ਮਾਕਪਾ ਤੇ ਕਾਂਗਰਸ ਦੇ ਵਿਰੋਧ ਖ਼ਿਲਾਫ਼ ਦੂਰਦਰਸ਼ਨ ਨੇ ਦਿਖਾਈ ਫ਼ਿਲਮ ‘ਦਿ ਕੇਰਲਾ ਸਟੋਰੀ’

04/06/2024 10:48:43 AM

ਤਿਰੂਵਨੰਤਪੁਰਮ (ਭਾਸ਼ਾ) – ਕੇਰਲ ਵਿਚ ਸੱਤਾਧਾਰੀ ਸੀ. ਪੀ. ਆਈ. (ਐੱਮ.) ਅਤੇ ਕਾਂਗਰਸ ਦੇ ਸਖਤ ਵਿਰੋਧ ਦੇ ਬਾਵਜੂਦ ਦੂਰਦਰਸ਼ਨ ਨੇ ਸ਼ੁੱਕਰਵਾਰ ਨੂੰ ਵਿਵਾਦਿਤ ਬਾਲੀਵੁੱਡ ਫਿਲਮ ‘ਦਿ ਕੇਰਲਾ ਸਟੋਰੀ’ ਦਾ ਪ੍ਰਸਾਰਣ ਕੀਤਾ। ਫਿਲਮ ਦਾ ਪ੍ਰਸਾਰਣ ਰਾਤ 8 ਵਜੇ ਆਟੋਨੋਮਸ ਪਬਲਿਕ ਸਰਵਿਸ ਬ੍ਰਾਡਕਾਸਟਰ ’ਤੇ ਕੀਤਾ ਗਿਆ। 

ਇਹ ਖ਼ਬਰ ਵੀ ਪੜ੍ਹੋ : ਪ੍ਰਿੰਸ ਕੰਵਲਜੀਤ ਸਿੰਘ ਦੀ ਵੈੱਬ ਸੀਰੀਜ਼ 'Plaster' ਨੂੰ ਮਿਲ ਰਿਹੈ ਦਰਸ਼ਕਾਂ ਦਾ ਭਰਵਾਂ ਹੁੰਗਾਰਾ

ਫਿਲਮ ਦੇ ਵਿਰੋਧ ਵਿਚ ਸੀ. ਪੀ. ਆਈ. ਡੈਮੋਕ੍ਰੇਟਿਕ ਯੂਥ ਫੈੱਡਰੇਸ਼ਨ ਆਫ ਇੰਡੀਆ (ਐੱਮ.) ਦੇ ਯੂਥ ਵਿੰਗ ਨੇ ਯੂ-ਟਿਊਬਰ ਧਰੁਵ ਰਾਠੀ ਦੀ ਵੀਡੀਓ ‘ਦਿ ਕੇਰਲਾ ਸਟੋਰੀ ਟਰੂ ਜਾਂ ਫੇਕ?’ ਨੂੰ ਪੂਰੇ ਸੂਬੇ ਵਿਚ ਵੱਖ-ਵੱਖ ਥਾਵਾਂ ’ਤੇ ਦਿਖਾਇਆ। ਫਿਲਮ ਦੇ ਟੈਲੀਕਾਸਟ ਖਿਲਾਫ ਯੂਥ ਕਾਂਗਰਸ ਨੇ ਤਿੱਖਾ ਰੋਸ ਜ਼ਾਹਰ ਕਰਦਿਆਂ ਰਾਤ 8.30 ਵਜੇ ਦੂਰਦਰਸ਼ਨ ਦਫਤਰ ਤਕ ਰੋਸ ਮਾਰਚ ਕੱਢਿਆ।

ਇਹ ਖ਼ਬਰ ਵੀ ਪੜ੍ਹੋ : ਨਹੀਂ ਸੁਧਰ ਰਹੀ ਕੰਗਨਾ ਰਣੌਤ, ਹੁਣ ਸਰਦਾਰ ਵੱਲਭ ਭਾਈ ਪਟੇਲ ਬਾਰੇ ਦਿੱਤਾ ਵਿਵਾਦਿਤ ਬਿਆਨ

ਇਸ ਤੋਂ ਪਹਿਲਾਂ ਕੇਰਲ ਵਿਚ ਸੀ. ਪੀ. ਆਈ (ਐੱਮ). ਅਤੇ ਕਾਂਗਰਸ ਨੇ ਵਿਵਾਦਤ ਫਿਲਮ ਨੂੰ ਪ੍ਰਸਾਰਿਤ ਕਰਨ ਦੇ ਦੂਰਦਰਸ਼ਨ ਦੇ ਫੈਸਲੇ ਖਿਲਾਫ ਭਾਰਤ ਦੇ ਚੋਣ ਕਮਿਸ਼ਨ ਕੋਲ ਵੱਖ-ਵੱਖ ਸ਼ਿਕਾਇਤਾਂ ਦਰਜ ਕਰਵਾ ਕੇ ਦੋਸ਼ ਲਾਇਆ ਕਿ ਇਹ ਸੰਭਾਵਿਤ ਤੌਰ ’ਤੇ ਧਾਰਮਿਕ ਆਧਾਰ ’ਤੇ ਸਮਾਜ ਦਾ ਧਰੁਵੀਕਰਨ ਕਰ ਸਕਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News