ਸ਼ੇਰ-ਏ-ਪੰਜਾਬ ਯੂਥ ਫੈੱਡਰੇਸ਼ਨ ਨੇ ਚਾਈਨਾ ਦਾ ਸਾਮਾਨ ਸਾੜਿਆ

10/19/2017 4:18:10 AM

ਲੋਹੀਆਂ ਖਾਸ(ਹਰਸ਼)-ਚਾਈਨਾ ਦੋਗਲੀ ਨੀਤੀ ਅਪਣਾ ਰਿਹਾ ਹੈ, ਇਕ ਪਾਸੇ ਸਰਹੱਦ ਪਾਰ ਕਰ ਕੇ ਸਾਡੇ ਭਾਰਤੀ ਇਲਾਕਿਆਂ 'ਚ ਕਬਜ਼ਾ ਜਮਾ ਰਿਹਾ ਹੈ, ਦੂਜਾ ਸਾਨੂੰ ਹੀ ਚਾਈਨਾ ਦਾ ਬਣਿਆ ਸਾਮਾਨ ਵੱਡੀ ਮਾਤਰਾ ਵੇਚ ਰਿਹਾ ਹੈ। ਸਾਨੂੰ ਇਸ ਦੀ ਦੋਹਰੀ ਚਾਲ ਨੂੰ ਸਮਝਦਿਆਂ ਚਾਈਨਾ ਮੇਡ ਸਾਮਾਨ ਨਹੀਂ ਲੈਣਾ ਚਾਹੀਦਾ।  ਇਹ ਪ੍ਰਗਟਾਵਾ ਸ਼ੇਰ-ਏ-ਪੰਜਾਬ ਯੂਥ ਫੈੱਡਰੇਸ਼ਨ ਪੰਜਾਬ ਸੂਬਾ ਮੀਤ ਪ੍ਰਧਾਨ ਲਾਲੀ ਮੁਲਤਾਨੀ ਨੇ ਦੋਆਬਾ ਜ਼ੋਨ ਦੇ ਪ੍ਰਧਾਨ ਸੰਨੀ ਥਿੰਦ ਦੀ ਅਗਵਾਈ ਹੇਠ ਲੋਹੀਆਂ ਦੇ ਸੁਲਤਾਨਪੁਰ ਫਾਟਕ ਚੌਕ ਵਿਚ ਚਾਈਨਾ ਮੇਡ ਲੜੀਆਂ ਤੇ ਹੋਰ ਸਾਮਾਨ ਨੂੰ ਸਾੜਨ ਮੌਕੇ ਕੀਤਾ। ਇਸ ਮੌਕੇ ਦੋਆਬਾ ਲੋਹੀਆਂ ਬਲਾਕ ਦੇ ਪ੍ਰਧਾਨ ਕਰਮਇੰਦਰ ਸਿੰਘ, ਸੁਖਜਿੰਦਰ ਸਨੀ, ਮਹੇਸ਼ ਤਾਰਪੁਰ, ਸ਼ਰਨ ਪੱਤੜ, ਗੁਰਬੀਰ ਜੋਗੀਪੁਰ, ਕਾਕਾ ਲੋਹੀਆਂ, ਹਰਜੀਤ ਦਾਰੇਵਾਲ, ਕਾਲੀ ਕਾਕੜਾਂ, ਮੰਗਾ ਲੋਹੀਆਂ, ਗੁਰਵਿੰਦਰ ਗੁਰੀ, ਸਾਹਿਲ ਸੱਦੀ, ਕੀਪਾ ਟੁਰਨਾ, ਜੱਸਾ ਨਵਾਂ ਪਿੰਡ, ਗਰੇਵਾਲ ਸ਼ਾਹਕੋਟ, ਮਿੱਠੂ ਗਿੱਦੜ ਪਿੰਡੀ, ਮੀਕਾ ਰਾਈਵਾਲ ਤੇ ਭੰਗੂ ਸਮੇਤ ਵੱਡੀ ਗਿਣਤੀ 'ਚ ਨੌਜਵਾਨ ਹਾਜ਼ਰ ਸਨ।


Related News