ਦੁਕਾਨ 'ਚੋਂ ਸਾਮਾਨ ਚੋਰੀ ਕਰਨ ਦੇ ਦੋਸ਼ 'ਚ 2 ਕਾਬੂ

10/19/2017 5:33:06 AM

ਹੁਸ਼ਿਆਰਪੁਰ, (ਅਸ਼ਵਨੀ)- ਸਿਟੀ ਪੁਲਸ ਨੇ ਬੀਤੀ ਰਾਤ ਨਵੀਂ ਆਬਾਦੀ ਵਿਖੇ ਸ਼ੱਕੀ ਹਾਲਤ 'ਚ ਘੁੰਮ ਰਹੇ 2 ਲੜਕਿਆਂ ਨੂੰ ਹਿਰਾਸਤ 'ਚ ਲਿਆ ਹੈ। 
ਪੁਲਸ ਵੱਲੋਂ ਪੁੱਛਗਿੱਛ ਦੌਰਾਨ ਹਰਮਨ ਪੁੱਤਰ ਸੁਜਾਕ ਵਾਸੀ ਪ੍ਰਲਾਹਦ ਨਗਰ ਅਤੇ ਸੰਜੇ ਸਿੰਘ ਉਰਫ ਸੰਜੇ ਪੁੱਤਰ ਹਰਪ੍ਰੀਤ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਨਵੀਂ ਆਬਾਦੀ ਵਿਖੇ ਡਰਾਮਾ ਸਟੇਜ ਕੋਲ ਬੇਕਰੀ ਤੇ ਕਰਿਆਨਾ ਅਤੇ ਮੋਬਾਇਲ ਸ਼ਾਪ 'ਚੋਂ ਲਗਭਗ 60 ਹਜ਼ਾਰ ਰੁਪਏ ਦੀ ਕੀਮਤ ਦਾ ਸਾਮਾਨ ਤੇ ਕੁਝ ਨਕਦੀ ਚੋਰੀ ਕੀਤੀ ਸੀ। ਪੁਲਸ ਨੇ ਦੋਸ਼ੀਆਂ ਨੂੰ ਧਾਰਾ 457, 380, 411 ਤਹਿਤ ਗ੍ਰਿਫ਼ਤਾਰ ਕਰ ਲਿਆ ਹੈ। ਚੋਰੀ ਕੀਤਾ ਕੁਝ ਸਾਮਾਨ ਵੀ ਦੋਸ਼ੀਆਂ ਕੋਲੋਂ ਬਰਾਮਦ ਕੀਤਾ ਗਿਆ, ਜਿਨ੍ਹਾਂ ਕੋਲੋਂ ਪੁਲਸ ਪੁੱਛਗਿੱਛ ਕਰ ਰਹੀ ਹੈ।


Related News