ਗਲੀ ''ਚ ਖੜ੍ਹੇ ਪਾਣੀ ''ਚ ਪਾਇਆ ਕਾਲਾ ਤੇਲ

06/26/2017 1:44:07 AM

ਔੜ, (ਛਿੰਜੀ)- ਪਿੰਡ ਗਰਚਾ ਦੇ ਆਂਗਣਵਾੜੀ ਸੈਂਟਰ ਵਿਖੇ ਐਂਟੀ ਮਲੇਰੀਆ ਦਿਵਸ ਮਨਾਇਆ ਗਿਆ, ਜਿਸ ਦੌਰਾਨ ਪਰਮਜੀਤ ਕੁਮਾਰ ਹੈਲਥ ਇੰਸਪੈਕਟਰ ਗਰਚਾ ਨੇ ਮਲੇਰੀਏ ਤੋਂ ਬਚਾਅ ਤੇ ਰੋਕਥਾਮ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਆਪਣੇ ਘਰਾਂ ਦੇ ਆਲੇ-ਦੁਆਲੇ ਦੀ ਸਫਾਈ, ਕੂਲਰਾਂ ਦੀ ਹਫਤੇ ਵਿਚ ਇਕ ਵਾਰ ਸਫਾਈ, ਮੱਛਰ ਵਿਰੋਧੀ ਕਰੀਮਾਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਤੇ ਖਾਣ-ਪੀਣ ਵਾਲੀਆਂ ਚੀਜ਼ਾਂ ਢੱਕ ਕੇ ਰੱਖਣ ਲਈ ਕਿਹਾ। ਪਿੰਡ ਦੀਆਂ ਗਲੀਆਂ ਵਿਚ ਕਾਫੀ ਦੇਰ ਤੋਂ ਖੜ੍ਹੇ ਪਾਣੀ ਵਿਚ ਬਲਿਹਾਰ ਸਿੰਘ ਸਰਪੰਚ ਦੀ ਹਾਜ਼ਰੀ ਵਿਚ ਕਾਲਾ ਤੇਲ ਪਵਾਇਆ ਗਿਆ।
ਇਸ ਮੌਕੇ ਰਤਨ ਦੇਵੀ ਐੱਲ.ਐੱਚ.ਵੀ., ਕਮਲਜੀਤ ਕੌਰ ਤੇ ਬਲਜੀਤ ਕੌਰ ਦੋਵੇਂ ਏ.ਐੱਨ.ਐੱਮ, ਚਰਨਜੀਤ ਕੌਰ ਆਸ਼ਾ, ਪਰਮਜੀਤ ਕੌਰ ਆਸ਼ਾ, ਸੁਰਜੀਤ ਕੌਰ ਆਸ਼ਾ, ਮਨਜੀਤ ਕੌਰ, ਕਸ਼ਮੀਰ ਕੌਰ ਅਤੇ ਗੁਰਦਰਸ਼ਨ ਕੌਰ ਤਿੰਨੇ ਆਸ਼ਾ ਵਰਕਰ ਤੇ ਬਲਿਹਾਰ ਸਿੰਘ ਸਰਪੰਚ ਗਰਚਾ, ਸੋਮਨਾਥ, ਸਤਪਾਲ ਆਦਿ ਮੌਜੂਦ ਸਨ।


Related News