ਮਹਾਮਨਾ ਐਕਸਪ੍ਰੈਸ ਨੂੰ ਪੀ.ਐਮ ਨੇ ਦਿਖਾਈ ਹਰੀ ਝੰਡੀ, ਕਿਹਾ

09/22/2017 6:40:16 PM

ਵਾਰਾਨਸੀ— ਦੋ ਦਿਨੀਂ ਦੌਰੇ 'ਤੇ ਸੰਸਦੀ ਖੇਤਰ ਵਾਰਾਨਸੀ ਪੁੱਜੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਮਹਾਮਨਾ ਐਕਸਪ੍ਰੈਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਜੋ ਵਾਰਾਨਸੀ ਤੋਂ ਬੜੋਦਰਾ ਜਾਵੇਗੀ। ਇਸ ਦੌਰਾਨ ਪ੍ਰਧਾਨਮੰਤਰੀ ਨੇ 17 ਯੋਜਨਾਵਾਂ ਨੂੰ ਜਾਰੀ ਅਤੇ 6 ਯੋਜਨਾਵਾਂ ਦਾ ਨੀਂਹ ਪੱਥਰ ਰੱਖਿਆ। ਇੱਥੇ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨਮੰਤਰੀ ਨੇ ਕਿਹਾ ਕਿ ਅਸੀਂ ਜਿਸ ਦਾ ਨੀਂਹ ਪੱਥਰ ਰੱਖਦੇ ਹਨ, ਉਸ ਦਾ ਉਦਘਾਟਨ ਵੀ ਕਰਦੇ ਹਾਂ।
ਪ੍ਰਧਾਨਮੰਤਰੀ ਨੇ ਵਿਰੋਧੀ ਪੱਖ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪੁਰਾਣੀ ਸਰਕਾਰਾਂ ਦੀਆਂ ਯੋਜਨਾਵਾਂ ਤੋਂ ਨਫਰਤ ਸੀ। ਅਸੀਂ ਬਨਾਰਸ ਦੇ ਵਿਕਾਸ ਲਈ ਬੜੋਦਰਾ ਦੀ ਸੀਟ ਛੱਡ ਦਿੱਤੀ। ਅਸੀਂ ਗਰੀਬਾਂ ਲਈ ਯੋਜਨਾਵਾਂ  ਨੂੰ ਲਿਆ ਕੇ ਉਨ੍ਹਾਂ ਦੇ ਸਪਨਿਆਂ ਨੂੰ ਪੂਰਾ ਕਰ ਰਹੇ ਹਾਂ। ਸਾਡੀ ਰਿਕਸ਼ੇ ਵਾਲਿਆਂ ਤੋਂ ਅਪੀਲ ਹੈ ਕਿ ਯਾਤਰੀਆਂ ਨੂੰ ਪੂਰਾ ਕਾਸ਼ੀ ਦਿਖਾਉਣ। 
- ਭਾਰਤ ਦੇ ਫਾਇਦੇ ਦੀ ਪਛਾਣ ਕਰਵਾਏਗਾ ਫਰਟਿਲੇਸ਼ਨ ਸੈਂਟਰ
- ਰਿਕਸ਼ੇ ਵਾਲਿਆਂ ਤੋਂ ਅਪੀਲ ਹੈ ਕਿ ਯਾਤਰੀਆਂ ਨੂੰ ਪੂਰਾ ਕਾਸ਼ੀ ਦਿਖਾਇਆ ਜਾਵੇ।
- ਅਸੀਂ ਗਰੀਬਾਂ ਲਈ ਯੋਜਨਾਵਾਂ ਨੂੰ ਲਿਆ ਕੇ ਉਨ੍ਹਾਂ ਦੇ ਸਪਨਿਆਂ ਨੂੰ ਪੂਰਾ ਕਰ ਰਹੇ ਹਾਂ।
- ਪੁਰਾਣੀ ਸਰਕਾਰਾਂ ਨੂੰ ਵਿਕਾਸ ਦੀ ਯੋਜਨਾਵਾਂ ਤੋਂ ਨਫਰਤ ਸੀ।
- ਬਨਾਰਸ ਦੇ ਵਿਕਾਸ ਲਈ ਬੜੋਦਰਾ ਸੀਟ ਛੱਡੀ।
- ਹਰੇਕ ਗਰੀਬ ਦਾ ਸਪਨਾ ਹੁੰਦਾ ਹੈ ਅੱਗੇ ਵਧਣਾ।
- ਪੈਸਿਆਂ ਨੂੰ ਚੋਣ ਜਿੱਤਣ ਦਾ ਮਾਧਿਅਮ ਸਮਝਦੇ ਹਨ।
- ਲੰਬੇ ਸਮੇਂ ਤੋਂ ਲਟਕੇ ਹੋਏ ਪੁੱਲ ਨੂੰ ਯੋਗੀ ਜੀ ਨੇ ਪੂਰਾ ਕਰਵਾਇਆ।
- ਯੋਜਨਾਵਾਂ ਪੂਰੀ ਹੋਣ ਤੋਂ ਵਿਕਾਸ ਦੇ ਰਸਤੇ ਖੁਲ੍ਹਦੇ ਹਨ।
- ਟਰੇਡ ਫਰਟਿਲੇਸ਼ਨ ਸੈਂਟਰ ਤੋਂ ਬੁਨਕਰਾਂ ਨੂੰ ਮਿਲੇਗੀ ਮਦਦ।
- ਕੱਪੜਾ ਮੰਤਰਾਲੇ ਨੇ 300 ਕਰੋੜ ਦੀ ਲਾਗਤ ਨਾਲ ਫਰਟਿਲੇਸ਼ਨ ਸੈਂਟਰ ਬਣਾਇਆ।
- ਵਾਰਾਨਸੀ ਨੇ ਭਾਰੀ ਵੋਟਾਂ ਨਾਲ ਜੇਤੂ ਬਣਾਇਆ।
- ਅੱਜ ਅਸੀਂ ਟਰੇਨ ਦੇ ਮਾਧਿਅਮ ਤੋਂ ਦੋ ਸ਼ਹਿਰਾਂ ਨੂੰ ਜੋੜ ਦਿੱਤਾ।
- ਕਾਸ਼ੀ ਲਈ ਕੰਮ ਕਰਾਗਾਂ ਤਾਂ ਮੇਰਾ ਸੰਕਲਪ ਪੂਰਾ ਹੋਵੇਗਾ। 


Related News