ਜਾਖੜ ਦੀ ਜਿੱਤ ਨੇ ਵਿਰੋਧੀਆਂ ਦੀ ਬੋਲਤੀ ਕੀਤੀ ਬੰਦ - ਰਿੰਕੂ ਢਿੱਲੋਂ

10/17/2017 6:00:27 PM

ਝਬਾਲ/ ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ, ਭਾਟੀਆ) - ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ 'ਚ ਕਾਂਗਰਸ ਦੇ ਉਮੀਦਵਰ ਸੁਨੀਲ ਜਾਖੜ ਦੀ ਹੋਈ ਸ਼ਾਨਦਾਰ ਜਿੱਤ ਨੇ ਜਿਥੇ ਮਿਸ਼ਨ 2019 ਦੀ ਕਾਮਯਾਬੀ ਦੀ ਨੀਂਹ ਰੱਖੀ ਹੈ ਉਥੇ ਵਿਰੋਧੀ ਪਾਰਟੀਆਂ, ਭਾਜਪਾ, ਅਕਾਲੀ ਦਲ(ਬ) ਅਤੇ ਆਪ ਵਾਲਿਆਂ ਦੀ ਬੋਲਤੀ ਵੀ ਬੰਦ ਕਰਕੇ ਰੱਖ ਦਿੱਤੀ ਹੈ। ਇਹ ਪ੍ਰਗਟਾਵਾ ਕਾਂਗਰਸ ਸੋਸ਼ਲ ਮੀਡੀਆ ਸੈੱਲ ਮਾਝਾ ਅਤੇ ਦੋਆਬਾ ਜੋਨਾਂ ਦੇ ਚੇਅਰਮੈਨ ਦਵਿੰਦਰਬੀਰ ਸਿੰਘ ਰਿੰਕੂ ਢਿੱਲੋਂ ਨੇ ਮੈਂਬਰ ਪਾਰਲੀਮੈਂਟ ਬਨਣ 'ਤੇ ਸੁਨੀਲ ਜਾਖੜ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਦੇ ਤੇ ਵਧਾਈ ਦਿੰਦਿਆਂ ਕੀਤਾ। ਰਿੰਕੂ ਢਿੱਲੋਂ ਨੇ ਕਿਹਾ ਕਿ ਜਾਖੜ ਦੀ ਜਿੱਤ ਨਾਲ ਜਿਥੇ ਇਹ ਗੱਲ ਸ਼ੀਸ਼ੇ ਵਾਂਗ ਸਾਫ਼ ਹੋ ਗਈ ਹੈ ਕਿ ਲੋਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਨੀਤੀਆਂ ਅਤੇ ਸਰਕਾਰ ਦੇ 6 ਮਹੀਨਿਆਂ ਦੇ ਕਾਰਜਕਾਲ ਤੋਂ ਸੰਤੁਸ਼ਟ ਹਨ ਉਥੇ ਹੀ ਧੋਖੇ ਨਾਲ ਦੇਸ਼ ਦੀ ਸੱਤਾ ਹਥਿਆਉਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਲੋਕ ਮਾਰੂ ਨੀਤੀਆਂ ਤੋਂ ਲੋਕ ਕਿੰਨਾਂ ਦੁੱਖੀ ਵੀ ਹਨ। ਢਿੱਲੋਂ ਨੇ ਕਿਹਾ ਕਿ ਇਸ ਜਿੱਤ ਨੇ ਇਹ ਵੀ ਸਾਫ਼ ਕਰ ਦਿੱਤਾ ਹੈ ਕਿ ਪੰਜਾਬ ਦੀ ਸੱਤਾ 'ਤੇ ਲਗਾਤਾਰ 10 ਸਾਲ ਰਾਜ ਕਰਨ ਵਾਲੀ ਅਕਾਲੀ-ਭਾਜਪਾ ਪਾਰਟੀ ਨੂੰ ਲੋਕ ਬੁਰੀ ਤਰ੍ਹਾਂ ਨਿਕਾਰ ਚੁੱਕੇ ਹਨ, ਕਿਉਂਕਿ ਆਪਣੇ ਆਪ ਨੂੰ ਮਾਝੇ ਦੇ ਜਰਨੈਲ ਕਹਾਉਣ ਵਾਲੇ ਬਿਕਰਮ ਸਿੰਘ ਮਜੀਠੀਆ ਦੇ ਅਧਿਕਾਰ ਖੇਤਰ ਵਾਲੇ ਹਲਕੇ ਚੋਂ ਜਾਖੜ ਵੱਲੋਂ ਸਭ ਤੋਂ ਵੱਧ ਲੀਡ ਪ੍ਰਾਪਤ ਕੀਤੀ ਹੈ। ਜਿਸ ਤੋਂ ਇਹ ਸਪੱਸ਼ਟ ਹੁੰਦਾ ਹੈ ਲੋਕ ਅਕਾਲੀਆਂ ਦੀਆਂ ਬੁਰਸ਼ਾ-ਗਰਦੀ ਤੋਂ ਬਹੁਤ ਤੰਗ ਸਨ। ਉਨ੍ਹਾਂ ਕਿਹਾ ਕਿ ਸੂਬੇ 'ਚ ਬਦਲਾਅ ਦੀ ਰਾਜਨੀਤੀ ਦੇ ਸੁਪਨੇ ਲੋਕਾਂ ਨੂੰ ਦਿਖਾਉਣ ਵਾਲੀ 'ਆਪ' ਨੂੰ ਵੀ ਸਿਆਸੀ ਹਾਸ਼ੀਏ ਤੋਂ ਲੋਕਾਂ ਨੇ ਬਾਹਰ ਜਾ ਸੁੱਟਿਆ ਹੈ। ਰਿੰਕੂ ਢਿੱਲੋਂ ਨੇ ਦਾਅਵਾ ਕਰਦਿਆਂ ਕਿਹਾ ਕਿ ਗੁਰਦਾਸਪੁਰ ਦੀ ਜਿੱਤ ਕਾਂਗਰਸ ਲਈ ਹਿਮਾਚਲ ਵਿਧਾਨ ਸਭਾ ਚੋਣਾ 'ਚ ਸੋਨੇ 'ਤੇ ਸੁਹਾਗੇ ਵਾਲਾ ਅਸਰ ਪਾਵੇਗੀ। ਇਸ ਮੌਕੇ ਰਿੰਕੂ ਢਿੱਲੋਂ ਦਾ ਸੁਨੀਲ ਜਾਖੜ ਨੇ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਜਿੱਤ ਲਈ ਕਾਂਗਰਸ ਸੋਸ਼ਲ ਮੀਡੀਆ ਦਾ ਵੀ ਅਹਿਮ ਯੋਗਦਾਨ ਰਿਹਾ ਹੈ। ਇਸ ਮੌਕੇ ਗੁਣਰਾਜ ਸਿੰਘ ਬੰਟੀ ਗੰਡੀਵਿੰਡ, ਰਾਜਕਰਨ ਸਿੰਘ ਭੱਗੂਪੁਰ, ਲਾਲੀ ਸੰਧੂ ਓਠੀਆਂ, ਜੱਸ ਲਾਲਪੁਰਾ ਅਤੇ ਡਾ. ਸੋਨੂੰ ਝਬਾਲ ਵੱਲੋਂ ਵੀ ਜਾਖੜ ਨੂੰ ਵਧਾਈ ਦਿੱਤੀ ਗਈ।


Related News