ਪੰਜਾਬ 'ਚ ਹੋਈ ਵੱਡੀ ਗੈਂਗਵਾਰ, ਗੋਲ਼ੀਆਂ ਮਾਰ-ਮਾਰ ਭੁੰਨ੍ਹ'ਤਾ ਘਰੋਂ ਸਾਮਾਨ ਲੈਣ ਨਿਕਲਿਆ ਨੌਜਵਾਨ (ਵੀਡੀਓ)

Thursday, Mar 28, 2024 - 10:33 PM (IST)

ਪੰਜਾਬ 'ਚ ਹੋਈ ਵੱਡੀ ਗੈਂਗਵਾਰ, ਗੋਲ਼ੀਆਂ ਮਾਰ-ਮਾਰ ਭੁੰਨ੍ਹ'ਤਾ ਘਰੋਂ ਸਾਮਾਨ ਲੈਣ ਨਿਕਲਿਆ ਨੌਜਵਾਨ (ਵੀਡੀਓ)

ਜਲੰਧਰ (ਵੈੱਬਡੈਸਕ)- ਪੰਜਾਬ ਦੇ ਹੁਸ਼ਿਆਰਪੁਰ ਇਲਾਕੇ 'ਚ ਵੱਡੀ ਗੈਂਗਵਾਰ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ, ਜਿੱਥੇ ਇਕ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਬੇਕਰੀ 'ਚ ਗਏ ਨੌਜਵਾਨ 'ਤੇ ਬਾਈਕ 'ਤੇ ਆਏ ਗੈਂਗਸਟਰਾਂ ਵੱਲੋਂ ਗੋਲ਼ੀਆਂ ਚਲਾ ਦਿੱਤੀਆਂ ਗਈਆਂ ਹਨ, ਜਿਸ 'ਚ ਨੌਜਵਾਨ ਦੀ ਮੌਤ ਹੋ ਗਈ। 

ਆਸ-ਪਾਸ ਦੇ ਲੋਕਾਂ ਨੇ ਦੱਸਿਆ ਕਿ 4-5 ਨੌਜਵਾਨ, ਜੋ ਕਿ 2 ਮੋਟਰਸਾਈਕਲਾਂ 'ਤੇ ਸਵਾਰ ਸਨ, ਨੇ ਅਚਾਨਕ ਆ ਕੇ ਬੇਕਰੀ 'ਚ ਮੌਜੂਦ ਨੌਜਵਾਨ 'ਤੇ ਅੰਨ੍ਹੇਵਾਹ ਗੋਲ਼ੀਆਂ ਚਲਾ ਦਿੱਤੀਆਂ, ਜਿਸ ਕਾਰਨ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਹਮਲੇ ਦੀ ਤਾਰ ਮਾਹਿਲਪੁਰ ਦੀ ਦਾਣਾ ਮੰਡੀ 'ਚ ਕਰੀਬ 3 ਮਹੀਨੇ ਪਹਿਲਾਂ ਹੋਈ ਗੋਲ਼ੀਬਾਰੀ ਦੇ ਮਾਮਲੇ ਨਾਲ ਜੋੜੀ ਜਾ ਰਹੀ ਹੈ। ਇਸ ਗੋਲ਼ੀਬਾਰੀ ਦੇ ਮਾਮਲੇ 'ਚ ਸੰਦੀਪ ਉਰਫ਼ ਸੰਨੀ ਨੂੰ ਅਦਾਲਤ ਨੇ ਜੇਲ੍ਹ ਭੇਜਿਆ ਸੀ, ਪਰ ਉਹ ਜ਼ਮਾਨਤ 'ਤੇ ਬਾਹਰ ਆ ਗਿਆ ਸੀ। 

ਇਹ ਵੀ ਪੜ੍ਹੋ- ਸਿਆਸੀ ਦਲ-ਬਦਲ ਦੇ ਦੌਰ 'ਚ ਪੰਜਾਬ ਕਾਂਗਰਸ ਪ੍ਰਧਾਨ ਨੇ ਭਾਜਪਾ 'ਤੇ ਕੱਸਿਆ ਤੰਜ, ਕਿਹਾ : ''ਨਾਅਰਾ 400 ਪਾਰ ਦਾ...''

ਉਸ ਦੇ ਬਾਹਰ ਆਉਣ ਤੋਂ ਬਾਅਦ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਸ ਦੇ ਵਿਰੋਧੀ ਗੈਂਗ ਦੇ ਨੌਜਵਾਨਾਂ ਨੇ ਹੀ ਉਸ 'ਤੇ ਹਮਲਾ ਕਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਜਾਣਕਾਰਾਂ ਨੇ ਦੱਸਿਆ ਕਿ ਸੰਨੀ ਘਰੋਂ ਕੁਝ ਸਾਮਾਨ ਲੈਣ ਲਈ ਘਰੋਂ ਨਿਕਲਿਆ ਸੀ। ਇਸ ਦੌਰਾਨ ਉਹ ਬੇਕਰੀ 'ਚ ਕੁਝ ਲੈਣ ਲਈ ਜਾ ਵੜਿਆ। ਮੌਕੇ 'ਤੇ ਆਏ ਨੌਜਵਾਨਾਂ ਨੇ ਉਸ ਨੂੰ ਗੋਲ਼ੀਆਂ ਮਾਰ ਕੇ ਮੌਕੇ 'ਤੇ ਹੀ ਮੌਤ ਦੇ ਘਾਟ ਉਤਾਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਬਦਮਾਸ਼ ਫਰਾਰ ਹੋਣ 'ਚ ਕਾਮਯਾਬ ਹੋ ਗਏ।

ਇਸ ਘਟਨਾ ਕਾਰਨ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਦੇਖਿਆ ਜਾ ਰਿਹਾ ਹੈ। ਚੋਣ ਜ਼ਾਬਤਾ ਲਾਗੂ ਹੋਣ ਦੇ ਬਾਵਜੂਦ ਵੀ ਜੇਕਰ ਪੰਜਾਬ 'ਚ ਅਜਿਹੀਆਂ ਵਾਰਦਾਤਾਂ ਹੋ ਰਹੀਆਂ ਹਨ ਤਾਂ ਲੋਕਾਂ ਵੱਲੋਂ ਪੁਲਸ ਦੀ ਕਾਰਗੁਜ਼ਾਰੀ 'ਤੇ ਵੀ ਸਵਾਲ ਚੁੱਕੇ ਜਾ ਰਹੇ ਹਨ। ਫਿਲਹਾਲ ਪੁਲਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News