ਵਿਅਕਤੀ ਦੀ ਲਾਸ਼ ਦਰਖੱਤ ਨਾਲ ਲਟਕਦੀ ਮਿਲੀ, ਪੁਲਸ ਕਰ ਰਹੀ ਜਾਂਚ

08/08/2017 1:22:29 PM

ਰੁੜਕੀ— ਦਿੱਲੀ-ਦੇਹਰਾਦੂਨ ਰਾਜਮਾਰਗ 'ਤੇ ਸਥਿਤ ਗੰਗਨਹਿਰ ਕੋਤਵਾਲੀ ਸਾਲੀਅਰ ਪਿੰਡ 'ਚ ਅੱਜ ਇਕ ਵਿਅਕਤੀ ਦੀ ਲਾਸ਼ ਦਰਖੱਤ ਨਾਲ ਲਟਕਦੀ ਮਿਲੀ। ਆਸਪਾਸ ਦੇ ਲੋਕਾਂ ਨੇ ਸ਼ੌਰ ਮਚਾਇਆ ਤਾਂ ਪਰਿਵਾਰਕ ਮੈਂਬਰ ਅਤੇ ਪਿੰਡ ਦੇ ਲੋਕ ਮੌਕੇ 'ਤੇ ਪੁੱਜੇ। ਸੂਚਨਾ ਮਿਲਣ 'ਤੇ ਪੁਲਸ ਗੰਗਨਹਿਰ ਕੋਤਵਾਲੀ ਮੌਕੇ 'ਤੇ ਪੁੱਜੀ।
ਜਾਣਕਾਰੀ ਮੁਤਾਬਕ ਵਿਅਕਤੀ ਸੋਮਪਾਲ ਪੁੱਤਰ ਬਲਵੰਤ ਵਾਸੀ ਸਾਲੀਅਰ ਬਹੁਤ ਸਮੇਂ ਤੋਂ ਧਨੋਰੀ ਖੇਤਰ ਦੇ ਪਿੰਡ ਗੜ੍ਹ ਮੀਰਪੁਰ ਸਥਿਤ ਆਪਣੇ ਸਹੁਰੇ ਘਰ ਰਹਿੰਦਾ ਸੀ। ਕੱਲ ਵੀ ਇਹ ਪਿੰਡ 'ਚ ਕਿਸੇ ਨੂੰ ਦਿਖਾਈ ਨਹੀਂ ਦਿੱਤੀ ਪਰ ਅੱਜ ਸਵੇਰੇ ਇਸ ਦੀ ਲਾਸ਼ ਦਰਖੱਤ ਨਾਲ ਲਟਕਦੀ ਹੋਈ ਮਿਲੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸੋਮਪਾਲ ਦੀ ਲਾਸ਼ ਦਰਖੱਤ 'ਤੇ ਲਟਕਣ ਕਾਰਨ ਪੂਰਾ ਪਿੰਡ ਸਦਮੇ 'ਚ ਹੈ। ਸੋਮਪਾਲ ਦੇ ਸਾਰੇ ਰਿਸ਼ਤੇਦਾਰਾਂ ਨੂੰ ਵੀ ਸੂਚਨਾ ਦਿੱਤੀ ਗਈ ਹੈ।


Related News