ਅਲਾਟਮੈਂਟ ਨਾ ਮਿਲਣ ਕਾਰਨ ਪਟਾਕਾ ਵਿਕਰੇਤਾਵਾਂ ''ਚ ਮਚੀ ਖਲਬਲੀ

10/19/2017 4:01:57 AM

ਰੂਪਨਗਰ, (ਕੈਲਾਸ਼)- ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੁਆਰਾ ਦੀਵਾਲੀ 'ਤੇ ਪ੍ਰਦੂਸ਼ਣ ਵਧਣ ਤੋਂ ਰੋਕਣ ਲਈ ਪਟਾਕਿਆਂ ਦੀ ਵਿੱਕਰੀ ਲਈ ਤਹਿ ਕੀਤੇ ਗਏ ਨਿਯਮਾਂ ਤੋਂ ਅੱਜ ਰੂਪਨਗਰ 'ਚ ਸ਼ੁਰੂ ਹੋਈ ਪਟਾਕਿਆਂ ਦੀ ਵਿਕਰੀ ਦੇ ਪਹਿਲੇ ਦਿਨ ਦੁਕਾਨਦਾਰਾਂ 'ਚ ਖਲਬਲੀ ਮਚੀ ਰਹੀ। ਜਿਨ੍ਹਾਂ ਲੋਕਾਂ ਨੇ ਪਟਾਕਿਆਂ ਦੀ ਵਿੱਕਰੀ ਲਈ ਪਹਿਲਾਂ ਹੀ ਸਟਾਕ ਜਮ੍ਹਾ ਕਰ ਰੱਖਿਆ ਸੀ ਉਨ੍ਹਾਂ ਦੇ ਨਾਂ ਡ੍ਰਾਅ 'ਚ ਨਾ ਨਿਕਲਣ ਕਾਰਨ ਉਨ੍ਹਾਂ ਨੂੰ ਕਾਫੀ ਘਾਟਾ ਪਿਆ। ਉਹ ਲਾਭ ਕਮਾਉਣ ਦੀ ਬਜਾਏ ਆਪਣੇ ਸਟਾਕ ਨੂੰ ਕਾਫੀ ਘੱਟ ਰੇਟਾਂ 'ਤੇ ਹੋਰ ਪਟਾਕਾ ਵਿਕਰੇਤਾ ਵੇਚਦੇ ਵੀ ਦੇਖੇ ਗਏ। ਜਾਣਕਾਰੀ ਅਨੁਸਾਰ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਹਾਈਕੋਰਟ ਨੇ ਪਟਾਕਿਆਂ ਦੀ ਵਿੱਕਰੀ ਲਈ ਤਹਿ ਕੀਤੇ ਗਏ ਨਿਯਮਾਂ 'ਚ ਬੀਤੇ ਸਾਲ ਦੀ ਤੁਲਨਾ 'ਚ 20 ਫੀਸਦੀ ਲੋਕਾਂ ਨੂੰ ਪਟਾਕਾ ਵਿੱਕਰੀ ਲਈ ਮਨਜ਼ੂਰੀ ਦੇਣ ਦੇ ਨਿਰਦੇਸ਼ ਜਾਰੀ ਕੀਤੇ, ਜਿਨ੍ਹਾਂ ਦੀ ਪਾਲਣਾ ਕਰਦੇ ਹੋਏ ਜ਼ਿਲਾ ਪ੍ਰਸ਼ਾਸਨ ਦੁਆਰਾ ਸ਼ਹਿਰ 'ਚ 33 ਬਿਨੈਕਾਰਾਂ 'ਚੋਂ ਡ੍ਰਾਅ ਰਾਹੀਂ 6 ਨੂੰ ਮਨਜ਼ੂਰੀ ਦਿੱਤੀ ਗਈ ਅਤੇ ਬਾਕੀਆਂ ਹੱਥ ਨਿਰਾਸ਼ਾ ਹੀ ਆਈ। ਸੂਤਰ ਦੱਸਦੇ ਹਨ ਕਿ ਉਕਤ ਪਟਾਕਾ ਵਿਕਰੇਤਾਵਾਂ ਨੇ ਮਹੀਨਿਆਂ ਪਹਿਲਾਂ ਹੀ ਲੱਖਾਂ ਰੁਪਏ ਦੇ ਪਟਾਕਿਆਂ ਦਾ ਸਟਾਕ ਜਮ੍ਹਾ ਕਰ ਲਿਆ ਸੀ ਤਾਂ ਕਿ ਉਹ ਦੀਵਾਲੀ ਦੇ ਮੌਕੇ ਵਧੀਆ ਕਮਾਈ ਕਰ ਸਕਣ। 

ਵਾਪਸ ਨਹੀਂ ਹੋਈ ਫੀਸ
ਕਰੀਬ 33 ਪਟਾਕਾ ਵਿਕਰੇਤਾਵਾਂ ਨੇ ਉਕਤ ਫੀਸ ਜਮ੍ਹਾ ਕਰਵਾਈ ਸੀ ਪਰ ਉਨ੍ਹਾਂ ਨੂੰ ਸੁਵਿਧਾ ਸੈਂਟਰ ਅਤੇ ਕਮੇਟੀ 'ਚ ਜਮ੍ਹਾ ਕਰਾਈ ਗਈ ਫੀਸ ਵੀ ਵਾਪਸ ਨਾ ਮਿਲੀ, ਜਿਸ ਨਾਲ ਉਨ੍ਹਾਂ ਨੂੰ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਰਾਮਲੀਲਾ ਮੈਦਾਨ 'ਚ ਲੱਗੇ ਸਟਾਲਾਂ 'ਚ ਸੁਵਿਧਾਵਾਂ ਦੀ ਘਾਟ
ਸ਼ਹਿਰ 'ਚ ਪਟਾਕਿਆਂ ਦੀ ਵਿੱਕਰੀ ਲਈ ਨਿਰਧਾਰਿਤ ਰਾਮਲੀਲਾ ਮੈਦਾਨ 'ਚ ਸਟਾਲਾਂ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਪ੍ਰਸ਼ਾਸਨ ਦੁਆਰਾ ਮਿਲਣ ਵਾਲੀਆਂ ਸੁਵਿਧਾਵਾਂ ਨਹੀਂ ਦਿੱਤੀਆਂ ਗਈਆਂ। 17 ਤੋਂ 19 ਅਗਸਤ ਤੱਕ ਤਿੰਨ ਦਿਨ ਸਟਾਲ ਲੱਗਣੇ ਸੀ ਪਰ ਪਹਿਲਾ ਦਿਨ ਅਫਰਾ-ਤਫਰੀ 'ਚ ਬੀਤ ਗਿਆ। ਅੱਜ ਪਟਾਕਿਆਂ ਦੀ ਵਿੱਕਰੀ ਸ਼ੁਰੂ ਹੋਈ ਹੈ ਪਰ ਕੌਂਸਲ ਦੁਆਰਾ ਫੀਸ ਵਸੂਲੀ ਦੇ ਬਾਵਜੂਦ ਸਥਾਨ 'ਤੇ ਨਾ ਤਾਂ ਪਾਣੀ ਦੀ ਵਿਵਸਥਾ ਅਤੇ ਨਾ ਹੀ ਸਫਾਈ ਕੀਤੀ। ਜਿਸ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਕੀ ਕਹਿੰਦੇ ਨੇ ਨਗਰ ਕੌਂਸਲ ਦੇ ਈ.ਓ
ਕੌਂਸਲ ਦੇ ਈਓ ਭੂਸ਼ਣ ਜੈਨ ਨੇ ਕਿਹਾ ਕਿ ਸੁਵਿਧਾਵਾਂ ਦੇ ਤਹਿਤ ਪਟਾਕਿਆਂ ਦੀ ਵਿੱਕਰੀ ਦੇ ਸਥਾਨ 'ਤੇ ਕੌਂਸਲ ਦੀ ਫਾਇਰ ਬ੍ਰਿਗੇਡ ਦੀ ਗੱਡੀ ਹਮੇਸ਼ਾ ਮੌਜੂਦ ਰਹੇਗੀ। 
ਲੋਕਾਂ ਨੂੰ ਪਾਣੀ ਦਾ ਟੈਂਕਰ ਭੇਜਿਆ ਜਾਵੇਗਾ ਅਤੇ ਸਫਾਈ ਵਿਵਸਥਾ ਵੀ ਕਾਇਮ ਰੱਖੀ ਜਾਵੇਗੀ।


Related News