ਮਥੁਰਾ ''ਚ ਵਾਪਰੀ ਵੱਡੀ ਵਾਰਦਾਤ: ਦਿਨ-ਦਿਹਾੜੇ 22 ਸਾਲਾ ਨੌਜਵਾਨ ਨੂੰ ਜ਼ਿੰਦਾ ਸਾੜਿਆ

Thursday, Mar 28, 2024 - 07:04 PM (IST)

ਮਥੁਰਾ ''ਚ ਵਾਪਰੀ ਵੱਡੀ ਵਾਰਦਾਤ: ਦਿਨ-ਦਿਹਾੜੇ 22 ਸਾਲਾ ਨੌਜਵਾਨ ਨੂੰ ਜ਼ਿੰਦਾ ਸਾੜਿਆ

ਮਥੁਰਾ (ਵਾਰਤਾ)- ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ ਦੇ ਹਾਈਵੇਅ ਥਾਣਾ ਖੇਤਰ ਦੇ ਅਧੀਨ ਏਟੀਵੀ ਫੈਕਟਰੀ ਨੇੜੇ ਵੀਰਵਾਰ ਨੂੰ ਦਿਨ ਦਿਹਾੜੇ ਇੱਕ ਨੌਜਵਾਨ ਨੂੰ ਜ਼ਿੰਦਾ ਸਾੜ ਦਿੱਤਾ ਗਿਆ। ਪੁਲਸ ਅਨੁਸਾਰ ਉਸ ਨੂੰ ਤੁਰੰਤ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸਿਟੀ ਐੱਸ.ਪੀ. ਡਾ: ਅਰਵਿੰਦ ਕੁਮਾਰ ਨੇ ਦੱਸਿਆ ਕਿ ਵਿਜੇ ਪੁੱਤਰ ਪੱਪੂ (22) ਵਾਸੀ ਮਹੋਲੀ ਦਾ ਵਿਆਹ ਰਿਫਾਇਨਰੀ ਥਾਣੇ ਦੇ ਪਿੰਡ ਭੂਦਰਸੂ ਵਿਖੇ ਹੋਇਆ ਸੀ। ਮ੍ਰਿਤਕ ਦਾ ਆਪਣੇ ਸਹੁਰਿਆਂ ਨਾਲ ਝਗੜਾ ਚੱਲ ਰਿਹਾ ਸੀ। ਇਸ ਤੋਂ ਪਹਿਲਾਂ ਵੀ ਪੁਲਸ ਨੇ ਮ੍ਰਿਤਕਾ ਅਤੇ ਉਸ ਦੇ ਸਹੁਰਿਆਂ ਵਿਚਕਾਰ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ।

ਇਹ ਵੀ ਪੜ੍ਹੋ: ਅਮਰੀਕਾ 'ਚ ਹਾਦਸਾਗ੍ਰਸਤ ਹੋਏ ਜਹਾਜ਼ 'ਚ ਸਵਾਰ ਭਾਰਤੀਆਂ ਦੇ ਸੰਪਰਕ 'ਚ ਹੈ ਭਾਰਤੀ ਦੂਤਘਰ: ਵਿਦੇਸ਼ ਮੰਤਰਾਲਾ

ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪਿਤਾ ਪੱਪੂ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ ਅਤੇ ਕਾਨੂੰਨ ਆਪਣੇ ਹੱਥਾਂ ਵਿੱਚ ਲੈਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਮ੍ਰਿਤਕ ਦੇ ਮਾਮਾ ਦੇਵੀ ਸਿੰਘ ਨੇ ਦੱਸਿਆ ਕਿ ਅੱਜ ਕਰੀਬ 1 ਵਜੇ ਉਸ ਨੂੰ ਉਸ ਦੇ ਭਾਣਜੇ ਦਾ ਫ਼ੋਨ ਆਇਆ ਕਿ ਥਾਣੇ ਸਮਝੌਤੇ ਲਈ ਬੁਲਾਇਆ ਗਿਆ ਹੈ, ਇਸ 'ਤੇ ਉਸ ਨੇ ਉਸ ਨੂੰ ਥਾਣੇ ਜਾਣ ਲਈ ਕਿਹਾ ਸੀ। ਇਸ ਤੋਂ ਬਾਅਦ ਵਿਜੇ ਆਪਣੇ ਪਿਤਾ ਨਾਲ ਮੋਟਰਸਾਈਕਲ 'ਤੇ ਥਾਣੇ ਜਾ ਰਿਹਾ ਸੀ। ਮਾਮੇ ਨੇ ਦੱਸਿਆ ਕਿ ਕੁਝ ਸਮੇਂ ਬਾਅਦ ਉਨ੍ਹਾਂ ਨੂੰ ਦੁਬਾਰਾ ਫੋਨ ਆਇਆ ਕਿ ਵਿਜੇ ਨੂੰ ਏਟੀਵੀ ਫੈਕਟਰੀ ਨੇੜੇ ਘੇਰ ਕੇ ਕੁੱਟਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਤੱਕ ਉਹ ਮੌਕੇ ’ਤੇ ਪੁੱਜੇ, ਉਦੋਂ ਤੱਕ ਉਸ ਨੂੰ ਸਾੜ ਦਿੱਤਾ ਗਿਆ। ਦੇਵੀ ਸਿੰਘ ਨੇ ਦੱਸਿਆ ਕਿ ਮ੍ਰਿਤਕ ਦਾ ਇੱਕ ਸਾਲ ਦਾ ਪੁੱਤਰ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਕੇਜਰੀਵਾਲ ਮਾਮਲਾ; ਭਾਰਤ ਦੇ ਇਤਰਾਜ਼ ਦੇ ਬਾਵਜੂਦ ਅਮਰੀਕਾ ਨੇ ਫਿਰ ਕਿਹਾ: ਕਿਸੇ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


author

cherry

Content Editor

Related News