ਬਦਫੈਲੀ ''ਚ ਰਿਹਾ ਅਸਫਲ ਤਾਂ ਕਰ ਦਿੱਤਾ ਬੱਚੇ ਦਾ ਕਤਲ

06/27/2017 2:39:45 AM

ਪਠਾਨਕੋਟ,  (ਆਦਿਤਿਆ, ਸ਼ਾਰਦਾ)-  ਬੀਤੀ ਰਾਤ ਤੋਂ ਗਾਇਬ ਹੋਏ ਇਕ ਪ੍ਰਵਾਸੀ ਕਿਸ਼ੋਰ ਦੀ ਲਾਸ਼ ਪਠਾਨਕੋਟ ਸਿਟੀ ਰੇਲਵੇ ਸਟੇਸ਼ਨ ਦੇ ਪਿੱਛੇ ਲੰਬੇ ਸਮੇਂ ਤੋਂ ਬੰਦ ਪਏ ਬਾਥਰੂਮਾਂ 'ਚੋਂ ਮਿਲਣ ਕਾਰਨ ਇਲਾਕੇ 'ਚ ਸੰਨਸਨੀ ਫੈਲ ਗਈ। ਲਾਸ਼ ਮਿਲਣ ਦੀ ਸੂਚਨਾ 'ਤੇ ਡੀ. ਐੱਸ. ਪੀ. ਸਿਟੀ ਸੁਖਜਿੰਦਰ ਸਿੰਘ, ਥਾਣਾ ਡਵੀਜ਼ਨ ਨੰਬਰ-1 ਦੇ ਮੁਖੀ ਇਕਬਾਲ ਸਿੰਘ, ਜੀ. ਆਰ. ਪੀ. ਚੌਕੀ ਮੁਖੀ ਸਤਪਾਲ ਸਿੰਘ ਪੁਲਸ ਪਾਰਟੀ ਸਮੇਤ ਘਟਨਾ ਸਥਾਨ 'ਤੇ ਪਹੁੰਚੇ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ, ਜਿਥੇ ਉਸ ਦੀ ਪਛਾਣ ਸੋਨੂੰ ਕੁਮਾਰ (10) ਪੁੱਤਰ ਸ਼ਿਵ ਚਰਨ ਸਾਹਨੀ ਨਿਵਾਸੀ ਬਿਹਾਰ ਤੇ ਮੌਜੂਦਾ ਨਿਵਾਸੀ ਪੰਜਾਬ ਮਹਿਲ ਅਬਰੋਲ ਨਗਰ ਵਜੋਂ ਹੋਈ।ਮ੍ਰਿਤਕ ਦੇ ਪਿਤਾ ਸ਼ਿਵ ਚਰਨ ਤੇ ਮਾਤਾ ਗੀਤਾ ਦੇਵੀ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ 7 ਭੈਣਾਂ ਦਾ ਇਕਲੌਤਾ ਭਰਾ ਸੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਪੁਲਸ ਉਸ ਨੌਜਵਾਨ ਤੋਂ ਵੀ ਪੁੱਛਗਿੱਛ ਕਰ ਰਹੀ ਹੈ, ਜਿਸ ਨੇ ਉਕਤ ਲਾਸ਼ ਬਾਰੇ ਦੱਸਿਆ ਸੀ। ਪੁਲਸ ਨੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਠਾਨਕੋਟ, (ਆਦਿਤਿਆ)-ਪਠਾਨਕੋਟ ਸਿਟੀ ਰੇਲਵੇ ਸਟੇਸ਼ਨ ਦੇ ਬੰਦ ਪਏ ਬਾਥਰੂਮ ਦੇ ਅੰਦਰ ਅੱਧ-ਨੰਗੀ ਹਾਲਤ 'ਚ ਮਿਲੀ 10 ਸਾਲਾ ਪ੍ਰਵਾਸੀ ਨੌਜਵਾਨ ਸੋਨੂੰ ਕੁਮਾਰ ਪੁੱਤਰ ਸ਼ਿਵ ਚਰਨ ਸਾਹਨੀ ਦੀ ਲਾਸ਼ ਦੇ ਮਾਮਲੇ ਨੂੰ ਕੁਝ ਹੀ ਘੰਟਿਆਂ 'ਚ ਹੱਲ ਕਰ ਲਿਆ ਹੈ। 
ਪੁਲਸ ਅਧਿਕਾਰੀ ਨੇ ਦੱਸਿਆ ਕਿ ਪੁਲਸ ਵੱਖ-ਵੱਖ ਪਹਿਲੂਆਂ ਨਾਲ ਜਾਂਚ ਕਰ ਰਹੀ ਸੀ। ਮ੍ਰਿਤਕ ਦੇ ਪਿਤਾ ਸ਼ਿਵ ਚਰਨ ਨੇ ਪੁਲਸ ਨੂੰ ਦੱਸਿਆ ਕਿ ਜਿਸ ਸਮੇਂ ਉਸ ਦੇ ਲੜਕੇ ਨੇ ਸ਼ਿਕੰਜਵੀ ਪੀਣ ਦੀ ਜ਼ਿੱਦ ਕੀਤੀ ਸੀ ਤੇ ਉਹ ਸ਼ਿਕੰਜਵੀ ਪੀਣ ਲਈ ਚਲਾ ਗਿਆ ਸੀ ਤਾਂ ਉਸ ਨੇ ਆਪਣੇ ਲੜਕੇ ਨੂੰ ਪੰਜਾਬ ਮਹਿਲ ਅਬਰੋਲ ਨਗਰ ਦੇ ਕੋਲ ਝੁੱਗੀਆਂ 'ਚ ਰਹਿੰਦੇ ਇਕ ਨੌਜਵਾਨ ਨਾਲ ਖੜ੍ਹੇ ਵੇਖਿਆ ਸੀ ਅਤੇ ਉਸ ਨੂੰ ਸ਼ੱਕ ਹੈ ਕਿ ਉਕਤ ਨੌਜਵਾਨ ਨੇ ਹੀ ਉਸ ਦੇ ਲੜਕੇ ਨੂੰ ਮਾਰਿਆ ਹੈ, ਜਿਸ ਕਾਰਨ ਪੁਲਸ ਪਾਰਟੀ ਉਸ ਦੇ ਪਿਤਾ ਵੱਲੋਂ ਦੱਸੇ ਗਏ ਉਕਤ ਨੌਜਵਾਨ ਨੂੰ ਫੜ ਕੇ ਥਾਣੇ ਲੈ ਆਈ ਤੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਕਤ ਨੌਜਵਾਨ ਨੇ ਮੰਨਿਆ ਕਿ ਜਦੋਂ ਉਹ ਕਿਸ਼ੋਰ ਨਾਲ ਬਦਫੈਲੀ ਕਰਨ 'ਚ ਅਸਫਲ ਰਿਹਾ ਤਾਂ ਉਸਨੇ ਕਿਸ਼ੋਰ ਨੂੰ ਗਲਾ ਘੁੱਟ ਕੇ ਮਾਰ ਦਿੱਤਾ। ਪੁਲਸ ਮੁਖੀ ਸੋਨੀ ਨੇ ਦੱਸਿਆ ਕਿ ਦੋਸ਼ੀ ਨੌਜਵਾਨ ਨੇ ਪੁੱਛਗਿੱਛ 'ਚ ਆਪਣਾ ਨਾਂ ਦਿਲਖੁਸ਼ ਪੁੱਤਰ ਸੁਲਿੰਦਰ ਸਿੰਘ ਨਿਵਾਸੀ ਪਿੰਡ ਪਸ਼ਿਮਾ ਬਿਹਾਰ ਦੱਸਿਆ ਹੈ।


Related News