ਪ੍ਰੋਫੈਸ਼ਨਲ ਚੋਰ ਨਹੀਂ ਉਧਾਰ ਚੁਕਾਉਣ ਲਈ ਕੀਤੀ ਸੀ ਚੋਰੀ

11/19/2017 6:37:20 AM

ਫਗਵਾੜਾ, (ਜਲੋਟਾ)- ਚੋਰੀ ਦੇ ਕੇਸ ਵਿਚ ਫੜੇ ਗਏ ਛੱਤੀਸਗੜ੍ਹ ਹਾਲ ਵਾਸੀ ਫਗਵਾੜਾ ਏਡੀਅਨ ਰਾਜਿੰਦਰ ਤਿੱਗਾ ਨੇ ਕਿਹਾ ਕਿ ਉਹ ਪ੍ਰੋਫੈਸ਼ਨਲ ਚੋਰ ਨਹੀਂ ਹੈ, ਉਹ ਛੱਤੀਸਗੜ੍ਹ ਵਿਚ ਇਕ ਚੰਗੇ ਪਰਿਵਾਰ ਤੋਂ ਹੈ ਪਰ ਚੋਰੀ ਕਰਨ ਲਈ ਮਜਬੂਰ ਸੀ। ਉਸ ਦੇ ਸਿਰ 'ਤੇ 10 ਹਜ਼ਾਰ ਰੁਪਏ ਦੀ ਪੁਰਾਣੀ ਉਧਾਰੀ ਸੀ, ਜਿਸ ਨੂੰ ਉਹ ਚੁਕਾ ਨਹੀਂ ਸਕਿਆ ਸੀ। ਇਸ ਦੌਰਾਨ ਉਸ ਦੀ ਦੋਸਤੀ ਅਮਨ ਬੱਗਾ ਪੁੱਤਰ ਜੀਵਨ ਬੱਗਾ ਵਾਸੀ ਬਾਬਾ ਫਤਿਹ ਸਿੰਘ ਨਗਰ ਨਾਲ ਹੋ ਗਈ ਤੇ ਉਹ ਵੀ ਚੋਰ ਬਣ ਗਿਆ। ਏਡੀਅਨ ਤਿੱਗਾ ਨੇ ਕਿਹਾ ਕਿ ਹੁਣ ਉਹ ਚੋਰੀ ਕਰ ਕੇ ਪਛਤਾਅ ਰਿਹਾ ਹੈ। ਉਸ ਦੀ ਇਸ ਗਲਤੀ ਨੇ ਉਸ ਦਾ ਜੀਵਨ ਤਬਾਹ ਕਰ ਦਿੱਤਾ ਹੈ। 
ਉਸ ਨੇ ਦੱਸਿਆ ਕਿ ਉਹ ਪਰਿਵਾਰ ਵਿਚ ਸਭ ਤੋਂ ਛੋਟਾ ਹੈ ਤੇ ਉਸ ਦਾ ਵੱਡਾ ਭਰਾ ਛੱਤੀਸਗੜ੍ਹ ਵਿਚ ਹੈ ਤੇ ਪਰਿਵਾਰ ਨੇ ਉਸ ਨੂੰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਚ ਸਿਵਲ ਇੰਜੀਨੀਅਰਿੰਗ ਕਰਨ ਲਈ ਭੇਜਿਆ ਸੀ।


Related News