ਠੱਗੀ ਮਾਰਨ ਦੇ ਦੋਸ਼ ''ਚ 2 ਵਿਅਕਤੀਆਂ ਖਿਲਾਫ ਮਾਮਲਾ ਦਰਜ

08/17/2017 2:39:51 AM

ਸੰਗਰੂਰ,   (ਵਿਵੇਕ ਸਿੰਧਵਾਨੀ, ਰਵੀ)-  ਦਿੱਲੀ ਦੇ 2 ਵਿਅਕਤੀਆਂ ਵੱਲੋਂ ਮਾਲੇਰਕੋਟਲਾ ਦੀ ਇਕ ਫਰਮ ਨਾਲ ਕਰੀਬ 25 ਲੱਖ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਸੰਗਰੂਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਮੈਸ. ਪ੍ਰਿੰਸ ਇੰਡਸਟਰੀਅਲ ਮਾਲੇਰਕੋਟਲਾ ਦੇ ਮਾਲਕ ਰਜਨੀਸ਼ ਉਪਲ ਪੁੱਤਰ ਸਵ. ਕਮਲ ਕੁਮਾਰ ਉਪਲ ਵਾਸੀ ਮਾਲੇਰਕੋਟਲਾ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਨਵੰਬਰ 2016 ਤੋਂ 27-3-17 ਤੱਕ ਦੋਸ਼ੀ ਵਿਨੋਦ ਕੁਮਾਰ ਪੁੱਤਰ ਜੁਗਲ ਕਿਸ਼ੋਰ ਅਤੇ ਹਤਿੰਦਰ ਕੁਮਾਰ ਪੁੱਤਰ ਨਾਮਾਲੂਮ ਵਾਸੀਆਨ ਦਿੱਲੀ ਨੇ ਜਾਅਲੀ ਨਾਮ ਪਤਾ ਦੱਸ ਕੇ ਉਸ ਕੋਲੋਂ 60,02,878 ਰੁਪਏ ਦਾ ਸਾਈਕਲਾਂ ਦਾ ਸਪੇਅਰ ਪਾਰਟ ਖਰੀਦਿਆ ਸੀ। ਜਿਸ ਵਿਚੋਂ 35,50,428 ਰੁਪਏ ਦੀ ਪੇਮੈਂਟ ਸਾਨੂੰ ਕਰ ਦਿੱਤੀ। ਬਾਕੀ ਰਹਿੰਦੀ 24,52,450 ਰੁਪਏ ਦੀ ਪੇਮੈਂਟ ਨਹੀਂ ਦਿੱਤੀ ਗਈ। ਪੁਲਸ ਨੇ ਮੁੱਦਈ ਦੇ ਬਿਆਨਾਂ ਦੇ ਆਧਾਰ 'ਤੇ ਉਕਤ ਦੋਸ਼ੀਆਂ ਵਿਰੁੱਧ ਮੁਕੱਦਮਾ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News