ਮੁੱਖ ਮੰਤਰੀ ਕੈਪਟਨ ਸਾਹਿਬ ਦੇ ਆਦੇਸ਼ਾਂ ਦੀਆਂ ਉੱਡੀਆਂ ਧੱਜੀਆਂ, ਤੈਅ ਸਮੇਂ ਤੋਂ ਲੇਟ ਪਹੁੰਚੇ ਕਰਮਚਾਰੀ

04/26/2017 11:50:13 AM

ਜਲੰਧਰ/ਫਰੀਦਕੋਟ(ਸੋਨੂੰ/ਜਗਤਾਰ/ਅਮਿਤ)— ਬੁੱਧਵਾਰ ਨੂੰ ਕਈ ਜ਼ਿਲਿਆਂ ''ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਦੇਸ਼ਾਂ ਦੀਆਂ ਉਸ ਸਮੇਂ ਧੱਜੀਆਂ ਉੱਡਦੀਆਂ ਦਿਖਾਈ ਦਿੱਤੀਆਂ, ਜਦੋਂ ਜ਼ਿਲਾ ਪ੍ਰਬੰਧਕੀ ਕੰਪਲੈਕਸ ''ਚ ਦਰਜਨਾਂ ਕਰਮਚਾਰੀ ਆਪਣੇ ਤੈਅ ਸਮੇਂ ਤੋਂ ਲੇਟ ਪਹੁੰਚੇ। ਕਰਮਚਾਰੀਆਂ ਦੇ ਦਫਤਰਾਂ ''ਚ ਪੱਖੇ ਖਾਲੀ ਕੁਰਸੀਆਂ ਅਤੇ ਮੱਜਿਆਂ ਨੂੰ ਹਵਾ ਦਿੰਦੇ ਹੋਏ ਨਜ਼ਰ ਆਏ। ਜਲੰਧਰ ਦੇ ਡੀ. ਸੀ. ਦਫਤਰ ਪੁੱਜੇ ਐੱਸ. ਡੀ. ਐੱਮ. ਰਾਜੀਵ ਸ਼ਵਰਮਾ ਅਤੇ ਤਹਿਸੀਲਦਾਰ ਕਰਨਦੀਪ ਭੁੱਲਰ ਨੇ ਲੇਟ ਆਉਣ ਵਾਲੇ ਕਰਮਚਾਰੀਆਂ ਦੇ ਖਿਲਾਫ ਕਾਰਵਾਈ ਦਾ ਭਰੋਸਾ ਦਿੱਤਾ। ਉਥੇ ਹੀ ਫਰੀਦਕੋਟ ''ਚ ਐੱਸ. ਡੀ. ਐੱਮ, ਡੀ. ਐੱਫ. ਐੱਸ. ਸੀ, ਡੀ. ਡੀ. ਪੀ. ਓ, ਤਹਿਸੀਲ ਦਫਤਰ ਮੁੱਖ ਰੂਪ ਨਾਲ ਖਾਲੀ ਮਿਲੇ। ਜਲੰਧਰ/ਫਰੀਦਕੋਟ(ਸੋਨੂੰ/ਜਗਤਾਰ/ਅਮਿਤ)— ਬੁੱਧਵਾਰ ਨੂੰ ਕਈ ਜ਼ਿਲਿਆਂ ''ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਦੇਸ਼ਾਂ ਦੀਆਂ ਉਸ ਸਮੇਂ ਧੱਜੀਆਂ ਉੱਡਦੀਆਂ ਦਿਖਾਈ ਦਿੱਤੀਆਂ, ਜਦੋਂ ਜ਼ਿਲਾ ਪ੍ਰਬੰਧਕੀ ਕੰਪਲੈਕਸ ''ਚ ਦਰਜਨਾਂ ਕਰਮਚਾਰੀ ਆਪਣੇ ਤੈਅ ਸਮੇਂ ਤੋਂ ਲੇਟ ਪਹੁੰਚੇ। ਕਰਮਚਾਰੀਆਂ ਦੇ ਦਫਤਰਾਂ ''ਚ ਪੱਖੇ ਖਾਲੀ ਕੁਰਸੀਆਂ ਅਤੇ ਮੱਜਿਆਂ ਨੂੰ ਹਵਾ ਦਿੰਦੇ ਹੋਏ ਨਜ਼ਰ ਆਏ। ਜਲੰਧਰ ਦੇ ਡੀ. ਸੀ. ਦਫਤਰ ਪੁੱਜੇ ਐੱਸ. ਡੀ. ਐੱਮ. ਰਾਜੀਵ ਸ਼ਵਰਮਾ ਅਤੇ ਤਹਿਸੀਲਦਾਰ ਕਰਨਦੀਪ ਭੁੱਲਰ ਨੇ ਲੇਟ ਆਉਣ ਵਾਲੇ ਕਰਮਚਾਰੀਆਂ ਦੇ ਖਿਲਾਫ ਕਾਰਵਾਈ ਦਾ ਭਰੋਸਾ ਦਿੱਤਾ। ਉਥੇ ਹੀ ਫਰੀਦਕੋਟ ''ਚ ਐੱਸ. ਡੀ. ਐੱਮ, ਡੀ. ਐੱਫ. ਐੱਸ. ਸੀ, ਡੀ. ਡੀ. ਪੀ. ਓ, ਤਹਿਸੀਲ ਦਫਤਰ ਮੁੱਖ ਰੂਪ ਨਾਲ ਖਾਲੀ ਮਿਲੇ। 
ਜ਼ਿਕਰਯੋਗ ਹੈ ਕਿ ਯੂ. ਪੀ. ਦੀ ਯੋਗੀ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਇਕੋਂ ਸਮੇਂ ਹੀ ਬਣੀ ਸੀ। ਇਕ ਪਾਸੇ ਜਿੱਥੇ ਯੋਗੀ ਸਰਕਾਰ ਆਪਣੇ ਐਕਸ਼ਨ ਦੇ ਕਾਰਨ ਸੁਰਖੀਆਂ ''ਚ ਛਾਈ ਹੋਈ ਹੈ, ਉਥੇ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਹੁਣ ਪੂਰੇ ਐਕਸ਼ਨ ''ਚ ਆ ਗਏ ਹਨ। ਕੈਪਟਨ ਸਰਕਾਰ ਦੇ ਆਦੇਸ਼ਾਂ ਤੋਂ ਬਾਅਦ ਪੰਜਾਬ ਦੇ ਅਮਲਾ ਵਿਭਾਗ ਨੇ ਪੰਜਾਬ ਦੇ ਸਮੂਹ ਵਿਭਾਗਾਂ ਦੇ ਮੁਖੀਆਂ ਨੂੰ ਪੱਤਰ ਜਾਰੀ ਕਰਕੇ ਹੁਕਮ ਦਿੱਤੇ ਸਨ ਕਿ ਬਲਾਕ, ਤਹਿਸੀਲ ਜ਼ਿਲਾ ਅਤੇ ਪੰਜਾਬ ਪੱਧਰ ਦੇ ਦਫਤਰਾਂ ਦੇ ਕਰਮਚਾਰੀਆਂ ਦੀ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਹਾਜ਼ਿਰੀ ਯਕੀਨੀ ਬਣਾਈ ਜਾਵੇ। 
ਤੁਹਾਨੂੰ ਦੱਸ ਦਈਏ ਪੰਜਾਬ ''ਚ ਕਾਂਗਰਸ ਦੀ ਸਰਕਾਰ ਬਣਦੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਧਿਕਾਰੀਆਂ ਨੂੰ ਸਮੇਂ ''ਤੇ ਦਫਤਰਾਂ ''ਚ ਪੁੱਜਣ ਦੇ ਆਦੇਸ਼ ਦਿੱਤੇ ਹਨ।


Related News