ਨੇ ਕਿਹਾ ਕਿ ਲੁਧਿਆਣਾ 'ਚ ਪਿਛਲੇ ਦਿਨੀਂ ਕੀਤੀ ਗਈ ਪਾਦਰੀ ਦੀ ਹੱਤਿਆ ਨੂੰ ਲੈ ਕੇ ਖੁਦ ਡੀ. ਜੀ. ਪੀ. ਸੁਰੇਸ਼ ਅਰੋੜਾ ਖੁਦ ਜਾਂਚ 'ਤੇ ਨਜ਼ਰ ਰੱਖ ਰਹੇ ਹਨ। ਪੁਲਸ ਸੂਤਰਾਂ ਮੁਤਾਬਕ ਲੁਧਿਆਣਾ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦਾ ਵੀ ਪੁਲਸ ਅਧਿਕਾਰੀਆਂ ਨੇ ਅਧਿਐਨ ਕੀਤਾ ਹੈ ਪਰ ਅਜੇ ਵੀ ਹੱਤਿਆ ਦੇ ਪਿੱਛੇ ਕਿਹੜੇ ਦੋਸ਼ੀਆਂ ਦਾ ਹੱਥ ਹੈ, ਉਸ ਦੇ ਬਾਰੇ ਜਾਣਕਾਰੀ ਹਾਸਲ ਕਰਨ ਦੀਆਂ ਕੋਸ਼ਿਸ਼ਾਂ 'ਚ ਆਲਾ ਪੁਲਸ ਅਧਿਕਾਰੀ ਲੱਗੇ ਹੋਏ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਡੀ. ਜੀ. ਪੀ. ਸੁਰੇਸ਼ ਅਰੋੜਾ ਨੂੰ ਇਸ ਮਾਮਲੇ 'ਚ ਡੂੰਘਾਈ ਨਾਲ ਜਾਂਚ ਕਰਕੇ ਦੋਸ਼ੀਆਂ ਦੀ ਗ੍ਰਿਫਤਾਰੀ ਕਰਨ ਦੇ ਨਿਰਦੇਸ਼ ਦਿੱਤੇ ਹੋਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਅਜੇ ਤੱਕ ਕਤਲਾਂ ਬਾਰੇ ਠੋਸ ਸਬੂਤ ਨਹੀਂ ਮਿਲੇ ਹਨ। ਸੀ. ਸੀ. ਟੀ. ਵੀ. ਕੈਮਰਿਆਂ 'ਚ ਵੀ ਉਨ੍ਹਾਂ ਦੀ ਪਛਾਣ ਨਹੀਂ ਆਈ ਹੈ। ਇਸ ਸੰਬੰਧ 'ਚ ਡੀ. ਜੀ. ਪੀ. ਸੁਰੇਸ਼ ਅਰੋੜਾ ਦਾ ਵੀ ਮੰਨਣਾ ਹੈ ਕਿ ਇਨ੍ਹਾਂ ਹੱਤਿਆਰਿਆਂ ਦੇ ਪਿੱਛੇ ਵਿਦੇਸ਼ ਸਥਿਤ ਤਾਕਤਾਂ ਦਾ ਹੱਥ ਹੋ ਸਕਦਾ ਹੈ।


Related News